ਪਲਵਲ ਨਜ਼ਦੀਕ ਬੱਸ ਨੂੰ ਲੱਗੀ ਅੱਗ, ਜ਼ਿੰਦਾ ਸੜ ਗਏ ਪੰਜਾਬ ਦੇ ਅੱਠ ਸ਼ਰਧਾਲੂ

ਹੁਸ਼ਿਆਰਪੁਰ-ਬੀਤੀ ਰਾਤ ਪਲਵਲ ਨਜ਼ਦੀਕ ਵਾਪਰੇ ਇੱਕ ਭਿਆਨਕ ਹਾਦਸੇ ਵਿਚ 11 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। ਜਾਣਕਾਰੀ ਅਨੁਸਾਰ ਸ਼ਰਧਾਲੂਆਂ ਨਾਲ ਭਰੀ ਬੱਸ ਹੁਸ਼ਿਆਰਪੁਰ ਤੋਂ ਬੀਤੇ…

ਹੁਸ਼ਿਆਰਪੁਰ-ਬੀਤੀ ਰਾਤ ਪਲਵਲ ਨਜ਼ਦੀਕ ਵਾਪਰੇ ਇੱਕ ਭਿਆਨਕ ਹਾਦਸੇ ਵਿਚ 11 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। ਜਾਣਕਾਰੀ ਅਨੁਸਾਰ ਸ਼ਰਧਾਲੂਆਂ ਨਾਲ ਭਰੀ ਬੱਸ ਹੁਸ਼ਿਆਰਪੁਰ ਤੋਂ ਬੀਤੇ ਦਿਨੀਂ ਵ੍ਰਿੰਦਾਵਨ ਮਥੁਰਾ ਅਤੇ ਵੱਖ-ਵੱਖ ਧਾਰਮਿਕ ਜਗ੍ਹਾ ਤੋਂ ਮੱਥਾ ਟੇਕ ਕੇ ਪਰਤ ਰਹੀ ਸੀ। ਜਦੋਂ ਬੱਸ ਪਲਵਲ ਨਜ਼ਦੀਕ ਪਹੁੰਚੀ ਤਾਂ ਬੱਸ ਨੂੰ ਅੱਗ ਲੱਗ ਗਈ। ਇੱਥੇ ਕਿ ਇੱਕ ਮੋਟਰਸਾਈਕਲ ਸਵਾਰ ਵੱਲੋਂ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਕਾਫੀ ਜੱਦੋ ਜਹਿਦ ਤਹਿਤ ਬੱਸ ਨੂੰ ਰੁਕਵਾਇਆ ਗਿਆ ਤਾਂ ਦੱਸਿਆ ਗਿਆ ਕਿ ਬੱਸ ਦੇ ਪਿਛਲੇ ਪਾਸੇ ਅੱਗ ਲੱਗੀ ਹੋਈ ਹੈ। ਜ਼ਿਕਰਯੋਗ ਹੈ ਕਿ ਬੱਸ ਸੀਐਨਜੀ ਦੀ ਦੱਸੀ ਜਾ ਰਹੀ ਹੈ ਇਸ ਘਟਨਾ ਵਿੱਚ ਹੁਸ਼ਿਆਰਪੁਰ ਦੇ ਪੰਜ ਤੋਂ ਅੱਠ ਬੰਦੇ ਦੀ ਮੌਤ ਹੋ ਗਈ, ਜਦਕਿ ਦਰਜਨਾਂ ਦੇ ਜ਼ਖਮੀ ਹੋ ਗਏ ਜਖਮੀਆਂ ਦਾ ਇਲਾਜ ਪਲਵਲ ਦੇ ਮੈਡੀਕਲ ਕਾਲਜ ਵਿਖੇ ਹੋ ਰਹੀ ਹੈ ਇਸ ਘਟਨਾ ਦਾ ਪਤਾ ਚੱਲਦਿਆ ਹੀ ਹੁਸ਼ਿਆਰਪੁਰ ਸ਼ਹਿਰ ਚ ਮਾਤਮ ਛਾ ਗਿਆ।

 

Leave a Reply

Your email address will not be published. Required fields are marked *