ਤਰਨਤਾਰਨ ਦੇ ਪਿੰਡ ਚੰਬਾ ਖੁਰਦ ‘ਚ ਇਕ ਪਰਿਵਾਰ ਉਤੇ ਕਹਿਰ ਟੁੱਟ ਪਿਆ। ਇਥੇ ਵਾਪਰੇ ਦਰਦਨਾਕ ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਪ੍ਰਿਤਪਾਲ ਤੇ ਯੁਵਰਾਜ ਸਿੰਘ ਪੁੱਤਰ ਵਜੋਂ ਹੋਈ ਹੈ, ਜੋ ਆਪਸ ਵਿਚ ਭਰਾ ਸਨ ਤੇ ਤਾਏ-ਚਾਚੇ ਦੇ ਮੁੰਡੇ ਸਨ। ਦੋਵੇਂ ਨੌਜਵਾਨਾਂ ਦੀ ਉਮਰ ਮਹਿਜ਼ 17 ਤੋਂ 20 ਸਾਲ ਦੇ ਵਿਚ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨ ਦੀ ਖੁਦਾਈ ਦੌਰਾਨ ਮਿੱਟੀ ਦੀ ਢਿੱਗ ਹੇਠਾਂ ਆਉਣ ਕਾਰਨ ਮੌਤ ਹੋ ਗਈ। ਹਾਦਸੇ ਵਿਚ 2 ਭਰਾਵਾਂ ਦੀ ਮੌਤ ਹੋਣ ਦੀ ਖਬਰ ਹੈ। ਹਾਦਸਾ ਉਦੋਂ ਵਾਪਰਿਆ ਜਦੋਂ ਖੇਤੀ ਲਈ ਪਾਣੀ ਦੀ ਪਾਈਪ ਲਾਈਨ ਵਿਛਾਉਣ ਦਾ ਕੰਮ ਚੱਲ ਰਿਹਾ ਹੈ।
ਮਲਬਾ ਹਟਾਇਆ ਗਿਆ ਤੇ ਦੋਵੇਂ ਭਰਾਵਾਂ ਨੂੰ ਹਸਪਤਾਲ ਵੀ ਲਿਜਾਇਆ ਗਿਆ ਪਰ ਡਾਕਟਰਾਂ ਵੱਲੋ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਘਟਨਾ ਦੇ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ। ਤਾਏ-ਚਾਚੇ ਦੀ ਪੁੱਤ ਹਾਦਸੇ ਵਿਚ ਮੌਤ ਹੋ ਗਈ। ਇੰਨੀ ਛੋਟੀ ਉਮਰ ਦੋਵੇਂ ਨੌਜਵਾਨ ਪਰਿਵਾਰ ਵਾਲਿਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਪੁੱਤਰਾਂ ਦੀ ਹੋਈ ਅਚਾਨਕ ਮੌਤ ਨਾਲ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਤਰਨਤਾਰਨ ‘ਚ ਵਾਪਰਿਆ ਕਹਿਰ, ਛੋਟੀ ਉਮਰੇ ਜਹਾਨੋਂ ਤੁਰ ਗਏ ਦੋ ਭਰਾ
ਤਰਨਤਾਰਨ ਦੇ ਪਿੰਡ ਚੰਬਾ ਖੁਰਦ ‘ਚ ਇਕ ਪਰਿਵਾਰ ਉਤੇ ਕਹਿਰ ਟੁੱਟ ਪਿਆ। ਇਥੇ ਵਾਪਰੇ ਦਰਦਨਾਕ ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ…
