International News : ਪੈਸੇ ਕਮਾਉਣ ਲਈ ਇਕ ਪਤੀ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਟੱਪ ਗਿਆ। ਪਤਨੀ ਦੀਆਂ ਪ੍ਰਾਈਵੇਟ ਵੀਡੀਓਜ਼ ਬਣਾ ਕੇ ਵੈਬਸਾਈਟ ਉਤੇ ਪਾਉਣ ਲੱਗਾ। ਇਸ ਬਾਰੇ ਉਸ ਦੀ ਪਤਨੀ ਨੂੰ ਕੋਈ ਜਾਣਕਾਰੀ ਨਹੀਂ ਸੀ। ਖੁਲਾਸਾ ਹੋਣ ਮਗਰੋਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦਰਅਸਲ, ਇਹ ਮਾਮਲਾ ਪਾਕਿਸਤਾਨ ਹੈ। ਪਾਕਿਸਤਾਨ ਦੀ ਪੁਲਿਸ ਨੇ ਉਕਤ ਵਿਅਕਤੀ ਨੂੰ ਆਪਣੀ ਪਤਨੀ ਦੀਆਂ ਅਸ਼ਲੀਲ ਵੀਡੀਓਜ਼ ਬਣਾ ਕੇ ਵੈੱਬਸਾਈਟਾਂ ’ਤੇ ਪਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਸ਼ੱਕੀ ਨੇ ਖੁਲਾਸਾ ਕੀਤਾ ਕਿ ਵੈੱਬਸਾਈਟ ਆਪਰੇਟਰਾਂ ਨੇ ਵ੍ਹਟਸਐਪ ਰਾਹੀਂ ਉਸ ਨਾਲ ਸੰਪਰਕ ਕੀਤਾ ਸੀ। ਆਪਣੀ ਹਰਕਤ ’ਤੇ ਅਫਸੋਸ ਜ਼ਾਹਰ ਕਰਦਿਆਂ ਉਸ ਨੇ ਕਿਹਾ, ‘ਮੈਨੂੰ ਨਹੀਂ ਪਤਾ ਕਿ ਵੈਬਸਾਈਟ ਮਾਲਕ ਨੂੰ ਮੇਰਾ ਵ੍ਹਟਸਐਪ ਨੰਬਰ ਕਿਵੇਂ ਮਿਲਿਆ।’ ਸ਼ੱਕੀ ਨੇ ਆਪਣੀ ਪਤਨੀ ਦੀ ਗੁਪਤ ਵੀਡੀਓ ਰਿਕਾਰਡ ਕਰਨ ਲਈ ਬਾਥਰੂਮ ਵਿੱਚ ਕੈਮਰਾ ਲਗਾਉਣ ਦੀ ਗੱਲ ਸਵੀਕਾਰ ਕੀਤੀ। ਪਰ ਬਾਅਦ ਵਿੱਚ ਇਸ ਨੂੰ ਹਟਾਉਣ ਦਾ ਦਾਅਵਾ ਕੀਤਾ।
ਪੁਲਿਸ ਦੇ ਬਿਆਨਾਂ ਅਨੁਸਾਰ, ਉਸ ਦੀ ਪਤਨੀ ਨੇ ਉਸ ’ਤੇ ਦੋਸਤਾਂ ਨਾਲ ਸਬੰਧ ਬਣਾਉਣ ਲਈ ਦਬਾਅ ਪਾਉਣ ਦਾ ਦੋਸ਼ ਲਗਾਇਆ ਹੈ। ਇਸ ਤੋਂ ਵੀ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਮੁਲਜ਼ਮ ਦੀ ਪਤਨੀ ਦਾ ਦਾਅਵਾ ਹੈ ਕਿ ਉਸ ਦੇ ਪਤੀ ਨੇ ਉਨ੍ਹਾਂ ਦੀ ਧੀ ਦੀ ਅਸ਼ਲੀਲ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਧੀ ਨਾਲ ਸਰੀਰਕ ਸਬੰਧ ਬਣਾਉਣ ਦੀ ਵੀ ਕੋਸ਼ਿਸ਼ ਕੀਤੀ।
ਪੈਸੇ ਕਮਾਉਣ ਲਈ ਟੱਪਿਆ ਬੇਸ਼ਰਮੀ ਦੀਆਂ ਹੱਦਾਂ, ਪਤਨੀ ਨੂੰ ਬਿਨਾਂ ਦੱਸੇ ਨਿੱਜੀ ਵੀਡੀਓਜ਼ ਬਣਾ ਪਾਉਂਦਾ ਸੀ ਵੈਬਸਾਈਟ ਉਤੇ, ਗ੍ਰਿਫ਼ਤਾਰ
International News : ਪੈਸੇ ਕਮਾਉਣ ਲਈ ਇਕ ਪਤੀ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਟੱਪ ਗਿਆ। ਪਤਨੀ ਦੀਆਂ ਪ੍ਰਾਈਵੇਟ ਵੀਡੀਓਜ਼ ਬਣਾ ਕੇ ਵੈਬਸਾਈਟ ਉਤੇ ਪਾਉਣ ਲੱਗਾ। ਇਸ…
