ਮੁੰਬਈ ਤੋਂ ਫਿਰੋਜ਼ਪੁਰ ਆਉਣ ਵਾਲੀ ਪੰਜਾਬ ਮੇਲ ਐਕਸਪ੍ਰੈੱਸ ’ਚ ਇਕ ਔਰਤ ਆਪਣੇ ਚਾਰ ਬੱਚਿਆਂ ਨੂੰ ਛੱਡ ਗਈ। ਉਸ ਤੋਂ ਬਾਅਦ ਤੋਂ ਹੀ ਬੱਚੇ ਭੇਤਭਰੇ ਹਾਲਾਤ ’ਚ ਗਾਇਬ ਹਨ। ਮੁੰਬਈ ਕ੍ਰਾਈਮ ਬ੍ਰਾਂਚ ਨੇ ਦੇਸ਼ ਦੇ ਸਾਰੇ ਪੁਲਿਸ ਥਾਣਿਆਂ ’ਚ ਸੂਚਨਾ ਭੇਜੀ ਹੈ। ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ।
ਥਾਣਾ ਜੀਆਰਪੀ ਫਿਰੋਜ਼ਪੁਰ ਦੇ ਐੱਸਆਈ ਦੀਦਾਰ ਸਿੰਘ ਨੇ ਦੱਸਿਆ ਕਿ ਮੁੰਬਈ ਕ੍ਰਾਈਮ ਬ੍ਰਾਂਚ ਤੋਂ ਮਿਲੇ ਇਨਪੁਟਸ ਅਨੁਸਾਰ ਚਾਰ ਬੱਚੇ ਆਰੀਆ ਤਿਵਾੜੀ (18), ਅਨੁਸ਼ਕਾ ਤਿਵਾੜੀ (15), ਭਾਵੇਸ਼ ਤਿਵਾੜੀ (11) ਅਤੇ ਕੁਮੁਦ ਤਿਵਾੜੀ (8) ਨੂੰ ਲੈ ਕੇ ਉਨ੍ਹਾਂ ਦੀ ਮਤਰੇਈ ਮਾਂ 26 ਮਈ ਨੂੰ ਮੁੰਬਈ ਦੇ ਕਲਿਆਨ ਰੇਲਵੇ ਸਟੇਸ਼ਨ ’ਤੇ ਪੰਜਾਬ ਮੇਲ ਐਕਸਪ੍ਰੈੱਸ ਵਿਚ ਸਵਾਰ ਹੋ ਗਈ। ਉਹ ਖੰਡਵਾ ਰੇਲਵੇ ਸਟੇਸ਼ਨ ’ਤੇ ਬੱਚਿਆਂ ਨੂੰ ਟਰੇਨ ਵਿਚ ਹੀ ਸੁੱਤੇ ਪਏ ਛੱਡ ਕੇ ਉਤਰ ਗਈ ਤੇ ਮੁੰਬਈ ਵਾਪਸ ਪਰਤ ਗਈ। ਇਸ ਤੋਂ ਬਾਅਦ ਤੋਂ ਬੱਚੇ ਲਾਪਤਾ ਹਨ। ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ। ਐੱਸਆਈ ਅਨੁਸਾਰ ਮੁੰਬਈ ਕ੍ਰਾਈਮ ਬ੍ਰਾਂਚ ਵੱਲੋਂ ਬੱਚਿਆਂ ਦੀ ਗੁੰਮਸ਼ੁਦਗੀ ਰਿਪੋਰਟ ਦਰਜ ਕਰ ਕੇ ਪੂਰੇ ਦੇਸ਼ ’ਚ ਇਨ੍ਹਾਂ ਦੀ ਭਾਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕਲਯੁਗੀ ਮਾਂ ਦਾ ਕਾਰਾ, ਟਰੇਨ ਵਿਚ ਸੁੱਤੇ ਛੱਡ ਗਈ ਚਾਰੇ ਮਾਸੂਮ, ਕਿੱਥੇ ਗਏ, ਕਿਥੇ ਪਹੁੰਚੇ, ਨਹੀਂ ਮਿਲਿਆ ਕੋਈ ਸੁਰਾਗ
ਮੁੰਬਈ ਤੋਂ ਫਿਰੋਜ਼ਪੁਰ ਆਉਣ ਵਾਲੀ ਪੰਜਾਬ ਮੇਲ ਐਕਸਪ੍ਰੈੱਸ ’ਚ ਇਕ ਔਰਤ ਆਪਣੇ ਚਾਰ ਬੱਚਿਆਂ ਨੂੰ ਛੱਡ ਗਈ। ਉਸ ਤੋਂ ਬਾਅਦ ਤੋਂ ਹੀ ਬੱਚੇ ਭੇਤਭਰੇ ਹਾਲਾਤ…
