Weather : ਨੌਤਪਾ ਦਾ ਤੀਜਾ ਦਿਨ, ਪੰਜਾਬ ‘ਚ ਟੁੱਟੇਗਾ ਗਰਮੀ ਦਾ 46 ਸਾਲ ਪੁਰਾਣਾ ਰਿਕਾਰਡ, ਅੱਜ ਤਾਪਮਾਨ ਟੱਪੇਗਾ 48 ਡਿਗਰੀ ਤੋਂ

Weather Update : ਪੰਜਾਬ ਵਿੱਚ ਨੌਤਪਾ ਦੇ ਦੂਜੇ ਦਿਨ ਤਾਪਮਾਨ ਵਿੱਚ 2.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਸੂਬੇ ਦਾ ਔਸਤ ਤਾਪਮਾਨ ਆਮ ਨਾਲੋਂ 5…

Weather Update : ਪੰਜਾਬ ਵਿੱਚ ਨੌਤਪਾ ਦੇ ਦੂਜੇ ਦਿਨ ਤਾਪਮਾਨ ਵਿੱਚ 2.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਸੂਬੇ ਦਾ ਔਸਤ ਤਾਪਮਾਨ ਆਮ ਨਾਲੋਂ 5 ਡਿਗਰੀ ਵੱਧ ਪਾਇਆ ਗਿਆ ਹੈ। ਅੱਜ ਨੌਤਪਾ ਦਾ ਤੀਜਾ ਦਿਨ ਹੈ ਤੇ ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ 48 ਡਿਗਰੀ ਨੂੰ ਪਾਰ ਕਰ ਸਕਦਾ ਹੈ, ਜਿਸ ਨਾਲ 46 ਸਾਲ ਪੁਰਾਣਾ ਰਿਕਾਰਡ ਅੱਜ ਟੁੱਟਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਬੀਤੀ ਸ਼ਾਮ ਪੰਜਾਬ ਦੇ ਫਰੀਦਕੋਟ ਵਿਚ ਤਾਪਮਾਨ 47.4 ਡਿਗਰੀ ਦਰਜ ਕੀਤਾ ਗਿਆ ਜੋ 21 ਮਈ 1978 ਦੇ ਤਾਪਮਾਨ ਤੋਂ 0.3 ਡਿਗਰੀ ਹੀ ਘੱਟ ਹੈ। ਉਕਤ ਤਰੀਕ ਨੂੰ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ ਅੰਮ੍ਰਿਤਸਰ ਵਿਚ 47.7 ਡਿਗਰੀ ਦਰਜ ਕੀਤਾ ਗਿਆ ਸੀ। ਨੌਤਪਾ ਦੇ ਤੀਜੇ ਦਿਨ ਜੇ ਗਰਮੀ ਤੇ ਹੀਟ ਵੇਵ ਨੇ ਜ਼ੋਰ ਫੜਿਆ ਤਾਂ ਅੱਜ 46 ਸਾਲ ਪੁਰਾਣਾ ਰਿਕਾਰਡ ਟੁੱਟ ਜਾਵੇਗਾ।
ਉਥੇ ਬਠਿੰਡਾ ਵਿਚ ਵੱਧ ਤੋਂ ਵੱਧ ਤਾਪਮਾਨ 46.9 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਪਟਿਆਲਾ ਦਾ ਤਾਪਮਾਨ 45.7, ਅੰਮ੍ਰਿਤਸਰ ਦਾ 45.2 ਤੇ ਲੁਧਿਆਣਾ ਦਾ ਤਾਪਮਾਨ 44.8 ਡਿਗਰੀ ਦਰਜ ਕੀਤਾ ਗਿਆ।
ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਦੀ ਸੰਭਾਵਨਾ
ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿਚ ਭਾਵੇਂ ਗਰਮੀ ਵੱਧ ਰਹੀ ਹੈ ਪਰ ਆਉਣ ਵਾਲੇ ਦਿਨਾਂ ਵਿਚ ਵੈਸਟਰਨ ਡਿਸਟਰਬੈਂਸ ਸਰਗਰਮ ਹੋਣ ਦੀ ਸੰਭਾਵਨਾ ਹੈ। ਇਸ ਦਾ ਅਸਰ ਮਾਝੇ ਦੇ ਇਲਾਕਿਆਂ ਵਿਚ ਦੇਖਣ ਨੂੰ ਮਿਲੇਗਾ। ਅੰਮ੍ਰਿਤਸਰ ਦਾ ਤਾਪਮਾਨ ਜੋ ਅੱਜ 45.2 ਡਿਗਰੀ ਦਰਜ ਕੀਤਾ ਗਿਆ, 30 ਮਈ ਤੋਂ ਬਾਅਦ ਇਕ ਤੋਂ ਦੋ ਡਿਗਰੀ ਤਕ ਡਿਗਣ ਦੀ ਸੰਭਾਵਨਾ ਹੈ। ਇਹੀ ਬਦਲਾਅ ਪਠਾਨਕੋਟ ਵਿਚ ਵੀ ਦੇਖਣ ਨੂੰ ਮਿਲੇਗਾ।
 

Leave a Reply

Your email address will not be published. Required fields are marked *