ਬਠਿੰਡਾ : ਬਠਿੰਡਾ ‘ਚ ਤੜਕੇ ਤੜਕੇ ਵੱਡੀ ਵਾਰਦਾਤ ਵਾਪਰੀ। ਪਤੀ ਨੇ ਆਪਣੀ ਪਤਨੀ ਨੂੰ ਕੁਹਾੜੀ ਨਾਲ ਵੱਢ ਦਿੱਤਾ। ਮੁਲਜ਼ਮ ਨੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਇਹ ਵਾਰਦਾਤ ਗੋਪਾਲ ਨਗਰ ਦੀ ਹੈ। ਇਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪੁੱਜੀ ਅਤੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤਾ।
ਗੁਆਂਢੀਆਂ ਨੇ ਦੱਸਿਆ ਕਿ ਇਨ੍ਹਾਂ ਦੇ ਘਰ ਕੋਈ ਬੰਦਾ ਆਉਂਦਾ ਸੀ, ਜਿਸ ਨੂੰ ਪਤੀ ਰੋਕਦਾ ਸੀ। ਇਸੇ ਕਾਰਨ ਸਵੇਰੇ ਕਲੇਸ਼ ਹੋਇਆ ਤੇ ਫਿਰ ਘਟਨਾ ਨੂੰ ਅੰਜਾਮ ਦਿੱਤਾ ਗਿਆ। ਮ੍ਰਿਤਕਾ ਗਗਨਦੀਪ ਕੌਰ ਦੀ ਭੈਣ ਨੇ ਦੱਸਿਆ ਕਿ ਦੋਹਾਂ ਪਤੀ-ਪਤਨੀ ਦਾ ਰੋਜ਼ਾਨਾ ਆਪਸ ‘ਚ ਝਗੜਾ ਹੁੰਦਾ ਸੀ ਅਤੇ ਪਤੀ ਦਾ ਦੋਸ਼ ਸੀ ਕਿ ਉਸ ਦੀ ਪਤਨੀ ਘਰ ਬੰਦ ਸੱਦਦੀ ਹੈ।
ਗੁਆਂਢੀਆਂ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਇਨ੍ਹਾਂ ਦੇ ਘਰ ਇਕ ਵਿਅਕਤੀ ਆਇਆ ਸੀ। ਇਸ ਤੋਂ ਬਾਅਦ, ਘਰ ‘ਚ ਕਲੇਸ਼ ਵੱਧ ਗਿਆ ਅਤੇ ਪਤੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮ੍ਰਿਤਕ ਪਤਨੀ ਦੇ ਰਿਸ਼ਤੇਦਾਰ ਦਾ ਦੱਸਣਾ ਹੈ ਕਿ ਪਤਨੀ ਦਾ ਕਿਸੀ ਗੈਰ ਮਰਦੇ ਨਾ ਨਜਾਇਜ਼ ਸੰਬੰਧ ਸੀ ਜੋ ਪਤੀ ਉਸ ਨੂੰ ਰੋਕਦਾ ਸੀ ਅਤੇ ਘਰ ਦੇ ਵਿੱਚ ਹਰ ਵਕਤ ਕਲੇਸ਼ ਰਹਿੰਦਾ ਸੀ ਜਿਸ ਦੇ ਚਲਦੇ ਅੱਜ ਸਵੇਰੇ ਸਾਨੂੰ ਪਤਾ ਚੱਲਿਆ ਹੈ ਕਿ ਦੋਸ਼ੀ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਥਾਣਾ ਕੈਨਾਲ ਦੇ ਐੱਸਐੱਚਓ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਕਲੇਸ਼ ਦਾ ਖੌਫਨਾਕ ਅੰਤ! ਤੜਕੇ ਤੜਕੇ ਕੁਹਾੜੀ ਨਾਲ ਵੱਢ ਦਿੱਤੀ ਪਤਨੀ, ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ
ਬਠਿੰਡਾ : ਬਠਿੰਡਾ ‘ਚ ਤੜਕੇ ਤੜਕੇ ਵੱਡੀ ਵਾਰਦਾਤ ਵਾਪਰੀ। ਪਤੀ ਨੇ ਆਪਣੀ ਪਤਨੀ ਨੂੰ ਕੁਹਾੜੀ ਨਾਲ ਵੱਢ ਦਿੱਤਾ। ਮੁਲਜ਼ਮ ਨੇ ਬੇਰਹਿਮੀ ਨਾਲ ਉਸ ਦਾ ਕਤਲ…
