ਅੰਬਾਲਾ : ਹਰਿਆਣਾ ਵਿਚ ਸ਼ੁੱਕਰਵਾਰ ਤੜਕਸਾਰ ਦਿੱਲੀ-ਜੰਮੂ ਨੈਸ਼ਨਲ ਹਾਈਵੇ ‘ਤੇ ਇਕ ਮਿੰਨੀ ਬੱਸ ਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕੋ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਗਈ ਤੇ 20 ਹੋਰ ਲੋਕ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਕ ਇਹ ਹਾਦਸਾ ਅੰਬਾਲਾ ਛਾਉਣੀ ਨੇੜੇ ਮੋਹਰਾ ਪਿੰਡ ਵਿਚ ਹੋਇਆ। ਜ਼ਖਮੀ ਇਸ ਸਮੇਂ ਅੰਬਾਲਾ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ ਇਕ ਮਿੰਨੀ ਬੱਸ ਦੇ ਟਰੱਕ ਨਾਲ ਟਕਰਾਉਣ ਕਾਰਨ ਵਾਪਰਿਆ। ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਟਰੱਕ ਨੇ ਹਾਈਵੇ ‘ਤੇ ਅਚਾਨਕ ਬ੍ਰੇਕਾਂ ਲਾ ਦਿੱਤੀ, ਜਿਸ ਕਾਰਨ ਪਿੱਛੇ ਤੋਂ ਆ ਰਹੀ ਮਿੰਨੀ ਬੱਸ ਉਸ ਨਾਲ ਟਕਰਾ ਗਈ।
ਪੁਲਿਸ ਮੁਤਾਬਕ ਯੂਪੀ ਦੇ ਬੁਲੰਦਸ਼ਹਿਰ ਤੋਂ ਸ਼ਰਧਾਲੂ ਮਿੰਨੀ ਬੱਸ ਰਾਹੀਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸਨ। ਹਾਦਸੇ ਵਿਚ ਵਾਲ-ਵਾਲ ਬਚੇ ਹੋਰਨਾਂ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਮਿੰਨੀ ਬੱਸ ਦੇ ਅੱਗੇ ਚੱਲ ਰਹੇ ਟਰੱਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਜਿਸ ਕਾਰਨ ਮਿੰਨੀ ਬੱਸ ਟਰੱਕ ਨਾਲ ਟਕਰਾ ਗਈ। ਇਸ ਘਟਨਾ ਵਿਚ ਮਰਨ ਵਾਲੇ ਸਾਰੇ 7 ਲੋਕ ਇਕ ਹੀ ਪਰਿਵਾਰ ਦੇ ਸਨ। ਪੁਲਿਸ ਮੁਤਾਬਕ ਘਟਨਾ ‘ਚ ਜ਼ਖਮੀ ਹੋਏ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਚਾਰ ਲੋਕਾਂ ਨੇ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਦਿਤਾ।
ਅੰਬਾਲਾ ਦੇ ਪੜਾਵ ਥਾਣੇ ਦੇ ਐਸਐਚਓ ਦਿਲੀਪ ਨੇ ਦਸਿਆ ਕਿ ਡਾਕਟਰਾਂ ਮੁਤਾਬਕ ਇਸ ਹਾਦਸੇ ਵਿਚ ਹੁਣ ਤਕ ਸੱਤ ਮੌਤਾਂ ਹੋ ਚੁੱਕੀਆਂ ਹਨ, ਜਦਕਿ ਕਈਆਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਜਿਨ੍ਹਾਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਨੇੜਲੇ ਵੱਡੇ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ।
ਤੜਕੇ-ਤੜਕੇ ਭਿਆਨਕ ਹਾਦਸਾ, ਇਕੋ ਪਰਿਵਾਰ ਦੇ 7 ਮੈਂਬਰਾਂ ਦੀ ਮੌਤ; ਹਾਈਵੇ ਉਤੇ ਟਰੱਕ ਨੇ ਅਚਾਨਕ ਮਾਰੀ ਬਰੇਕ, ਫਿਰ…
ਅੰਬਾਲਾ : ਹਰਿਆਣਾ ਵਿਚ ਸ਼ੁੱਕਰਵਾਰ ਤੜਕਸਾਰ ਦਿੱਲੀ-ਜੰਮੂ ਨੈਸ਼ਨਲ ਹਾਈਵੇ ‘ਤੇ ਇਕ ਮਿੰਨੀ ਬੱਸ ਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕੋ ਪਰਿਵਾਰ…
