IGI ਹਵਾਈ ਅੱਡੇ ‘ਤੇ ਦਿੱਲੀ-ਵਡੋਦਰਾ ਏਅਰ ਇੰਡੀਆ ਦੀ ਉਡਾਣ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਹਾਜ਼ ਵਿਚ ਬੰਬ ਹੋਣ ਦਾ ਰੌਲਾ ਪੈ ਗਿਆ। ਬੰਬ ਦੀ ਸੂਚਨਾ ਮਿਲਣ ‘ਤੇ ਯਾਤਰੀਆਂ ਨੂੰ ਫਲਾਈਟ ਤੋਂ ਤੁਰੰਤ ਉਤਾਰ ਦਿੱਤਾ ਗਿਆ। ਬੰਬ ਅਤੇ ਡੌਗ ਸਕੁਐਡ ਟੀਮ ਨੇ ਮੌਕੇ ‘ਤੇ ਪਹੁੰਚ ਕੇ ਤਲਾਸ਼ੀ ਮੁਹਿੰਮ ਚਲਾਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਬਾਅਦ ਵਿਚ ਯਾਤਰੀਆਂ ਨੂੰ ਰਵਾਨਾ ਕੀਤਾ ਗਿਆ। ਜਾਣਕਾਰੀ ਮੁਤਾਬਕ ਏਅਰ ਇੰਡੀਆ ਦੇ ਜਹਾਜ਼ ‘ਚ ਇਕ ਟਿਸ਼ੂ ਪੇਪਰ ਮਿਲਿਆ ਹੈ, ਜਿਸ ‘ਤੇ ਬੰਬ ਲਿਖਿਆ ਹੋਇਆ ਸੀ। ਇਸ ਨੂੰ ਦੇਖ ਕੇ ਯਾਤਰੀਆਂ ਅਤੇ ਚਾਲਕ ਦਲ ‘ਚ ਦਹਿਸ਼ਤ ਫੈਲ ਗਈ। ਯਾਤਰੀਆਂ ਨੂੰ ਫਲਾਈਟ ਤੋਂ ਉਤਾਰ ਦਿਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਘੰਟਿਆਂ ਦੀ ਜਾਂਚ ਤੋਂ ਬਾਅਦ ਵੀ ਕੁਝ ਨਹੀਂ ਮਿਲਿਆ।
ਪੁਲਿਸ ਮੁਤਾਬਕ 15 ਮਈ ਦੀ ਸ਼ਾਮ ਕਰੀਬ 7:30 ਵਜੇ ਵਡੋਦਰਾ ਲਈ ਰਵਾਨਾ ਹੋਣ ਵਾਲੀ ਏਅਰ ਇੰਡੀਆ ਦੀ ਫਲਾਈਟ ਦੇ ਟਾਇਲਟ ‘ਚ ਇਕ ਟਿਸ਼ੂ ਪੇਪਰ ਜਿਸ ‘ਤੇ ਬੰਬ ਲਿਖਿਆ ਹੋਇਆ ਸੀ, ਦੀ ਸੂਚਨਾ ਮਿਲੀ ਸੀ। ਸੂਚਨਾ ਤੋਂ ਬਾਅਦ ਪੂਰੀ ਫਲਾਈਟ ‘ਚ ਤਲਾਸ਼ੀ ਮੁਹਿੰਮ ਚਲਾਈ ਗਈ। ਯਾਤਰੀਆਂ ਦੇ ਸਮਾਨ ਸਮੇਤ ਫਲਾਈਟ ਦੇ ਹਰ ਨੁੱਕਰੇ ਅਤੇ ਕੋਨੇ ਦੀ ਤਲਾਸ਼ੀ ਲਈ ਗਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ।
Air India Flight : ਏਅਰ ਇੰਡੀਆ ਦੀ ਫਲਾਈਟ ਵਿਚ ਬੰਬ ! ਮਚ ਗਈ ਹਫੜਾ ਦਫੜੀ
IGI ਹਵਾਈ ਅੱਡੇ ‘ਤੇ ਦਿੱਲੀ-ਵਡੋਦਰਾ ਏਅਰ ਇੰਡੀਆ ਦੀ ਉਡਾਣ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਹਾਜ਼ ਵਿਚ ਬੰਬ ਹੋਣ ਦਾ ਰੌਲਾ ਪੈ ਗਿਆ। ਬੰਬ ਦੀ…
