ਅਦਾਕਾਰਾ ਰਵੀਨਾ ਟੰਡਨ ਦਾ ਪੈ ਗਿਆ ਕਲੇਸ਼, ਭੀੜ ਨੇ ਘੇਰਿਆ, ਕੁੱਟਮਾਰ ਦੇ ਲੱਗੇ ਦੋਸ਼, ਵੇਖੋ ਵਾਇਰਲ ਹੋਈ ਵੀਡੀਓ

National News : ਅਦਾਕਾਰਾ ਰਵੀਨਾ ਟੰਡਨ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਨੂੰ…

National News : ਅਦਾਕਾਰਾ ਰਵੀਨਾ ਟੰਡਨ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਨੂੰ ਭੀੜ ਨੇ ਘੇਰਿਆ ਹੋਇਆ ਹੈ। ਇਹ ਵੀਡੀਓ ਸ਼ਨੀਵਾਰ ਰਾਤ ਦਾ ਹੈ। ਦਰਅਸਲ, ਅਭਿਨੇਤਰੀ ਤੇ ਉਸ ਦੇ ਡਰਾਈਵਰ ‘ਤੇ ਬਜ਼ੁਰਗ ਔਰਤ ਨਾਲ ਕੁੱਟਮਾਰ ਕਰਨ ਦਾ ਦੋਸ਼ ਹੈ। ਰਿਪੋਰਟ ਮੁਤਾਬਕ ਬਜ਼ੁਰਗ ਔਰਤ ਦੇ ਪਰਿਵਾਰ ਵਾਲਿਆਂ ਨੇ ਅਭਿਨੇਤਰੀ ‘ਤੇ ਨਸ਼ਾ ਕਰ ਕੇ ਉਨ੍ਹਾਂ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ ਪਰ ਵੀਡੀਓ ‘ਚ ਰਵੀਨਾ ਸਾਰਿਆਂ ਨੂੰ ਸ਼ਾਂਤ ਰਹਿਣ, ਲੜਾਈ ਨਾ ਤੇ ਬਚਾਅ ਕਰਦੀ ਨਜ਼ਰ ਆ ਰਹੀ ਹੈ। 
ਪੀੜਤ ਨੇ ਆਪਣਾ ਨਾਂ ਮੁਹੰਮਦ ਦੱਸਿਆ ਅਤੇ ਦੱਸਿਆ ਕਿ ਉਹ ਬਾਂਦਰਾ ‘ਚ ਰਹਿੰਦਾ ਹੈ। ਮੇਰੀ ਮਾਂ, ਭੈਣ ਅਤੇ ਭਤੀਜੀ ਸਾਰੇ ਰਿਸ਼ਤਾ ਦੇਖਣ ਗਏ ਹੋਏ ਸਨ। ਉਥੋਂ ਆ ਕੇ ਰਵੀਨਾ ਟੰਡਨ ਦੇ ਘਰ ਦੇ ਬਾਹਰ, ਉਸ ਦੇ ਡਰਾਈਵਰ ਨੇ ਮੇਰੀ ਮਾਂ ‘ਤੇ ਆਪਣੀ ਕਾਰ ਚੜ੍ਹਾ ਦਿੱਤੀ ਤੇ ਫਿਰ ਭਤੀਜੀ ਦੀ ਕੁੱਟਮਾਰ ਕੀਤੀ। ਪੀੜਤਾ ਨੇ ਦੱਸਿਆ ਕਿ ਡਰਾਈਵਰ ਦੀ ਬਦਸਲੂਕੀ ਤੋਂ ਬਾਅਦ ਰਵੀਨਾ ਜਦੋਂ ਘਰ ਤੋਂ ਬਾਹਰ ਆਈ ਤਾਂ ਉਸ ਨੇ ਉਸ ਦੀ ਮਾਂ ਨਾਲ ਵੀ ਦੁਰਵਿਹਾਰ ਕੀਤਾ। ਵੀਡੀਓ ‘ਚ ਇਕ ਔਰਤ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਜਾ ਰਿਹਾ ਹੈ ਕਿ ਉਸ ਦੇ ਨੱਕ ‘ਤੇ ਸੱਟ ਲੱਗੀ ਹੈ। ਪੀੜਤ ਪਰਿਵਾਰ ਸ਼ਿਕਾਇਤ ਦਰਜ ਕਰਵਾਉਣ ਲਈ ਚਾਰ ਘੰਟੇ ਤੱਕ ਖਾਰ ਥਾਣੇ ਵਿੱਚ ਬੈਠਾ ਰਿਹਾ।

ਡਰਾਈਵਰ ‘ਤੇ ਔਰਤਾਂ ਨਾਲ ਕੁੱਟਮਾਰ ਕਰਨ ਦਾ ਦੋਸ਼
ਵੀਡੀਓ ‘ਚ ਰਵੀਨਾ ਟੰਡਨ ਭੀੜ ਨੂੰ ਸੰਭਾਲਦੀ ਨਜ਼ਰ ਆ ਰਹੀ ਹੈ। ਕੁਝ ਵੀ ਠੀਕ ਤਰ੍ਹਾਂ ਨਾਲ ਸੁਣਿਆ ਨਹੀਂ ਜਾ ਰਿਹਾ ਪਰ ਅਦਾਕਾਰਾ ਸਾਰਿਆਂ ਨੂੰ ਸ਼ਾਂਤ ਰਹਿਣ ਲਈ ਕਹਿੰਦੀ ਨਜ਼ਰ ਆ ਰਹੀ ਹੈ। ਨਾਲ ਹੀ ਕੁਝ ਲੋਕ ਡਰਾਈਵਰ ਨੂੰ ਕੁੱਟਣ ਦੀ ਗੱਲ ਕਰ ਰਹੇ ਹਨ। ਮਾਮਲਾ ਹੁਣ ਥਾਣੇ ਵਿੱਚ ਹੈ। ਇਸ ਮਾਮਲੇ ਤੋਂ ਬਾਅਦ ਅਦਾਕਾਰਾ ਦੇ ਪਤੀ ਅਨਿਲ ਥਡਾਨੀ ਵੀ ਥਾਣੇ ਪਹੁੰਚ ਗਏ। ਫਿਲਹਾਲ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ। ਦੋਵਾਂ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ ਮਾਮਲਾ ਦਰਜ ਕਰਨ ਦੀ ਸੂਚਨਾ ਹੈ।

Leave a Reply

Your email address will not be published. Required fields are marked *