ਵਿਆਹ ਗਏ ਮਾਪੇ ਨੱਚਦੇ-ਟੱਪਦੇ, ਖਾਂਦੇ ਰਹੇ, ਮਾਸੂਮ ਨੂੰ ਭੁੱਲ ਗਏ ਗੱਡੀ ਵਿਚ ਤੇ ਕਰ ਗਏ ਲਾਕ, ਦਮ ਘੁਟਣ ਨਾਲ ਮੌਤ 

National News : ਮਾਪਿਆਂ ਦੀ ਆਪਣੀ ਲਾਪਰਵਾਹੀ ਕਾਰਨ ਉਨ੍ਹਾਂ ਦੀ ਧੀ ਦੀ ਸਾਹ ਘੁੱਟਣ ਕਾਰਨ ਮੌਤ ਹੋ ਗਈ। ਮਾਮਲਾ ਰਾਜਸਥਾਨ ਦੇ ਕੋਟਾ ਤੋਂ ਸਾਹਮਣੇ ਆਇਆ…

National News : ਮਾਪਿਆਂ ਦੀ ਆਪਣੀ ਲਾਪਰਵਾਹੀ ਕਾਰਨ ਉਨ੍ਹਾਂ ਦੀ ਧੀ ਦੀ ਸਾਹ ਘੁੱਟਣ ਕਾਰਨ ਮੌਤ ਹੋ ਗਈ। ਮਾਮਲਾ ਰਾਜਸਥਾਨ ਦੇ ਕੋਟਾ ਤੋਂ ਸਾਹਮਣੇ ਆਇਆ ਹੈ। ਮਾਪਿਆਂ ਵੱਲੋਂ ਆਪਣੀ ਧੀ ਨੂੰ ਗੱਡੀ ਵਿਚ ਹੀ ਛੱਡ ਦਿੱਤਾ ਜਾਂਦਾ ਹੈ ਤੇ ਜਿਥੇ ਸਾਹ ਘੁਟਣ ਨਾਲ ਉਸ ਦੀ ਮੌਤ ਹੋ ਜਾਂਦੀ ਹੈ। ਮ੍ਰਿਤਕ ਮਾਸੂਮ ਦੀ ਉਮਰ ਮਹਿਜ਼ 3 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਗੋਰਵਿਕਾ ਵਜੋਂ ਹੋਈ ਹੈ। 
ਜਾਣਕਾਰੀ ਮੁਤਾਬਕ ਮਾਪੇ ਤਿਆਰ ਹੋ ਕੇ ਆਪਣੀਆਂ 2 ਬੱਚੀਆਂ ਨਾਲ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਜਾਂਦੇ ਹਨ ਤੇ ਸਭ ਤੋਂ ਛੋਟੀ ਧੀ ਨੂੰ ਗੱਡੀ ਵਿਚ ਹੀ ਛੱਡ ਜਾਂਦੇ ਹਨ। ਮਾਪੇ ਬਹੁਤ ਦੇਰ ਤੱਕ ਵਿਆਹ ਸਮਾਗਮ ਵਿਚ ਵਿਆਹ ਦਾ ਆਨੰਦ ਮਾਣਦੇ ਰਹੇ। ਨੱਚਦੇ ਟੱਪਦੇ ਰਹੇ ਤੇ ਖਾਂਧੇ ਪੀਂਦੇ ਰਹੇ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਕਿਸੇ ਨੇ ਜਵਾਕੜੀ ਬਾਰੇ ਪੁੱਛਿਆ ਤਾਂ ਉਨ੍ਹਾਂ ਨੂੰ ਸੁੱਧ ਆਈ। 
ਇਸ ਤੋਂ ਬਾਅਦ ਮਾਪੇ ਆਪਣੀ ਧੀ ਦੀ ਭਾਲ ਕਰਨੀ ਸ਼ੁਰੂ ਕਰ ਦਿੰਦੇ ਹਨ। ਉਹ ਪੂਰੇ ਪੈਲੇਸ ਵਿਚ ਉਸ ਨੂੰ ਲੱਭਣਾ ਸ਼ੁਰੂ ਕਰ ਦਿੰਦੇ ਹਨ ਪਰ ਉਹ ਕਿਤੇ ਵੀ ਨਹੀਂ ਮਿਲਦੀ। ਫਿਰ ਜਦੋਂ ਕਾਰ ਦੇ ਨੇੜੇ ਜਾਂਦੇ ਹਨ ਤਾਂ ਪਿਛਲੀ ਸੀਟ ਉਤੇ ਕੁੜੀ ਬੇਹੋਸ਼ ਪਈ ਮਿਲੀ। ਲੜਕੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਗੱਡੀ ਵਿਚ ਬੰਦ ਧੀ ਵੱਲੋਂ ਕਾਫੀ ਚੀਕ-ਚਿਹਾੜਾ ਪਾਇਆ ਗਿਆ ਪਰ ਡੀਜੇ ਦੀ ਆਵਾਜ਼ ਕਾਰਨ ਉਸ ਨੂੰ ਕੋਈ ਸੁਣ ਨਹੀਂ ਸਕਿਆ ਤੇ ਦਮ ਘੁਟਣ ਨਾਲ ਉਸ ਦੀ ਮੌਤ ਹੋ ਗਈ।

Leave a Reply

Your email address will not be published. Required fields are marked *