Punjab News-ਅੱਜ ਦੇਸ਼ ਭਰ ਵਿਚ ‘ਮਦਰਸ ਡੇਅ’ ਮਨਾਇਆ ਜਾ ਰਿਹਾ ਹੈ। ਹਰ ਕੋਈ ਮਾਂ ਨਾਲ ਫੋਟੋਆਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉਤੇ ਸ਼ੇਅਰ ਕਰ ਕੇ ਖੁਸ਼ੀ ਤੇ ਪਿਆਰ ਦਾ ਇਜ਼ਹਾਰ ਕਰ ਰਿਹਾ ਹੈ। ਇਸ ਖ਼ਾਸ ਦਿਹਾੜੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਵੀ ਮਾਂ ਨੂੰ ਯਾਦ ਕੀਤਾ ਤੇ ਸੋਸ਼ਲ ਮੀਡੀਆ ‘ਤੇ ਵੀਡੀਓ ਸਾਂਝੀ ਕਰ ਕੇ ਭਾਵੁਕ ਕਰ ਦੇਣ ਵਾਲੀਆਂ ਗੱਲਾਂ ਲਿਖੀਆਂ ਹਨ। ਸੁਖਬੀਰ ਸਿੰਘ ਬਾਦਲ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ਰੱਬ ਕਿਸੇ ਨੇ ਨਹੀਂ ਦੇਖਿਆ ਪਰ ਮਾਵਾਂ ਧਰਤੀ ਉੱਤੇ ਹਾਜ਼ਰ-ਨਾਜ਼ਰ ਰੱਬ ਦਾ ਰੂਪ ਹਨ। ਮਾਂ ਦਾ ਪਿਆਰ ਦੁਨੀਆ ਦੀ ਸਭ ਤੋਂ ਤਾਕਤਵਾਰ ਸ਼ਕਤੀ ਹੈ, ਜੋ ਆਪਣੇ ਬੱਚੇ ਨੂੰ ਅਸੀਮ ਸੰਭਾਵਨਾਵਾਂ ਨਾਲ ਭਰ ਦਿੰਦੀ ਹੈ। ਮੇਰੀ ਜ਼ਿੰਦਗੀ ਦੇ ਮਾਰਗ-ਦਰਸ਼ਨ ਵਿੱਚ ਵੀ ਸਭ ਤੋਂ ਵੱਧ ਯੋਗਦਾਨ ਮੇਰੇ ਮਾਤਾ ਜੀ ਦਾ ਹੀ ਰਿਹਾ ਹੈ, ਉਨ੍ਹਾਂ ਨੂੰ ਯਾਦ ਕਰਦਿਆਂ ਮੈਂ ਅੱਜ ਸੰਸਾਰ ਦੀਆਂ ਸਾਰੀਆਂ ਮਾਵਾਂ ਨੂੰ ‘ਮਾਂ ਦਿਵਸ ਮੁਬਾਰਕ।’ ਵਾਹਿਗੁਰੂ ਮਾਵਾਂ ਦੀ ਉਮਰ ਲੰਬੀ ਕਰੇ ਅਤੇ ਤੰਦਰੁਸਤੀਆਂ ਬਖ਼ਸ਼ੇ।
ਰੱਬ ਕਿਸੇ ਨੇ ਨਹੀੰ ਦੇਖਿਆ, ਪਰ ਮਾਵਾਂ ਧਰਤੀ ਉੱਤੇ ਹਾਜ਼ਰ-ਨਾਜ਼ਰ ਰੱਬ ਦਾ ਰੂਪ ਹਨ । ਮਾਂ ਦਾ ਪਿਆਰ ਦੁਨੀਆਂ ਦੀ ਸਭ ਤੋਂ ਤਾਕਤਵਾਰ ਸ਼ਕਤੀ ਹੈ, ਜੋ ਆਪਣੇ ਬੱਚੇ ਨੂੰ ਅਸੀਮ ਸੰਭਾਵਨਾਵਾਂ ਨਾਲ ਭਰ ਦਿੰਦੀ ਹੈ । ਮੇਰੀ ਜ਼ਿੰਦਗੀ ਦੇ ਮਾਰਗ-ਦਰਸ਼ਨ ਵਿੱਚ ਵੀ ਸਭ ਤੋਂ ਵੱਧ ਯੋਗਦਾਨ ਮੇਰੇ ਮਾਤਾ ਜੀ ਦਾ ਹੀ ਰਿਹਾ ਹੈ, ਉਹਨਾਂ ਨੂੰ ਯਾਦ ਕਰਦਿਆਂ ਮੈਂ ਅੱਜ… pic.twitter.com/MP1LxMsq2W
