ਅਨੋਖਾ ਵਿਆਹ : 75 ਸਾਲਾ ਵਿਅਕਤੀ ਨੇ ਕਈ ਸਾਲ ਛੋਟੀ ਮਹਿਲਾ ਨਾਲ ਕਰਵਾਇਆ ਵਿਆਹ, ਡੀਜੇ ਉਤੇ ਨੱਚ-ਨੱਚ ਪੱਟੀ ਧੂੜ

Wedding Of 75 years old man and 60 years old woman : ਗੁਜਰਾਤ ਦੇ ਮਹਿਸਾਗਰ ਜ਼ਿਲ੍ਹੇ ਵਿੱਚ ਇਕ ਅਨੋਖਾ ਵਿਆਹ ਹੋਇਆ ਹੈ। ਮਹਿਸਾਗਰ ਜ਼ਿਲ੍ਹੇ ਦੇ…

Wedding Of 75 years old man and 60 years old woman : ਗੁਜਰਾਤ ਦੇ ਮਹਿਸਾਗਰ ਜ਼ਿਲ੍ਹੇ ਵਿੱਚ ਇਕ ਅਨੋਖਾ ਵਿਆਹ ਹੋਇਆ ਹੈ। ਮਹਿਸਾਗਰ ਜ਼ਿਲ੍ਹੇ ਦੇ ਖਾਨਪੁਰ ਤਾਲੁਕਾ ਦੇ ਅਮੇਠੀ ਪਿੰਡ ਦੇ ਰਹਿਣ ਵਾਲੇ 75 ਸਾਲਾ ਸਾਈਬਾ ਭਾਈ ਦਾਮੋਰ ਦਾ 60 ਸਾਲਾ ਕੰਕੂ ਬੇਨ ਪਰਮਾਰ ਨਾਲ ਵਿਆਹ ਹੋਇਆ ਹੈ। ਖੇਤੀ ਕਰ ਕੇ ਆਪਣਾ ਗੁਜ਼ਾਰਾ ਕਰਨ ਵਾਲੇ ਸਾਈਬਾ ਭਾਈ ਡਾਮੋਰ ਦਾ ਉਸ ਦੀ ਧੀ ਨੇ ਸਮਾਜਿਕ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾਇਆ ਹੈ। 
ਅਮੇਠੀ ਪਿੰਡ ਦੇ ਰਹਿਣ ਵਾਲੇ 75 ਸਾਲਾ ਸਾਈਬਾ ਭਾਈ ਡਾਮੋਰ ਦਾ ਵਿਆਹ ਪਿੰਡ ‘ਚ ਰਹਿਣ ਵਾਲੀ 60 ਸਾਲਾ ਕੰਕੂ ਬੇਨ ਨਾਲ ਹੋਇਆ ਹੈ। ਸਾਈਬਾ ਭਾਈ ਡਾਮੋਰ ਦੀ ਪਹਿਲੀ ਪਤਨੀ ਦੀ ਸਾਲ 2020 ਵਿੱਚ ਮੌਤ ਹੋ ਗਈ ਸੀ। 60 ਸਾਲਾ ਕੰਕੂ ਬੇਨ ਦੇ ਪਤੀ ਦਾ ਵੀ ਦੇਹਾਂਤ ਹੋ ਚੁੱਕਾ ਹੈ।
ਸਾਈਬਾ ਭਾਈ ਡਾਮੋਰ ਅਤੇ ਕੰਕੂ ਬੇਨ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ ਅਤੇ ਇਹ ਉਨ੍ਹਾਂ ਦਾ ਦੂਜਾ ਵਿਆਹ ਹੈ। ਸਾਈਬਾ ਭਾਈ ਦੀ ਇਕਲੌਤੀ ਧੀ ਸੀ, ਜਿਸ ਦਾ ਵਿਆਹ ਹੋ ਚੁੱਕਿਆ ਹੈ। ਅਜਿਹੇ ‘ਚ ਬੁਢਾਪੇ ਵਿੱਚ ਪਿਤਾ ਦੀ ਸੇਵਾ ਕਰਨ ਵਾਲਾ ਪਰਿਵਾਰ ਵਿੱਚ ਕੋਈ ਨਹੀਂ ਸੀ। ਇਸ ਕਾਰਨ ਸਾਈਬਾ ਭਾਈ ਦੀ ਬੇਟੀ ਅਤੇ ਜਵਾਈ ਨੇ ਖੁਦ ਆਪਣੇ ਪਿਤਾ ਦਾ ਦੂਜਾ ਵਿਆਹ ਕਰਵਾਇਆ ਹੈ।
ਸਾਈਬਾ ਭਾਈ ਡਾਮੋਰ ਆਪਣੇ ਦੂਜੇ ਵਿਆਹ ‘ਚ ਇੰਨੇ ਖੁਸ਼ ਨਜ਼ਰ ਆਏ ਕਿ ਉਹ ਡੀਜੇ ‘ਤੇ ਖੂਬ ਨੱਚਿਆ। ਦੋ ਬਜ਼ੁਰਗਾਂ ਦੇ ਵਿਆਹ ਵਿੱਚ ਸਾਰਾ ਪਿੰਡ ਸ਼ਾਮਲ ਹੋਇਆ। ਵਿਆਹ ਵਿੱਚ ਪਿੰਡ ਦੀਆਂ ਔਰਤਾਂ ਸਮੇਤ ਹਰ ਉਮਰ ਦੇ ਲੋਕ ਨੱਚਦੇ ਨਜ਼ਰ ਆਏ। 75 ਸਾਲਾ ਸਾਈਬਾ ਭਾਈ ਡਾਮੋਰ ਅਤੇ 60 ਸਾਲਾ ਕੰਕੂ ਬੇਨ ਦੇ ਵਿਆਹ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

Leave a Reply

Your email address will not be published. Required fields are marked *