ਪਾਸ ਹੋਣ ਦੀ ਖੁਸ਼ੀ ਵਿਚ ਕਰਨ ਲੱਗੇ ਫੁਕਰਾਪੰਤੀ, ਫਿਰ…ਵਿਛ ਗਈਆਂ ਚਾਰ ਲਾਸ਼ਾਂ

ਪਟਿਆਲਾ ਵਿਖੇ ਚਾਰ ਵਿਦਿਆਰਥੀਆਂ ਨੂੰ ਫੁਕਰਾਪੰਤੀ ਕਰਨੀ ਮਹਿੰਗੀ ਪੈ ਗਈ। ਗੱਡੀਆਂ ਵਿਚ ਰੇਸਾਂ ਲਾਉਣ ਲੱਗਿਆਂ ਭਿਆਨਕ ਹਾਦਸਾ ਵਾਪਰ ਗਿਆ ਤੇ ਚਾਰ ਵਿਦਿਆਰਥੀਆਂ ਦੀ ਜਾਨ ਚਲੀ…

ਪਟਿਆਲਾ ਵਿਖੇ ਚਾਰ ਵਿਦਿਆਰਥੀਆਂ ਨੂੰ ਫੁਕਰਾਪੰਤੀ ਕਰਨੀ ਮਹਿੰਗੀ ਪੈ ਗਈ। ਗੱਡੀਆਂ ਵਿਚ ਰੇਸਾਂ ਲਾਉਣ ਲੱਗਿਆਂ ਭਿਆਨਕ ਹਾਦਸਾ ਵਾਪਰ ਗਿਆ ਤੇ ਚਾਰ ਵਿਦਿਆਰਥੀਆਂ ਦੀ ਜਾਨ ਚਲੀ ਗਈ। ਹਾਦਸੇ ਵਿਚ 2 ਗੱਡੀਆਂ ਦੀ ਜ਼ਬਰਦਸਤ ਟੱਕਰ ਹੋਈ। ਭਾਦਸੋਂ ਰੋਡ ਉਤੇ ਬਖਸ਼ੀਵਾਲੇ ਪਿੰਡ ਵਿਚ ਇਹ ਘਟਨਾ ਵਾਪਰੀ ਹੈ। ਹਾਦਸਾ ਓਵਰਸਪੀਡ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਇਹ ਨੌਜਵਾਨ ਪਾਸ ਹੋਣ ਦੀ ਖੁਸ਼ੀ ਵਿਚ ਪਾਰਟੀ ਕਰਨ ਗਏ ਸਨ ਤੇ ਵਾਪਸੀ ਵਿਚ ਗੱਡੀਆਂ ਦੀ ਰੇਸਾਂ ਲਗਾ ਰਹੇ ਸਨ ਜਿਸ ਦੌਰਾਨ ਹਾਦਸਾ ਵਾਪਰਿਆ ਹੈ। ਗੱਡੀਆਂ ਬਹੁਤ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। 4 ਵਿਦਿਆਰਥੀਆਂ ਦੀ ਹਾਦਸੇ ਵਿਚ ਜਾਨ ਚਲੀ ਗਈ ਹੈ ਜਦੋਂ ਕਿ 1 ਵਿਦਿਆਰਥੀ ਗੰਭੀਰ ਜ਼ਖਮੀ ਹੈ।
ਮ੍ਰਿਤਕ ਵਿਦਿਆਰਥੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦੇ ਸਟੂਡੈਂਟ ਸਨ। ਨੌਜਵਾਨ ਪਾਸ ਹੋਣ ਦੀ ਖੁਸ਼ੀ ਵਿਚ ਇਹ ਪਾਰਟੀ ਮਨਾ ਕੇ ਵਾਪਸ ਆ ਰਹੇ ਸਨ ਤੇ ਦੇਰ ਰਾਤ ਇਹ ਘਟਨਾ ਵਾਪਰੀ। ਵਾਪਸੀ ਵੇਲੇ ਇਨ੍ਹਾਂ ਵੱਲੋਂ ਰੇਸਾਂ ਲਗਾਈਆਂ ਜਾ ਰਹੀਆਂ ਸਨ ਤੇ ਓਵਸਪੀਡ ਦੇ ਚੱਲਦਿਆਂ ਵਾਰਦਾਤ ਵਾਪਰੀ ਹੈ।

Leave a Reply

Your email address will not be published. Required fields are marked *