ਸਰਕਾਰੀ ਹਸਪਤਾਲ ਵਿਚ ਵੱਡੀ ਲਾਪਰਵਾਹੀ, 4 ਸਾਲਾ ਬੱਚੀ ਦੀ ਸਰਜਰੀ ਵੇਲੇ ਡਾਕਟਰਾਂ ਨੇ ਚਾੜ੍ਹ ਦਿੱਤਾ ਚੰਨ !

Government Hospital : ਇਕ ਸਰਕਾਰੀ ਹਸਪਤਾਲ ਵਿਚ ਡਾਕਟਰਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਡਾਕਟਰਾਂ ਨੇ 4 ਸਾਲਾ ਬੱਚੀ ਦਾ ਵੀਰਵਾਰ ਨੂੰ ਉਂਗਲੀ ਦੀ ਬਜਾਏ…

Government Hospital : ਇਕ ਸਰਕਾਰੀ ਹਸਪਤਾਲ ਵਿਚ ਡਾਕਟਰਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਡਾਕਟਰਾਂ ਨੇ 4 ਸਾਲਾ ਬੱਚੀ ਦਾ ਵੀਰਵਾਰ ਨੂੰ ਉਂਗਲੀ ਦੀ ਬਜਾਏ ਜੀਭ ਦਾ ਆਪ੍ਰੇਸ਼ਨ ਕਰ ਦਿੱਤਾ। ਇਹ ਮਾਮਲਾ ਕੇਰਲ ’ਚ ਕੋਝੀਕੋਡ ਸਥਿਤ ਸਰਕਾਰੀ ਹਸਪਤਾਲ ਦਾ ਹੈ। ਪਰਿਵਾਰ ਮੁਤਾਬਕ ਮੈਡੀਕਲ ਕਾਲਜ ਦੇ ਮੈਟਰਨਿਟੀ ਐਂਡ ਚਾਈਲਡ ਕੇਅਰ ਸੈਂਟਰ ’ਚ ਬੱਚੀ ਦੀ ਛੇਵੀਂ ਉਂਗਲ ਨੂੰ ਹਟਾਉਣ ਲਈ ਸਰਜਰੀ ਕੀਤੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਗਲਤੀ ਉਦੋਂ ਸਾਹਮਣੇ ਆਈ, ਜਦੋਂ ਆਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਨੇ ਬੱਚੀ ਦੇ ਮੂੰਹ ’ਚ ਰੂੰ ਦੇਖਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੱਧਰ ’ਤੇ ਸਾਰੀ ਮਾਮਲੇ ਦੀ ਜਾਂਚ ਕੀਤੀ। ਫਿਲਹਾਲ ਬੱਚੀ ਹਸਪਤਾਲ ’ਚ ਦਾਖ਼ਲ ਹੈ ਅਤੇ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦੇਣ ਦਾ ਫੈਸਲਾ ਕੀਤਾ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਾਰੀਕੀ ਨਾਲ ਜਾਂਚ ਕਰਨ ’ਤੇ ਪਤਾ ਲੱਗਾ ਕਿ ਉਸ ਦੀ ਜੀਭ ਦੀ ਸਰਜਰੀ ਕੀਤੀ ਗਈ ਸੀ ਨਾ ਕਿ ਹੱਥ ਦੀ। ਘਟਨਾ ਦਾ ਨੋਟਿਸ ਲੈਂਦਿਆਂ ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਮੈਡੀਕਲ ਸਿੱਖਿਆ ਦੇ ਡਾਇਰੈਕਟਰ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਵਿਸਥਾਰਤ ਰਿਪੋਰਟ ਸੌਂਪਣ ਲਈ ਕਿਹਾ ਹੈ।

Leave a Reply

Your email address will not be published. Required fields are marked *