ਜਲੰਧਰ-ਪੰਜਾਬ ਦੇ ਜਲੰਧਰ ਵਿਚ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਦੀ ਮੌਤ ਹੋ ਗਈ। ਉਹ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਾਕਰ ਸਿੰਘ ਦੇ ਕਰੀਬੀ ਆਗੂ ਸਨ।
ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਆਗੂ ਡਾ. ਮਹਿੰਦਰ ਜੀਤ ਸਿੰਘ ਮਰਵਾਹਾ ਆਪਣੀ ਕਾਰ ਵਿਚ ਜਲੰਧਰ ਤੋਂ ਕਰਤਾਰਪੁਰ ਜਾ ਰਹੇ ਸਨ। ਜਿਵੇਂ ਹੀ ਉਨ੍ਹਾਂ ਦੀ ਕਾਰ ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਲਿੱਧੜਾਂ ਨੇੜੇ ਪਹੁੰਚੀ ਤਾਂ ਖੜ੍ਹੇ ਟਿੱਪਰ ਦੇ ਨਾਲ ਉਨ੍ਹਾਂ ਦੀ ਕਾਰ ਦੀ ਟੱਕਰ ਹੋ ਗਈ। ਮਹਿੰਦਰ ਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਦੀ ਮੌਕੇ ਉਤੇ ਹੀ ਮੌਤ ਹੋ ਗਈ। ਸੂਤਰਾਂ ਮੁਤਾਬਕ ਮਹਿੰਦਰ ਜੀਤ ਸਿੰਘ ਕਰਤਾਰਪੁਰ ਵਿਚ ਚੋਣਾਵੀ ਜਲਸੇ ਵਿਚ ਜਾ ਰਹੇ ਸਨ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰੱਖਵਾ ਦਿੱਤਾ ਗਿਆ ਹੈ। ਡਾ. ਮਹਿੰਦਰ ਜੀਤ ਸਿੰਘ ਮਰਵਾਹਾ ਪੰਜਾਬ ਦੇ ਡਾਕਟਰ ਵਿੰਗ ਜਨਰਲ ਸਕੱਤਰ ਸਨ।
ਆਮ ਆਦਮੀ ਪਾਰਟੀ ਦੇ ਵੱਡੇ ਆਗੂ ਦੀ ਸੜਕ ਹਾਦਸੇ ਵਿਚ ਮੌਤ, ਚੋਣ ਰੈਲੀ ਵਿਚ ਜਾ ਰਹੇ ਸੀ ਸ਼ਾਮਲ ਹੋਣ
ਜਲੰਧਰ-ਪੰਜਾਬ ਦੇ ਜਲੰਧਰ ਵਿਚ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਦੀ ਮੌਤ ਹੋ ਗਈ। ਉਹ ਸਥਾਨਕ ਸਰਕਾਰਾਂ ਬਾਰੇ…
