ਮੁੰਬਈ-ਮੁੰਬਈ ਵਿਚ ਅਦਾਕਾਰਾ ਲੈਲਾ ਖਾਨ, ਉਸ ਦੀ ਮਾਂ ਤੇ ਉਸ ਦੇ ਚਾਰ ਭੈਣ-ਭਰਾਵਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਹ ਵਾਰਦਾਤ 2011 ਵਿਚ ਹੋਈ ਸੀ। ਹੁਣ ਇਸ ਮਾਮਲੇ ਵਿਚ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਸਾਰਿਆਂ ਦਾ ਕਤਲ ਉਨ੍ਹਾਂ ਦੇ ਪਿਓ ਨੇ ਹੀ ਕੀਤਾ ਸੀ। ਮੁੰਬਈ ਦੀ ਸੈਸ਼ਨ ਅਦਾਲਤ ਨੇ ਇਸ ਮਾਮਲੇ ਵਿਚ ਪਰਵੇਜ਼ ਟਾਕ ਨੂੰ ਸ਼ੁੱਕਰਵਾਰ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਐਡੀਸ਼ਨਲ ਸੈਸ਼ਨ ਜੱਜ ਸਚਿਨ ਪਵਾਰ ਨੇ 9 ਮਈ ਨੂੰ ਟਾਕ ਨੂੰ ਹੱਤਿਆ ਅਤੇ ਸਬੂਤ ਨਸ਼ਟ ਕਰਨ ਤੋਂ ਇਲਾਵਾ ਇੰਡੀਅਨ ਪੀਨਲ ਕੋਰਡ (ਆਈ. ਪੀ. ਸੀ.) ਦੇ ਤਹਿਤ ਹੋਰ ਅਪਰਾਧਾਂ ਦਾ ਦੋਸ਼ੀ ਪਾਇਆ ਸੀ।
ਇਸ ’ਤੇ ਫ਼ੈਸਲਾ ਸ਼ੁੱਕਰਵਾਰ ਨੂੰ ਸੁਣਾਇਆ ਗਿਆ ਕਿ ਮੁਲਜ਼ਮ ਨੂੰ ਕੀ ਸਜ਼ਾ ਦਿੱਤੀ ਜਾਣੀ ਹੈ। ਟਾਕ ਲੈਲਾ ਦੀ ਮਾਂ ਸੇਲੀਨਾ ਦਾ ਤੀਜਾ ਪਤੀ ਸੀ। ਲੈਲਾ, ਉਸਦੀ ਮਾਂ ਅਤੇ ਉਸਦੇ 4 ਭੈਣ-ਭਰਾਵਾਂ ਦੀ ਫਰਵਰੀ, 2011 ’ਚ ਮਹਾਰਾਸ਼ਟਰ ਦੇ ਨਾਸਿਕ ਜ਼ਿਲੇ ਦੇ ਇਗਤਪੁਰੀ ਵਿਚ ਉਨ੍ਹਾਂ ਦੇ ਬੰਗਲੇ ਵਿਚ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਦਾ ਖ਼ੁਲਾਸਾ ਕੁਝ ਮਹੀਨਿਆਂ ਬਾਅਦ ਹੋਇਆ ਜਦੋਂ ਟਾਕ ਨੂੰ ਜੰਮੂ-ਕਸ਼ਮੀਰ ਪੁਲਸ ਨੇ ਗ੍ਰਿਫਤਾਰ ਕੀਤਾ ਸੀ।
ਕਤਲਾਂ ਦੇ ਪਿੱਛੇ ਦਾ ਕਾਰਨ
ਟਾਕ ਸੋਚਦਾ ਸੀ ਕਿ ਸੇਲੀਨਾ ਅਤੇ ਉਸ ਦਾ ਪਰਿਵਾਰ ਉਸ ਨਾਲ ਇੱਕ ਨੌਕਰ ਵਰਗਾ ਮਾੜਾ ਸਲੂਕ ਕਰਦਾ ਹੈ। ਟਾਕ ਨੂੰ ਡਰ ਸੀ ਕਿ ਸੇਲੀਨਾ ਉਸ ਨੂੰ ਭਾਰਤ ਵਿਚ ਛੱਡ ਕੇ ਦੁਬਈ ਚਲੀ ਜਾਵੇਗੀ, ਜਿਸ ਕਾਰਨ ਉਸ ਨੇ ਇਹ ਵਹਿਸ਼ੀਆਨਾ ਵਾਰਦਾਤ ਨੂੰ ਅੰਜਾਮ ਦਿੱਤਾ। ਜਾਇਦਾਦ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਸੇਲੀਨਾ ਦਾ ਕਤਲ ਕਰਨ ਤੋਂ ਬਾਅਦ ਫਰਾਰ ਹੋ ਗਿਆ।
ਮੁੰਬਈ ਵਿਚ ਅਦਾਕਾਰਾ, ਮਾਂ ਤੇ ਚਾਰ ਭੈਣ-ਭਰਾਵਾਂ ਦੀ ਹੱਤਿਆ, ਪਿਓ ਹੀ ਨਿਕਲਿਆ ਕਾਤਲ, ਕਾਰਨ ਜਾਣ ਪੈਰਾਂ ਹੇਠੋਂ ਖਿਸਕ ਜਾਵੇਗੀ ਜ਼ਮੀਨ
ਮੁੰਬਈ-ਮੁੰਬਈ ਵਿਚ ਅਦਾਕਾਰਾ ਲੈਲਾ ਖਾਨ, ਉਸ ਦੀ ਮਾਂ ਤੇ ਉਸ ਦੇ ਚਾਰ ਭੈਣ-ਭਰਾਵਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਹ ਵਾਰਦਾਤ 2011 ਵਿਚ ਹੋਈ ਸੀ।…
