National News : ਮਸ਼ਹੂਰ ਟੀਵੀ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ‘ਸੋਢੀ’ ਭਾਵ ਗੁਰੂਚਰਨ ਸਿੰਘ ਕਰੀਬ 25 ਦਿਨਾਂ ਤੋਂ ਲਾਪਤਾ ਸੀ, ਇਸ ਮਾਮਲੇ ਵਿਚ ਇਕ ਵੱਡੀ ਅਪਡੇਟ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਉਹ ਖ਼ੁਦ ਘਰ ਵਾਪਸ ਆ ਗਏ ਹਨ।
ਉਨ੍ਹਾਂ ਦੇ ਅਚਾਨਕ ਗਾਇਬ ਹੋਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਵੀ ਪੁਲਿਸ ਸਟੇਸ਼ਨ ਵਿਖੇ ਦਰਜ ਕਰਵਾ ਦਿੱਤੀ ਸੀ। ਇਸ ਬਾਰੇ ਕਾਰਵਾਈ ਕਰਦਿਆਂ ਪੁਲਿਸ ਨੇ ਉਨ੍ਹਾਂ ਨੂੰ ਲੱਭਣ ਲਈ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਸਨ ਪਰ ਉਨ੍ਹਾਂ ਬਾਰੇ ਕੋਈ ਸੂਹ ਨਾ ਲੱਗ ਸਕੀ। ਅੰਤ ਉਹ ਖ਼ੁਦ ਹੀ ਘਰ ਪਰਤ ਆਏ ਹਨ। ਇਸ ਤੋਂ ਬਾਅਦ ਉਨ੍ਹਾਂ ਕੋਲੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਘਰੋਂ ਗਾਇਬ ਹੋਣ ਦਾ ਉਨ੍ਹਾਂ ਨੇ ਕਾਫ਼ੀ ਹੈਰਾਨ ਕਰਨ ਵਾਲਾ ਕਾਰਨ ਦੱਸਿਆ।
ਪੁਲਿਸ ਦੀ ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਦੁਨੀਆਦਾਰੀ ਛੱਡ ਕੇ ਧਾਰਮਿਕ ਯਾਤਰਾ ‘ਤੇ ਨਿਕਲੇ ਸਨ। ਇਸ ਦੌਰਾਨ ਉਹ ਅੰਮ੍ਰਿਤਸਰ ਤੇ ਲੁਧਿਆਣਾ ਸਣੇ ਕਈ ਸ਼ਹਿਰਾਂ ਦੇ ਗੁਰਦੁਆਰਿਆਂ ‘ਚ ਰੁਕੇ ਸਨ। ਇਸ ਦੌਰਾਨ ਉਨ੍ਹਾਂ ਨੂੰ ਕਾਫ਼ੀ ਦਿਨ ਘਰੋਂ ਦੂਰ ਗੁਜ਼ਾਰਨ ਤੋਂ ਬਾਅਦ ਖ਼ਿਆਲ ਆਇਆ ਕਿ ਉਨ੍ਹਾਂ ਨੂੰ ਹੁਣ ਵਾਪਸ ਚਲੇ ਜਾਣਾ ਚਾਹੀਦਾ ਹੈ, ਤਾਂ ਉਹ ਹੁਣ ਵਾਪਸ ਆਪਣੇ ਘਰ ਆ ਗਏ ਹਨ।
ਜ਼ਿਕਰਯੋਗ ਹੈ ਕਿ ਗੁਰੂਚਰਨ ਸਿੰਘ ਬੀਤੇ 22 ਅਪ੍ਰੈਲ ਨੂੰ ਘਰੋਂ ਮੁੰਬਈ ਲਈ ਰਵਾਨਾ ਹੋਏ ਸਨ ਪਰ ਉਹ ਉੱਥੇ ਨਾ ਪਹੁੰਚੇ ਤਾਂ 26 ਅਪ੍ਰੈਲ ਨੂੰ ਉਨ੍ਹਾਂ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ। ਜਾਣਕਾਰੀ ਮੁਤਾਬਕ ਉਨ੍ਹਾਂ ਦਾ ਜਲਦੀ ਹੀ ਵਿਆਹ ਵੀ ਹੋਣ ਵਾਲਾ ਸੀ ਤੇ ਉਹ ਕੁਝ ਸਮੇਂ ਤੋਂ ਆਰਥਿਕ ਤੰਗੀ ਦੇ ਦੌਰ ‘ਚੋਂ ਵੀ ਗੁਜ਼ਰ ਰਹੇ ਸਨ।
‘ਪ੍ਰਗਟ’ ਹੋਏ 25 ਦਿਨਾਂ ਤੋਂ ਲਾਪਤਾ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਸੋਢੀ , ਦੱਸੀ ਹੱਡਬੀਤੀ !
National News : ਮਸ਼ਹੂਰ ਟੀਵੀ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ‘ਸੋਢੀ’ ਭਾਵ ਗੁਰੂਚਰਨ ਸਿੰਘ ਕਰੀਬ 25 ਦਿਨਾਂ ਤੋਂ ਲਾਪਤਾ ਸੀ, ਇਸ ਮਾਮਲੇ ਵਿਚ…
