Lok Sabha Elections 2024 : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਚਾਰ ਖਾਤਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਮਈ ਨੂੰ ਪੰਜਾਬ ਆ ਰਹੇ ਹਨ। ਉਹ 24 ਮਈ ਨੂੰ ਜਲੰਧਰ ਵਿਚ ਰੈਲੀ ਨੂੰ ਸੰਬੋਧਨ ਕਰਨਗੇ। ਸੰਭਾਵਿਤ ਰੈਲੀ ਪੀਏਪੀ ਗਰਾਊਂਡ ਅੰਦਰ ਕੀਤੀ ਜਾਵੇਗੀ। ਸੁਰੱਖਿਆ ਏਜੰਸੀਆਂ ਚੌਕਸ ਹਨ ਤੇ ਰੈਲੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਥਾਨਕ ਪੁਲਿਸ ਪ੍ਰਸ਼ਾਸਨ ਨੇ ਪੀਐਮ ਮੋਦੀ ਦੇ ਪ੍ਰੋਗਰਾਮ ਸਬੰਧੀ ਅਲਰਟ ਜਾਰੀ ਕਰ ਦਿੱਤਾ ਹੈ ਤੇ ਸੁਰੱਖਿਆ ਨੂੰ ਪਹਿਲਾਂ ਨਾਲੋਂ ਵੀ ਵਧਾ ਦਿੱਤਾ ਹੈ। ਸੂਤਰਾਂ ਮੁਤਾਬਕ ਪੀਐਮ ਮੋਦੀ ਦੀ ਰੈਲੀ ਦੀ ਪੂਰੀ ਨਿਗਰਾਨੀ ਗੁਜਰਾਤ ਪੁਲਿਸ ਦੇ ਹੱਥ ਵਿਚ ਹੋਵੇਗੀ। ਪੀਐਮ ਦੇ ਦੌਰੇ ਦੇ ਮੱਦੇਨਜ਼ਰ ਐਤਵਾਰ ਨੂੰ ਗੁਜਰਾਤ ਪੁਲਿਸ ਦੀਆਂ ਦੋ ਕੰਪਨੀਆਂ ਜਲੰਧਰ ਪਹੁੰਚੀਆਂ। ਹਥਿਆਰਾਂ ਨਾਲ ਲੈਸ ਗੁਜਰਾਤ ਪੁਲਿਸ ਦੀਆਂ ਦੋ ਕੰਪਨੀਆਂ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਅਧੀਨ ਕੰਮ ਕਰਨ ਲਈ ਐਤਵਾਰ ਨੂੰ ਰੇਲ ਗੱਡੀ ਰਾਹੀਂ ਸਿਟੀ ਰੇਲਵੇ ਸਟੇਸ਼ਨ ‘ਤੇ ਪਹੁੰਚੀਆਂ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੋਣਾਂ ਲਈ ਦੂਜੇ ਸੂਬਿਆਂ ਤੋਂ ਪੁਲਿਸ ਕੰਪਨੀਆਂ ਪੰਜਾਬ ਆ ਰਹੀਆਂ ਹਨ।
ਦੱਸ ਦੇਈਏ ਕਿ ਕੁੱਲ 7 ਕੰਪਨੀਆਂ ਪੰਜਾਬ ਪਹੁੰਚ ਚੁੱਕੀਆਂ ਹਨ। ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਵੱਖ-ਵੱਖ ਜ਼ਿਲ੍ਹਿਆਂ ਵਿਚ ਭੇਜਿਆ ਗਿਆ ਹੈ। ਜਲੰਧਰ ਪਹੁੰਚੀਆਂ ਦੋਵੇਂ ਕੰਪਨੀਆਂ ਰਾਜਸਥਾਨ, ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਦੀਆਂ ਚੋਣਾਂ ਦੇ ਵੱਖ-ਵੱਖ ਪੜਾਵਾਂ ਤੋਂ ਬਾਅਦ ਪੰਜਾਬ ਆਈਆਂ ਹਨ। ਉਹ ਪੰਜਾਬ ਵਿਚ ਸੱਤਵੇਂ ਪੜਾਅ ਦੀ ਵੋਟਿੰਗ ਵਿਚ ਡਿਊਟੀ ‘ਤੇ ਹਨ।
ਪੀਐਮ ਮੋਦੀ 23 ਨੂੰ ਆਉਣਗੇ ਪੰਜਾਬ, ਇਥੇ ਕਰਨਗੇ ਰੈਲੀ, ਸੁਰੱਖਿਆ ਲਈ ਗੁਜਰਾਤ ਪੁਲਿਸ ਦੀਆਂ ਦੋ ਕੰਪਨੀਆਂ ਪੁੱਜੀਆਂ
Lok Sabha Elections 2024 : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਚਾਰ ਖਾਤਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਮਈ ਨੂੰ ਪੰਜਾਬ ਆ ਰਹੇ ਹਨ। ਉਹ 24…
