ਤਰਨਤਾਰਨ ਵਿਚ ਵੱਡੀ ਵਾਰਦਾਤ, ਪਾਠ ਦੀ ਭੇਟਾ ਲੈਣ ਗਏ ਪਾਠੀ ਸਿੰਘ ਦੇ ਮਾਰ ਦਿੱਤਾ ਖੰਜਰ, ਮੌਤ

ਤਰਨਤਾਰਨ : ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿਚ ਵੱਡੀ ਵਾਰਦਾਤ ਹੋ ਗਈ ਹੈ। ਪਿੰਡ ਵਰਪਾਲ ਦੇ ਰਹਿਣ ਵਾਲੇ ਇੱਕ ਪਾਠੀ ਵੱਲੋਂ ਦੂਜੇ ਨਾਬਾਲਿਗ ਪਾਠੀ ਸਿੰਘ ਦਾ…

ਤਰਨਤਾਰਨ : ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿਚ ਵੱਡੀ ਵਾਰਦਾਤ ਹੋ ਗਈ ਹੈ। ਪਿੰਡ ਵਰਪਾਲ ਦੇ ਰਹਿਣ ਵਾਲੇ ਇੱਕ ਪਾਠੀ ਵੱਲੋਂ ਦੂਜੇ ਨਾਬਾਲਿਗ ਪਾਠੀ ਸਿੰਘ ਦਾ ਕਤਲ ਕਰ ਦਿੱਤਾ ਗਿਆ। ਭੇਟਾਂ ਦੇ ਪੈਸੇ ਲੈਣ ਗਏ 2 ਭਰਾਵਾਂ ਉਤੇ ਮੁਲਜ਼ਮ ਪਾਠੀ ਨੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਵਿਚ ਛੋਟੇ ਭਰਾ ਦੀ ਮੌਤ ਹੋ ਗਈ ਤੇ ਵੱਡਾ ਭਰਾ ਗੰਭੀਰ ਜ਼ਖਮੀ ਹੈ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਉਮਰ ਕਰੀਬ 16 ਸਾਲ ਦੱਸੀ ਜਾ ਰਹੀ ਹੈ, ਜੋ ਕਿ ਦੱਸਵੀਂ ਜਮਾਤ ਦਾ ਵਿਦਿਆਰਥੀ ਸੀ। ਉਹ ਪਾਠੀ ਸਿੰਘ ਦੀ ਡਿਊਟੀ ਵੀ ਕਰਦਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਦੀ ਟੀਮ ਨੇ ਮੌਕੇ ਉਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਦਿੱਤੀ ਹੈ।
ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਦੋਵਾਂ ਭਰਾਵਾਂ ਨੇ ਪਾਠ ਕਰਨ ਦੀ ਦੋ ਹਜ਼ਾਰ ਰੁਪਏ ਭੇਟਾ ਲੈਣੀ ਸੀ, ਇਸ ਲਈ ਉਹ ਪਿੰਡ ਗੋਹਲਵੜ ਸ਼ੁਭਕਰਨ ਸਿੰਘ ਕੋਲ ਗਏ। ਸ਼ੁਭਕਰਨ ਸਿੰਘ ਪਾਠੀ ਹੈ ਅਤੇ ਅੱਡੇ ਉਤੇ ਹੀ ਸ਼ਰਦਾਈ ਲਾਉਂਦਾ ਹੈ। ਜਦੋਂ ਦੋਵਾਂ ਭਰਾਵਾਂ ਨੇ ਉਸ ਕੋਲ ਪੈਸਿਆਂ ਦੀ ਮੰਗ ਕੀਤੀ ਤਾਂ ਉਨ੍ਹਾਂ ਵਿਚਕਾਰ ਕਿਸੇ ਕਾਰਨ ਝਗੜਾ ਹੋ ਗਿਆ। ਪਾਠੀ ਸ਼ੁਭਕਰਨ ਨੇ ਛੋਟੇ ਭਰਾ ਦੇ ਸੀਨੇ ਵਿੱਚ ਕਿਰਚ ਮਾਰ ਦਿੱਤਾ, ਜਦਕਿ ਵੱਢੇ ਭਰਾ ਦੇ ਸਿਰ ਵਿਚ ਸ਼ਰਦਾਈ ਰਗੜਨ ਵਾਲ਼ਾ ਘੋਟਨਾ ਮਾਰ ਕੇ ਜ਼ਖਮੀ ਕਰ ਦਿੱਤਾ। ਇਸ ਹਮਲੇ ਵਿੱਚ ਜ਼ਖਮੀ ਹੋਏ ਨੌਜਵਾਨ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀ ਦਾ ਨਾਮ ਜਸ਼ਨਪ੍ਰੀਤ ਸਿੰਘ ਹੈ ਤੇ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ। 
ਮਾਮਲੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀ ਟੀਮ ਮੌਕੇ ਉਤੇ ਪਹੁੰਚੀ। SHO ਸੁਨੀਲ ਕੁਮਾਰ ਨੇ ਦੱਸਿਆ ਕਿ ਪਰਿਵਾਰ ਵੱਲੋ ਜੋਂ ਵੀ ਬਿਆਨ ਦਿੱਤਾ ਜਾਵੇਗਾ, ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਫ਼ਿਲਹਾਲ ਦੋਸ਼ੀ ਮੌਕੇ ਤੋਂ ਫਰਾਰ ਹੈ, ਪਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *