ਬਲਜਿੰਦਰ ਸਿੰਘ ਮਹੰਤ, ਮੁਹਾਲੀ : ਜ਼ੀਰਕਪੁਰ ਦੇ ਇੱਕ ਨਿੱਜੀ ਹੋਟਲ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਨੌਜਵਾਨ ਨੂੰ ਨੰਗਾ ਕਰ ਕੇ ਕੁੱਟਮਾਰ ਕੀਤੇ ਜਾਣ ਦੀ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਤਿੰਨ ਨੌਜਵਾਨਾਂ ਨੇ ਜ਼ਬਰਦਸਤੀ ਹੋਟਲ ਦੇ ਕਮਰੇ ‘ਚ ਦਾਖਲ ਹੋ ਕੇ ਇਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਪ੍ਰਾਈਵੇਟ ਪਾਰਟ ‘ਚ ਇੱਕ ਰਾਡ ਵੀ ਪਾਈ ਗਈ ਹੈ। ਇਸ ਤੋਂ ਬਾਅਦ, ਨੌਜਵਾਨ ਨੂੰ ਇਲਾਜ ਲਈ ਢਕੋਲੀ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਅਨੁਸਾਰ ਦੋਵਾਂ ਹੋਟਲ ਮਾਲਕਾਂ ਵਿੱਚ ਪੁਰਾਣੀ ਦੁਸ਼ਮਣੀ ਚੱਲ ਰਹੀ ਹੈ। ਇਹ ਰੰਜਿਸ਼ ਗਾਹਕਾਂ ਨਾਲ ਚੱਲ ਰਹੀ ਹੈ। ਇਸੇ ਕਾਰਨ ਇਸ ਨੌਜਵਾਨ ‘ਤੇ ਹਮਲਾ ਕੀਤਾ ਗਿਆ ਹੈ। ਫਿਲਹਾਲ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੀੜਤ ਦੀ ਪਛਾਣ ਆਕਾਸ਼ ਗਾਂਧੀ ਵਜੋਂ ਹੋਈ ਹੈ। ਪੁਲਿਸ ਅਜੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਚੰਡੀਗੜ੍ਹ ਤੇ ਮੁਹਾਲੀ ਵਿਚ ਹੋਟਲ ਦੇ ਕਮਰੇ ਦੇ ਰੇਟ ਜ਼ਿਆਦਾ ਹੋਣ ਕਾਰਨ ਲੋਕ ਇਸ ਖੇਤਰ ਵਿਚ ਰਹਿਣ ਨੂੰ ਤਰਜੀਹ ਦਿੰਦੇ ਹਨ, ਇਹ ਇਲਾਕਾ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਪ੍ਰਵੇਸ਼ ਨਾਲ ਜੁੜਿਆ ਹੋਇਆ ਹੈ। ਇੱਥੇ ਹੋਟਲ ਦੇ ਕਮਰੇ ਸਸਤੇ ਭਾਅ ‘ਤੇ ਉਪਲਬਧ ਹਨ। ਇਹੀ ਕਾਰਨ ਹੈ ਕਿ ਹੋਟਲ ਮਾਲਕ ਇੱਕ ਦੂਜੇ ਨਾਲ ਅਜਿਹਾ ਵਿਹਾਰ ਕਰਦੇ ਹਨ। ਪੁਲਿਸ ਨੇ ਹਸਪਤਾਲ ਜਾ ਕੇ ਪੀੜਤਾ ਦੇ ਬਿਆਨ ਦਰਜ ਕੀਤੇ। ਹੁਣ ਇਸ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।
ਹੋਟਲ ਦੇ ਕਮਰੇ ਵਿਚ ਨੌਜਵਾਨ ਨੂੰ ਨੰਗਾ ਕਰ ਕੇ ਕੁੱਟਿਆ, ਪ੍ਰਾਈਵੇਟ ਪਾਰਟ ਵਿਚ ਪਾਈ ਰਾਡ, ਵੀਡੀਓ ਵਾਇਰਲ
ਬਲਜਿੰਦਰ ਸਿੰਘ ਮਹੰਤ, ਮੁਹਾਲੀ : ਜ਼ੀਰਕਪੁਰ ਦੇ ਇੱਕ ਨਿੱਜੀ ਹੋਟਲ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਨੌਜਵਾਨ ਨੂੰ ਨੰਗਾ ਕਰ ਕੇ ਕੁੱਟਮਾਰ ਕੀਤੇ ਜਾਣ ਦੀ…
