National News : ਕੁਰੂਕਸ਼ੇਤਰ ਨੈਸ਼ਨਲ ਹਾਈਵੇ 44 ਉਤੇ ਸ਼ਾਹਬਾਦ ਦੇ ਪਿੰਡ ਰਤਨਗੜ੍ਹ ਨੇੜੇ ਸਵਾਰੀਆਂ ਨਾਲ ਭਰੀ ਹੋਈ ਕੁਰੂਕਸ਼ੇਤਰ ਡਿਪੋ ਦੀ ਬੱਸ ਦੀਆਂ ਬ੍ਰੇਕਾਂ ਫੇਲ੍ਹ ਹੋ ਗਈਆਂ। ਇਸ ਬੱਸ ਵਿਚ 45 ਯਾਤਰੀ ਸਵਾਰ ਸਨ। ਬਰੇਕ ਫੇਲ੍ਹ ਹੋਣ ਦਾ ਰੋਲਾ ਪੈਣ ਉਤੇ ਚੀਕ ਪੁਕਾਰ ਮਚ ਗਈ। ਉਪਰੰਤ ਬੱਸ ਸੜਕ ਕਿਨਾਰੇ ਖੱਡ ਵਿੱਚ ਜਾ ਡਿੱਗੀ।
ਬੱਸ ਚਲਾਕ ਧਰਮਵੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕੁਰੂਕਸ਼ੇਤਰ ਤੋਂ ਚੰਡੀਗੜ੍ਹ ਲਈ ਬੱਸ ਲੈ ਕੇ ਰਵਾਨਾ ਹੋਇਆ ਸੀ। ਇਸ ਦੌਰਾਨ ਬੱਸ ਦੇ ਬ੍ਰੇਕ ਠੀਕ ਸਨ ਪਰ ਜਦੋਂ ਉਹ ਨੈਸ਼ਨਲ ਹਾਈਵੇ 44 ਪਿੰਡ ਰਤਨਗੜ੍ਹ ਨੇੜੇ ਪਹੁੰਚੇ ਤਾਂ ਬੱਸ ਦੀ ਬ੍ਰੇਕ ਕੰਮ ਨਹੀਂ ਕਰ ਰਹੀ ਸੀ। ਬੱਸ ਦੇ ਬ੍ਰੇਕ ਫੇਲ੍ਹ ਹੋ ਚੁਕੇ ਸਨ। ਬੱਸ ਦੇ ਸਾਹਮਣੇ ਹੋਰ ਗੱਡੀਆਂ ਚੱਲ ਰਹੀਆਂ ਸਨ। ਕਿਸੇ ਗੱਡੀ ਨਾਲ ਟੱਕਰ ਨਾ ਹੋ ਜਾਵੇ ਇਸ ਲਈ ਉਸ ਨੇ ਬੱਸ ਨੂੰ ਸੜਕ ਕਿਨਾਰੇ ਖਦਾਨ ਵਿੱਚ ਰੋਕਿਆ। ਗਨੀਮਤ ਰਹੀ ਕਿ ਬੱਸ ਖਦਾਨ ਵਿੱਚ ਜਾ ਕੇ ਪਲਟੀ ਨਹੀਂ ਅਤੇ ਬੱਸ ਸਿੱਧੀ ਖੜੀ ਰਹੀ, ਜਿਸ ਨਾਲ ਸਾਰੀ ਸਵਾਰੀਆਂ ਸੁਰੱਖਿਅਤ ਹਨ। ਦੁਰਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਬੱਸ ਵਿਚ ਲਗਪਗ 45 ਯਾਤਰੀ ਸਵਾਰ ਸਨ, ਜਿਨ੍ਹਾਂ ‘ਚ 2 ਤੋਂ 3 ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਬਾਕੀ ਸਵਾਰੀਆਂ ਨੂੰ ਹੋਰ ਬੱਸ ਦਾ ਪ੍ਰਬੰਧ ਕਰਕੇ ਚੰਡੀਗੜ੍ਹ ਭੇਜ ਦਿੱਤਾ ਗਿਆ ਹੈ।
ਚੰਡੀਗੜ੍ਹ ਆ ਰਹੀ ਬੱਸ ਦੀ ਹੋ ਗਈ ਬਰੇਕ ਫੇਲ੍ਹ, ਮਚ ਗਈ ਚੀਕ ਪੁਕਾਰ
National News : ਕੁਰੂਕਸ਼ੇਤਰ ਨੈਸ਼ਨਲ ਹਾਈਵੇ 44 ਉਤੇ ਸ਼ਾਹਬਾਦ ਦੇ ਪਿੰਡ ਰਤਨਗੜ੍ਹ ਨੇੜੇ ਸਵਾਰੀਆਂ ਨਾਲ ਭਰੀ ਹੋਈ ਕੁਰੂਕਸ਼ੇਤਰ ਡਿਪੋ ਦੀ ਬੱਸ ਦੀਆਂ ਬ੍ਰੇਕਾਂ ਫੇਲ੍ਹ ਹੋ…
