ਨਵੀਂ ਦਿੱਲੀ : ਦਿੱਲੀ ਕੈਪੀਟਲਸ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਰੁੱਧ ਹੋਣ ਵਾਲੇ ਅਹਿਮ ਮੈਚ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। DC ਦੇ ਕਪਤਾਨ ਰਿਸ਼ਭ ਪੰਤ ਐਤਵਾਰ ਨੂੰ ਹੋਣ ਵਾਲੇ ਮੈਚ ਵਿਚ ਨਹੀਂ ਖੇਡ ਸਕਣਗੇ, ਕਿਉਂਕਿ ਉਨ੍ਹਾਂ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਮੌਜੂਦਾ ਸੀਜ਼ਨ ’ਚ ਤਿੰਨ ਵਾਰ ਹੌਲੀ ਓਵਰ ਰੇਟ ਕਾਰਨ ਇਕ ਮੈਚ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਪੰਤ ’ਤੇ 7 ਮਈ ਨੂੰ ਰਾਜਸਥਾਨ ਰਾਇਲਜ਼ ਵਿਰੁੱਧ ਦਿੱਲੀ ਕੈਪੀਟਲਜ਼ ਦੀ 20 ਦੌੜਾਂ ਦੀ ਜਿੱਤ ਦੌਰਾਨ ਆਚਾਰ ਸੰਹਿਤਾ ਦੀ ਉਲੰਘਣਾ ਕਰਨ ਲਈ 30 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ। ਦਿੱਲੀ ਕੈਪੀਟਲਜ਼ ਦੀ ਟੀਮ ਇਸ ਮੈਚ ਦੇ ਆਖ਼ਰੀ ਓਵਰ ’ਚ ਤੈਅ ਸਮੇਂ ਤੋਂ 10 ਮਿੰਟ ਪਿੱਛੇ ਸੀ। ਆਈਪੀਐਲ ਨੇ ਇਕ ਬਿਆਨ ’ਚ ਕਿਹਾ, ‘‘ਦਿੱਲੀ ਕੈਪੀਟਲਜ਼ ਦੇ ਕਪਤਾਨ ਰਿਸ਼ਭ ਪੰਤ ਨੂੰ 7 ਮਈ, 2024 ਨੂੰ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ’ਚ ਰਾਜਸਥਾਨ ਰਾਇਲਜ਼ ਵਿਰੁਧ ਹੌਲੀ ਓਵਰ ਰੇਟ ਕਾਰਨ ਆਈ.ਪੀ.ਐਲ. ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਜੁਰਮਾਨਾ ਅਤੇ ਇਕ ਮੈਚ ਲਈ ਮੁਅੱਤਲ ਕਰ ਦਿਤਾ ਗਿਆ ਹੈ।’’
IPL 2024 : RCB ਨਾਲ ਮੈਚ ਤੋਂ ਪਹਿਲਾਂ DC ਟੀਮ ਨੂੰ ਝਟਕਾ, ਪੰਤ ਦੇ ਖੇਡਣ ਉਤੇ ਲੱਗਾ ਬੈਨ
ਨਵੀਂ ਦਿੱਲੀ : ਦਿੱਲੀ ਕੈਪੀਟਲਸ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਰੁੱਧ ਹੋਣ ਵਾਲੇ ਅਹਿਮ ਮੈਚ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। DC ਦੇ ਕਪਤਾਨ ਰਿਸ਼ਭ ਪੰਤ…
