Weather takes a turn in Delhi-NCR: ਝਮਕ ਮੀਂਹ ਨੇ ਦਿਵਾਈ ਗਰਮੀ ਤੋਂ ਰਾਹਤ, ਪਰ ਖਰਾਬ ਮੌਸਮ ਕਾਰਨ 14 ਉਡਾਣਾਂ ਪ੍ਰਭਾਵਿਤ

ਦਿੱਲੀ : ਦਿੱਲੀ-NCR ਵਿੱਚ ਸੋਮਵਾਰ ਸਵੇਰ ਤੋਂ ਪੈ ਰਹੀ ਤੇਜ਼ ਬਾਰਸ਼ ਨੇ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਆਕਾਸ਼ ਵਿੱਚ ਛਾਏ…

ਦਿੱਲੀ : ਦਿੱਲੀ-NCR ਵਿੱਚ ਸੋਮਵਾਰ ਸਵੇਰ ਤੋਂ ਪੈ ਰਹੀ ਤੇਜ਼ ਬਾਰਸ਼ ਨੇ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਆਕਾਸ਼ ਵਿੱਚ ਛਾਏ ਘਟਾਟੋਪ ਬੱਦਲਾਂ ਅਤੇ ਝਮਕ ਮੀਂਹ ਨੇ ਲੋਕਾਂ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਕਰ ਰਹੀ ਹੁੰਮਸ ਭਰੀ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਮੌਸਮ ਵਿਭਾਗ ਦੇ ਪਹਿਲਾਂ ਤੋਂ ਜਾਰੀ ਅਨੁਮਾਨ ਮੁਤਾਬਕ ਸੋਮਵਾਰ ਨੂੰ ਦਿੱਲੀ ਸਮੇਤ ਨੋਇਡਾ, ਗਾਜ਼ੀਆਬਾਦ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਮੀਂਹ ਪਿਆ। ਇਸ ਦੌਰਾਨ ਤੇਜ਼ ਹਵਾਵਾਂ ਨੇ ਮੌਸਮ ਨੂੰ ਬਹੁਤ ਸੁਹਾਵਣਾ ਬਣਾ ਦਿੱਤਾ, ਜਿਸ ਨਾਲ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ।

60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ

ਰਾਜਧਾਨੀ ਦਿੱਲੀ ਵਿੱਚ ਮੀਂਹ ਦੇ ਨਾਲ-ਨਾਲ ਕਰੀਬ 60 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫ਼ਤਾਰ ਨਾਲ ਹਵਾਵਾਂ ਵੀ ਚੱਲੀਆਂ। ਤੇਜ਼ ਹਵਾਵਾਂ ਅਤੇ ਮੀਂਹ ਦੇ ਇਸ ਦੌਰ ਨੇ ਮੌਸਮ ਨੂੰ ਬਹੁਤ ਖੁਸ਼ਗਵਾਰ ਕਰ ਦਿੱਤਾ ਹੈ, ਹਾਲਾਂਕਿ ਕਈ ਥਾਵਾਂ ‘ਤੇ ਪਾਣੀ ਭਰਨ ਦੀਆਂ ਸਮੱਸਿਆਵਾਂ ਵੀ ਦੇਖਣ ਨੂੰ ਮਿਲੀਆਂ। ਲੰबे ਸਮੇਂ ਤੋਂ ਪੈ ਰਹੀ ਗਰਮੀ ਤੋਂ ਪਰੇਸ਼ਾਨ ਲੋਕਾਂ ਨੇ ਇਸ ਸੁਹਾਵਨੇ ਮੌਸਮ ਦਾ ਖੂਬ ਆਨੰਦ ਲਿਆ।

ਖਰਾਬ ਮੌਸਮ ਕਾਰਨ 14 ਉਡਾਣਾਂ ਡਾਇਵਰਟ

ਮੀਂਹ ਅਤੇ ਖਰਾਬ ਮੌਸਮ ਦਾ ਸਿੱਧਾ ਅਸਰ ਹਵਾਈ ਆਵਾਜਾਈ ‘ਤੇ ਵੀ ਪਿਆ ਹੈ। ਮਿਲੀ ਜਾਣਕਾਰੀ ਮੁਤਾਬਕ ਦਿੱਲੀ ਅਤੇ NCR ਵਿੱਚ ਭਾਰੀ ਮੀਂਹ ਕਾਰਨ ਉਡਾਣਾਂ ਦਾ ਸੰਚਾਲਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕੁੱਲ  14 ਉਡਾਣਾਂ ਨੂੰ ਹੋਰਨਾਂ ਸ਼ਹਿਰਾਂ ਵੱਲ ਡਾਇਵਰਟ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 2 ਅੰਤਰਰਾਸ਼ਟਰੀ ਉਡਾਣਾਂ ਵੀ ਸ਼ਾਮਲ ਹਨ।

ਇਹਨਾਂ ਵਿੱਚੋਂ 11 ਉਡਾਣਾਂ ਨੂੰ ਜੈਪੁਰ ਭੇਜਿਆ ਗਿਆ, ਜਦੋਂ ਕਿ 2 ਉਡਾਣਾਂ ਚੰਡੀਗੜ੍ਹ ਅਤੇ 1 ਉਡਾਣ ਲਖਨਊ ਵੱਲ ਮੋੜੀ ਗਈ। ਪ੍ਰਸ਼ਾਸਨ ਅਤੇ ਏਅਰਲਾਈਨ ਅਧਿਕਾਰੀਆਂ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਘਰੋਂ ਨਿਕਲਣ ਤੋਂ ਪਹਿਲਾਂ ਆਪਣੀ ਉਡਾਣ ਦੀ ਨਵੀਨਤਮ ਸਥਿਤੀ ਬਾਰੇ ਜਾਣਕਾਰੀ ਲੈਣ ਲਈ ਸਬੰਧਤ ਏਅਰਲਾਈਨਜ਼ ਨਾਲ ਸੰਪਰਕ ਜ਼ਰੂਰ ਕਰਨ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

गैंगस्टरां ते वार का 215वाँ दिन: पंजाब पुलिस ने 584 स्थानों पर की छापेमारी; 341 गिरफ्तार

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *