Heat Wave : UP ‘ਚ ਗਰਮੀ ਦਾ ਕਹਿਰ, ਇਕੋ ਦਿਨ ‘ਚ 166 ਮੌਤਾਂ

UP Weather : ਉੱਤਰ ਪ੍ਰਦੇਸ਼ ’ਚ ਗਰਮੀ ਨੇ ਰਿਕਾਰਡ ਤੋੜ ਦਿੱਤੇ ਹਨ। ਜਿਵੇਂ ਜਿਵੇਂ ਪਾਰਾ ਰਿਕਾਰਡ ਤੋੜ ਰਿਹਾ ਹੈ, ਉਂਝ ਉਂਝ ਗਰਮੀ ਕਾਰਨ ਮੌਤਾਂ ਦਾ…

UP Weather : ਉੱਤਰ ਪ੍ਰਦੇਸ਼ ’ਚ ਗਰਮੀ ਨੇ ਰਿਕਾਰਡ ਤੋੜ ਦਿੱਤੇ ਹਨ। ਜਿਵੇਂ ਜਿਵੇਂ ਪਾਰਾ ਰਿਕਾਰਡ ਤੋੜ ਰਿਹਾ ਹੈ, ਉਂਝ ਉਂਝ ਗਰਮੀ ਕਾਰਨ ਮੌਤਾਂ ਦਾ ਅੰਕੜਾ ਵੀ ਵੱਧਦਾ ਜਾ ਰਿਹਾ ਹੈ। ਗਰਮੀ ਨੇ ਨੌਤਪਾ ਦੇ ਛੇਵੇਂ ਦਿਨ ਵੀਰਵਾਰ ਨੂੰ ਰਿਕਾਰਡ 166 ਲੋਕਾਂ ਦੀ ਜਾਨ ਲੈ ਲਈ। 
ਮੌਸਮ ਵਿਭਾਗ ਮੁਤਾਬਕ ਯੂਪੀ ਦਾ ਬੁਲੰਦਸ਼ਹਿਰ ਸਭ ਤੋਂ ਗਰਮ ਰਿਹਾ। ਇਸ ਸਮੇਂ ਇਥੇ ਤਾਪਮਾਨ 48 ਡਿਗਰੀ ਪਹੁੰਚ ਚੁੱਕਾ ਹੈ। ਇਸ ਤੋਂ ਪਹਿਲਾਂ 1978 ‘ਚ ਇੰਨੀ ਗਰਮੀ ਪਈ ਸੀ, ਜਿਸ ਦੌਰਾਨ ਪਾਰਾ 48.2 ਡਿਗਰੀ ਦਰਜ ਕੀਤਾ ਗਿਆ ਸੀ। ਉਧਰ, ਕਾਸ਼ੀ ‘ਚ ਕਦੇ ਵੀ ਮਈ ‘ਚ ਇੰਨੀ ਗਰਮੀ ਨਹੀਂ ਰਹੀ। ਲਖਨਊ ਬੀਤੇ ਦਿਨੀਂ ਇਸ ਸੀਜ਼ਨ ‘ਚ ਪਹਿਲੀ ਵਾਰ ਗਰਮੀ ਦੀ ਲਪੇਟ ‘ਚ ਆ ਗਿਆ। ਇੱਥੇ ਤਾਪਮਾਨ 45.1 ਡਿਗਰੀ ਦਰਜ ਕੀਤਾ ਗਿਆ। ਰਾਜਧਾਨੀ ਲਖਨਊ ‘ਚ ਵੀ ਰਾਤ ਗਰਮ ਰਹੀ ਅਤੇ ਤਾਪਮਾਨ 32.4 ਡਿਗਰੀ ਸੈਲਸੀਅਸ ਰਿਹਾ।
ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਬੁੱਧਵਾਰ ਨੂੰ ਸਭ ਤੋਂ ਗਰਮ ਰਹਿਣ ਤੋਂ ਬਾਅਦ ਪ੍ਰਯਾਗਰਾਜ ਦੇ ਰਾਤ ਦੇ ਤਾਪਮਾਨ ਨੇ ਵੀਰਵਾਰ ਨੂੰ ਵੀ ਰਿਕਾਰਡ ਬਣਾਇਆ। ਘੱਟੋਂ-ਘੱਟ ਤਾਪਮਾਨ 34.2 ਡਿਗਰੀ ਰਿਹਾ। ਇਸ ਤੋਂ ਪਹਿਲਾਂ 16 ਜੂਨ 2019 ਨੂੰ ਇੱਥੇ ਘੱਟੋਂ-ਘੱਟ ਪਾਰਾ 33.9 ਡਿਗਰੀ ਦਰਜ ਕੀਤਾ ਗਿਆ ਸੀ, ਜੋ ਹੁਣ ਤੱਕ ਦਾ ਸਭ ਤੋਂ ਵੱਧ ਸੀ।
ਇੱਥੇ ਹੋਈਆਂ ਇੰਨੀਆਂ ਮੌਤਾਂ
ਜਾਣਕਾਰੀ ਅਨੁਸਾਰ ਬੁੰਦੇਲਖੰਡ ਅਤੇ ਮੱਧ ਯੂਪੀ ਵਿਚ ਗਰਮੀ ਅਤੇ ਲਹਿਰ ਕਾਰਨ 47 ਲੋਕਾਂ ਦੀ ਮੌਤ ਹੋ ਗਈ। ਵਾਰਾਣਸੀ ਅਤੇ ਆਸਪਾਸ ਦੇ ਜ਼ਿਲ੍ਹਿਆਂ ’ਚ 72 ਲੋਕਾਂ ਦੀ ਜਾਨ ਚਲੀ ਗਈ। ਇਨ੍ਹਾਂ ’ਚ ਸੈਕਟਰ ਮੈਜਿਸਟ੍ਰੇਟ, ਹੈੱਡ ਕਾਂਸਟੇਬਲ, ਤਿੰਨ ਰੇਲਵੇ ਕਰਮਚਾਰੀ, ਹੋਮ ਗਾਰਡ ਅਤੇ ਇੰਜੀਨੀਅਰ ਵੀ ਸ਼ਾਮਲ ਹਨ। ਪ੍ਰਯਾਗਰਾਜ ’ਚ 11, ਕੌਸ਼ੰਬੀ ਵਿੱਚ 9, ਪ੍ਰਤਾਪਗੜ੍ਹ ’ਚ 1, ਗੋਰਖਪੁਰ ਵਿੱਚ 4 ਦੀ ਮੌਤ ਹੋ ਗਈ। ਅੰਬੇਡਕਰ ਨਗਰ ‘ਚ ਹੀਟ ਸਟ੍ਰੋਕ ਕਾਰਨ 4 ਦੀ ਮੌਤ ਹੋ ਗਈ। ਸ੍ਰੀਵਾਸਤੀ ਅਤੇ ਗੋਂਡਾ ’ਚ ਇੱਕ-ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਝਾਂਸੀ ਵਿਚ ਵੀ ਹੀਟ ਸਟ੍ਰੋਕ ਕਾਰਨ 6 ਲੋਕ ਬਿਮਾਰ ਹੋ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਗਾਜ਼ੀਆਬਾਦ ’ਚ ਇੱਕ ਬੱਚੇ ਸਮੇਤ 4, ਆਗਰਾ ਵਿਚ 3, ਰਾਮਪੁਰ, ਲਖੀਮਪੁਰ ਖੇੜੀ, ਪੀਲੀਭੀਤ ਅਤੇ ਸ਼ਾਹਜਹਾਂਪੁਰ ਵਿਚ ਇੱਕ-ਇੱਕ ਦੀ ਮੌਤ ਹੋ ਗਈ।

Leave a Reply

Your email address will not be published. Required fields are marked *