— Sukhbir Singh Badal (@officeofssbadal) May 12, 2024
ਇਸੇ ਤਰ੍ਹਾਂ ਹਰਸਿਮਰਤ ਕੌਰ ਬਾਦਲ ਨੇ ਮਾਂ ਨੂੰ ਯਾਦ ਕਰਦਿਆਂ ਲਿਖਿਆ, ਮਾਂ ਇਸ ਸਮਾਜ ਦੀ ਉਹ ਨੀਂਹ ਹੈ, ਜਿਸ ‘ਤੇ ਬਾਕੀ ਸਭ ਕੁਝ ਉਸਰਿਆ ਹੋਇਆ ਹੈ। ਇਕ ਮਨੁੱਖ ਨੂੰ ਜਨਮ ਦੇਣ ਵਾਲੀ, ਪਾਲਣ ਪੋਸ਼ਣ ਕਰਨ ਵਾਲੀ ਅਤੇ ਉਸ ਦੀ ਰਾਹ-ਦਿਸੇਰਾ ਬਣਨ ਵਾਲੀ ਇਕ ਮਾਂ ਹੀ ਹੁੰਦੀ ਹੈ। ਮਾਂ ਦਾ ਪਿਆਰ ਅਜਿਹਾ ਬਾਲਣ ਹੈ, ਜੋ ਆਪ ਬਲ ਕੇ ਆਪਣੇ ਬਾਲਾਂ ਦਾ ਰਾਹ ਰੁਸ਼ਨਾਉਂਦਾ ਹੈ। ਮੇਰਾ ਆਪਣੇ ਮਾਤਾ ਜੀ ਨਾਲ ਬਹੁਤ ਲਗਾਅ ਰਿਹਾ ਹੈ। ਮੈਂ ਵਿਸ਼ਵ ਦੀਆਂ ਸਾਰੀਆਂ ਔਰਤਾਂ ਨੂੰ ‘ਮਾਂ ਦਿਵਸ ਮੁਬਾਰਕ’ਆਖਦੀ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਦੁਨੀਆ ਦੀਆਂ ਤਮਾਮ ਮਾਵਾਂ ਜੁਗ ਜੁਗ ਜੀਵਣ !
ਮਾਂ ਇਸ ਸਮਾਜ ਦੀ ਉਹ ਨੀਂਹ ਹੈ ਜਿਸ ‘ਤੇ ਬਾਕੀ ਸਭ ਕੁੱਝ ਉਸਰਿਆ ਹੋਇਆ ਹੈ । ਇੱਕ ਮਨੁੱਖ ਨੂੰ ਜਨਮ ਦੇਣ ਵਾਲੀ, ਪਾਲਣ ਪੋਸ਼ਣ ਕਰਨ ਵਾਲੀ ਤੇ ਉਸ ਦੀ ਰਾਹ-ਦਿਸੇਰਾ ਬਣਨ ਵਾਲੀ ਇੱਕ ਮਾਂ ਹੀ ਹੁੰਦੀ ਹੈ । ਮਾਂ ਦਾ ਪਿਆਰ ਅਜਿਹਾ ਬਾਲਣ ਹੈ, ਜੋ ਆਪ ਬਲ ਕੇ ਆਪਣੇ ਬਾਲਾਂ ਦਾ ਰਾਹ ਰੁਸ਼ਨਾਉਂਦਾ ਹੈ । ਮੇਰਾ ਆਪਣੇ ਮਾਤਾ ਜੀ ਨਾਲ ਬਹੁਤ ਲਗਾਅ ਰਿਹਾ ਹੈ ਮੈਂ… pic.twitter.com/0WXdsxlc37
— Harsimrat Kaur Badal (@HarsimratBadal_) May 12, 2024



