ਜਲੰਧਰ ‘ਚ ਵੱਡੀ ਵਾਰਦਾਤ: ਮਸ਼ਹੂਰ ‘ਭਾਟੀਆ ਇਲੈਕਟ੍ਰੋਨਿਕਸ’ ਦੇ ਮਾਲਕ ਤੋਂ 10 ਲੱਖ ਰੁਪਏ ਦੀ ਲੁੱਟ, ਪੈਟਰੋਲ ਪੰਪ ‘ਤੇ ਵਾਪਰਿਆ ਹਾਦਸਾ

ਜਲੰਧਰ: ਸ਼ਹਿਰ ਦੇ ਪ੍ਰਮੁੱਖ ਇਲਾਕੇ ਅੱਡਾ ਹੁਸ਼ਿਆਰਪੁਰ ਵਿਖੇ ਸਥਿਤ ਮਸ਼ਹੂਰ ‘ਭਾਟੀਆ ਇਲੈਕਟ੍ਰੋਨਿਕਸ’ ਦੇ ਮਾਲਕ ਨਾਲ ਲੁੱਟ-ਖੋਹ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਲੁਟੇਰੇ ਨਕਦੀ…

ਜਲੰਧਰ: ਸ਼ਹਿਰ ਦੇ ਪ੍ਰਮੁੱਖ ਇਲਾਕੇ ਅੱਡਾ ਹੁਸ਼ਿਆਰਪੁਰ ਵਿਖੇ ਸਥਿਤ ਮਸ਼ਹੂਰ ‘ਭਾਟੀਆ ਇਲੈਕਟ੍ਰੋਨਿਕਸ’ ਦੇ ਮਾਲਕ ਨਾਲ ਲੁੱਟ-ਖੋਹ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਲੁਟੇਰੇ ਨਕਦੀ ਨਾਲ ਭਰਿਆ ਬੈਗ ਲੈ ਕੇ ਫ਼ਰਾਰ ਹੋ ਗਏ ਹਨ, ਜਿਸ ਵਿੱਚ 10 ਲੱਖ ਰੁਪਏ ਦੀ ਭਾਰੀ ਰਕਮ ਮੌਜੂਦ ਸੀ। ਪੁਲਿਸ ਪ੍ਰਸ਼ਾਸਨ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੀ.ਐਨ.ਬੀ. ਚੌਕ ਨੇੜੇ ਸਾਜ਼ਿਸ਼ ਤਹਿਤ ਨਿਕਲੀ ਹਵਾ

ਘਟਨਾ ਦੀ ਜਾਣਕਾਰੀ ਦਿੰਦਿਆਂ ਭਾਟੀਆ ਇਲੈਕਟ੍ਰੋਨਿਕਸ ਦੇ ਗੁਨੀਤ ਪਾਲ ਸਿੰਘ ਨੇ ਦրਸਾਇਆ ਕਿ ਉਨ੍ਹਾਂ ਦੇ ਭਾਈ ਸਰਣ ਪਾਲ ਸਿੰਘ ਦੁਕਾਨ ਤੋਂ ਨਕਦੀ ਲੈ ਕੇ ਘਰ ਵੱਲ ਰਵਾਨਾ ਹੋਏ ਸਨ। ਜਦੋਂ ਉਹ ਪੀ.ਐਨ.ਬੀ. ਚੌਕ ਦੀ ਰੈੱਡ ਲਾਈਟ ਕੋਲ ਪਹੁੰਚੇ ਤਾਂ ਕਿਸੇ ਸਾਜ਼ਿਸ਼ ਤਹਿਤ ਉਨ੍ਹਾਂ ਦੀ ਗੱਡੀ ਦਾ ਟਾਇਰ ਪੈਂਚਰ ਕਰ ਦਿੱਤਾ ਗਿਆ ਜਾਂ ਹਵਾ ਨਿਕਲ ਗਈ।

ਪੰਚਰ ਲਵਾਉਣ ਦੌਰਾਨ ਅੰਜ਼ਾਮ ਦਿੱਤੀ ਵਾਰਦਾਤ

ਗੱਡੀ ਦਾ ਪ੍ਰੈਸ਼ਰ ਘੱਟ ਹੋਣ ਕਾਰਨ ਸਰਣ ਪਾਲ ਸਿੰਘ ਨੇ ਗੱਡੀ ਨੂੰ ਕੇਸਰ ਪੈਟਰੋਲ ਪੰਪ ‘ਤੇ ਰੋਕ ਲਿਆ। ਪੰਚਰ ਵਾਲੇ ਨੇ ਜਦੋਂ ਉਨ੍ਹਾਂ ਨੂੰ ਦੱਸਿਆ ਕਿ ਟਾਇਰ ਦੀ ਹਵਾ ਬਿਲਕੁਲ ਖ਼ਤਮ ਹੋ ਚੁੱਕੀ ਹੈ, ਤਾਂ ਉਹ ਗੱਡੀ ਵਿੱਚੋਂ ਹੇਠਾਂ ਉੱਤਰ ਕੇ ਟਾਇਰ ਚੈੱਕ ਕਰਨ ਲੱਗੇ। ਇਸੇ ਮੌਕੇ ਦਾ ਫ਼ਾਇਦਾ ਉਠਾਉਂਦਿਆਂ ਘਾਤ ਲਗਾ ਕੇ ਬੈਠੇ ਅਣਪਛਾਤੇ ਲੁਟੇਰੇ ਗੱਡੀ ਦੀ ਫਰੰਟ ਸੀਟ ‘ਤੇ ਪਿਆ ਨਕਦੀ ਦਾ ਬੈਗ ਚੁੱਕ ਕੇ ਮੌਕੇ ਤੋਂ ਫ਼ਰਾਰ ਹੋ ਗਏ।

ਪੁਲਿਸ ਨੇ ਖੰਗਾਲੇ ਸੀ.ਸੀ.ਟੀ.ਵੀ. ਕੈਮਰੇ

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੈਟਰੋਲ ਪੰਪ ਦੇ ਮਾਲਕਾਂ ਵੱਲੋਂ ਤੁਰੰਤ ਸਹਿਯੋਗ ਕਰਦਿਆਂ ਵਾਰਦਾਤ ਦੀ ਸਾਰੀ ਸੀ.ਸੀ.ਟੀ.ਵੀ. (CCTV) ਫੁਟੇਜ ਪੁਲਿਸ ਦੇ ਹਵਾਲੇ ਕਰ ਦਿੱਤੀ ਗਈ ਹੈ, ਜਿਸ ਵਿੱਚ ਲੁਟੇਰਿਆਂ ਦੀ ਹਰਕਤ ਕੈਦ ਹੋ ਗਈ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਖੇਤੀਬਾੜੀ ਯੂਨੀਵਰਸਿਟੀ ਵਿਖੇ ਹੌਰਟੀਕਲਚਰ ਨਾਲਿਜ ਸੈਂਟਰ ਨੂੰ ਮਨਜ਼ੂਰੀ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

 

Leave a Reply

Your email address will not be published. Required fields are marked *