ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਵਿਆਹ ਹੋਇਆ ਪੱਕਾ, ਇਸੇ ਮਹੀਨੇ ਗੂੰਜਣਗੀਆਂ ਸ਼ਹਿਨਾਈਆਂ

ਪੰਜਾਬ ਦੇ ਕੈਬਨਿਟ ਮੰਤਰੀ, ਖਰੜ ਹਲਕੇ ਦੇ ਵਿਧਾਇਕਾ ਤੇ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਵਿਆਹ ਦੇ ਬੰਧਨ ਵਿਚ ਬਝਣ ਜਾ ਰਹੇ ਹਨ। ਉਨ੍ਹਾਂ ਦਾ ਵਿਆਹ…

ਪੰਜਾਬ ਦੇ ਕੈਬਨਿਟ ਮੰਤਰੀ, ਖਰੜ ਹਲਕੇ ਦੇ ਵਿਧਾਇਕਾ ਤੇ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਵਿਆਹ ਦੇ ਬੰਧਨ ਵਿਚ ਬਝਣ ਜਾ ਰਹੇ ਹਨ। ਉਨ੍ਹਾਂ ਦਾ ਵਿਆਹ ਇਸੇ ਮਹੀਨੇ ਹੋਣ ਜਾ ਰਿਹਾ ਹੈ। 16 ਜੂਨ ਸ਼ਹਿਨਾਈਆਂ ਵਾਲਾ ਦਿਨ ਹੈ। ਉਨ੍ਹਾਂ ਦੇ ਜੀਵਨ ਸਾਥੀ ਸ਼ਾਹਬਾਜ਼ ਸਿੰਘ ਪੇਸ਼ੇ ਵਜੋਂ ਵਕੀਲ ਦੱਸੇ ਜਾ ਰਹੇ ਹਨ। ਉਹ ਚੰਡੀਗੜ੍ਹ ਵਿਚ ਰਹਿੰਦੇ ਹਨ ਜਦਕਿ ਪਰਿਵਾਰ ਮਲੋਟ ਇਲਾਕੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਵਿਆਹ ਸਮਾਗਮ ਦਾ ਪ੍ਰੋਗਰਾਮ ਜ਼ੀਕਰਪੁਰ ਦੇ ਇਕ ਪੈਲੇਸ ਵਿੱਚ ਰੱਖਿਆ ਗਿਆ। ਜਿਸ ਦੀਆਂ ਤਿਆਰੀਆਂ ਜ਼ੋਰਾਂ ਉਤੇ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀਹਰਜੋਤ ਸਿੰਘ ਬੈਂਸ ਤੇ ਗੁਰਮੀਤ ਸਿੰਘ ਮੀਤ ਹੇਅਰ ਦਾ ਵਿਆਹ ਹੋਇਆ ਸੀ। ਇਸ ਤੋਂ ਇਲਾਵਾ ਕਈ ਵਿਧਾਇਕਾਂ ਦਾ ਵੀ ਵਿਆਹ ਹੋਇਆ ਹੈ।

Leave a Reply

Your email address will not be published. Required fields are marked *