ਘੁੰਮਣ ਬਹਾਨੇ ਲੈ ਗਿਆ ਮਨਾਲੀ, ਹੋਟਲ ਦੇ ਕਮਰੇ ਵਿਚ ਪ੍ਰੇਮਿਕਾ ਨਾਲ ਕਰ.ਤਾ ਰੂਹ ਕੰਬਾਊ ਕਾਰਾ, ਬੈਗ ਨੇ ਖੋਲ੍ਹਤਾ ਭੇਤ, ਪੁੱਜੀ ਪੁਲਿਸ

Manali Girlfriend Murder : ਹਿਮਾਚਲ ਪ੍ਰਦੇਸ਼ ਦੇ ਮਨਾਲੀ ਦੇ ਇਕ ਹੋਟਲ ਵਿਚ ਹਰਿਆਣਾ ਦੇ ਇੱਕ ਨੌਜਵਾਨ ਨੇ ਵਾਰਦਾਤ ਕਰ ਦਿੱਤੀ ਹੈ। ਉਸ ਨੇ ਆਪਣੀ ਪ੍ਰੇਮਿਕਾ…

Manali Girlfriend Murder : ਹਿਮਾਚਲ ਪ੍ਰਦੇਸ਼ ਦੇ ਮਨਾਲੀ ਦੇ ਇਕ ਹੋਟਲ ਵਿਚ ਹਰਿਆਣਾ ਦੇ ਇੱਕ ਨੌਜਵਾਨ ਨੇ ਵਾਰਦਾਤ ਕਰ ਦਿੱਤੀ ਹੈ। ਉਸ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਲੜਕੀ ਦੀ ਲਾਸ਼ ਨੂੰ ਇਕ ਬੈਗ ਵਿਚ ਪਾ ਕੇ ਠਿਕਾਣੇ ਲਗਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਬੈਗ ਦਾ ਭਾਰ ਜ਼ਿਆਦਾ ਹੋਣ ਕਾਰਨ ਹੋਟਲ ਸਟਾਫ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਪੁਲਿਸ ਨੂੰ ਬੁਲਾਇਆ। ਇਸ ਤੋਂ ਬਾਅਦ, ਸਾਰਾ ਮਾਮਲਾ ਸਾਹਮਣੇ ਆਇਆ।
ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਦਾ ਨਾਂ ਸ਼ੀਤਲ ਕੌਸ਼ਲ (26) ਹੈ। ਉਹ ਮੱਧ ਪ੍ਰਦੇਸ਼ ਦੇ ਭੋਪਾਲ ਦੀ ਰਹਿਣ ਵਾਲੀ ਹੈ। ਇਸ ਦੇ ਨਾਲ ਹੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦਾ ਨਾਮ ਵਿਨੋਦ ਠਾਕੁਰ ਹੈ, ਜੋ ਕਿ ਪਲਵਲ, ਹਰਿਆਣਾ ਦਾ ਰਹਿਣ ਵਾਲਾ ਹੈ। ਦੋਵੇਂ ਪ੍ਰੇਮੀ ਜੋੜੇ ਸਨ ਅਤੇ ਇਕੱਠੇ ਮਨਾਲੀ ਘੁੰਮਣ ਆਏ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਨੋਦ ਨੂੰ ਪੁਲਿਸ ਨੇ ਫੜ ਲਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਲੜਕੀ ਦੇ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ।
ਹੋਟਲ ਸਟਾਫ ਮੁਤਾਬਕ ਵਿਨੋਦ ਅਤੇ ਸ਼ੀਤਲ 13 ਮਈ ਨੂੰ ਮਨਾਲੀ ਆਏ ਸਨ। ਇੱਥੇ ਦੋਵੇਂ ਹੋਟਲ ਵਿੱਚ ਰੁਕੇ ਸਨ। ਦੋਵੇਂ ਦੋ ਦਿਨ ਇੱਧਰ-ਉੱਧਰ ਘੁੰਮਦੇ ਰਹੇ। ਵਿਨੋਦ ਨੇ 15 ਮਈ ਨੂੰ ਛੱਡਣ ਲਈ ਚੈੱਕ ਆਊਟ ਕੀਤਾ। ਜਦੋਂ ਵਿਨੋਦ ਨੇ ਆਪਣਾ ਸਾਮਾਨ ਪੈਕ ਕੀਤਾ ਤਾਂ ਉਸ ਨੇ ਲੜਕੀ ਦੀ ਲਾਸ਼ ਨੂੰ ਵੀ ਬੈਗ ਵਿੱਚ ਪੈਕ ਕਰ ਲਿਆ। ਇਸ ਦੌਰਾਨ ਵਿਨੋਦ ਨੇ ਵੋਲਵੋ ਬੱਸ ਸਟੈਂਡ ਜਾਣ ਲਈ ਟੈਕਸੀ ਮੰਗਵਾਈ।
ਟੈਕਸੀ ਵਿਚ ਸਮਾਨ ਰੱਖਦੇ ਹੋਏ ਹੋਟਲ ਸਟਾਫ ਨੇ ਉਸ ਦੀ ਮਦਦ ਕੀਤੀ। ਸਟਾਫ ਨੂੰ ਵਿਨੋਦ ਦਾ ਇਕ ਬੈਗ ਬਹੁਤ ਭਾਰਾ ਲੱਗਿਆ, ਉਨ੍ਹਾਂ ਨੇ ਸ਼ੱਕ ਹੋਣ ਦੀ ਸੂਰਤ ਵਿਚ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ  ਸਮਾਨ ਦੀ ਚੈਕਿੰਗ ਕੀਤੀ। ਜਦੋਂ ਬੈਗ ਨੂੰ ਖੋਲਿਆ ਗਿਆ ਤਾਂ ਪੁਲਿਸ ਨੂੰ ਮਾਮਲੇ ਬਾਰੇ ਜਾਣਕਾਰੀ ਮਿਲੀ।  ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ। ਜਦਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ  

Leave a Reply

Your email address will not be published. Required fields are marked *