13 ਸਾਲਾ ਬੱਚੇ ਨਾਲ ਕੁਕਰਮ, ਵੀਡੀਓ ਵੀ ਬਣਾਈ 

Kapurthala News : ਕਪੂਰਥਲਾ ਦੀ ਸੁਲਤਾਨਪੁਰ ਲੋਧੀ ਸਬ-ਡਵੀਜ਼ਨ ‘ਚ 13 ਸਾਲਾ ਬੱਚੇ ਨਾਲ ਕੁਕਰਮ ਕੀਤਾ ਗਿਆ। ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ ਦੇਣ ਦੀ ਵੀਡੀਓ ਵੀ…

Kapurthala News : ਕਪੂਰਥਲਾ ਦੀ ਸੁਲਤਾਨਪੁਰ ਲੋਧੀ ਸਬ-ਡਵੀਜ਼ਨ ‘ਚ 13 ਸਾਲਾ ਬੱਚੇ ਨਾਲ ਕੁਕਰਮ ਕੀਤਾ ਗਿਆ। ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ ਦੇਣ ਦੀ ਵੀਡੀਓ ਵੀ ਬਣਾਈ। ਪੀੜਤ ਬੱਚੇ ਦੀ ਮਾਂ ਦੀ ਸ਼ਿਕਾਇਤ ’ਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਚਾਰ ਨੌਜਵਾਨਾਂ ਖ਼ਿਲਾਫ਼ ਪੋਕਸੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਜਾਂਚ ਅਧਿਕਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੀੜਤ ਬੱਚੇ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ 13 ਸਾਲਾ ਲੜਕਾ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੈ। ਇਕ ਦਿਨ ਉਸ ਦੇ ਲੜਕੇ ਨੇ ਉਸ ਨੂੰ ਦੱਸਿਆ ਕਿ ਕਰੀਬ ਇਕ ਮਹੀਨਾ ਪਹਿਲਾਂ ਉਹ ਆਪਣੇ ਦੋਸਤਾਂ ਨਾਲ ਪਿੰਡ ਦੇ ਖੇਤਾਂ ਵਿਚ ਖੇਡ ਰਿਹਾ ਸੀ ਤਾਂ ਦੁਪਹਿਰ ਕਰੀਬ ਇਕ ਵਜੇ ਉਸ ਨੇ ਨਾਨਕ ਪੁੱਤਰ ਹਰਬੰਸ ਉਰਫ ਕਾਲਾ, ਕਾਰਤਿਕ ਪੁੱਤਰ ਬੱਬੂ, ਦਵਿੰਦਰ ਪੁੱਤਰ ਮੰਗਾ ਅਤੇ ਹੀਰਾ ਉਸ ਨੂੰ ਨੇੜੇ ਦੇ ਕਣਕ ਦੇ ਖੇਤ ਵਿੱਚ ਲੈ ਗਏ। ਜਿੱਥੇ ਉਨ੍ਹਾਂ ਨੇ ਉਸ ਨਾਲ ਕੁਕਰਮ ਕੀਤਾ ਅਤੇ ਹੀਰਾ ਨੇ ਆਪਣੇ ਮੋਬਾਈਲ ‘ਤੇ ਇਸ ਦੀ ਵੀਡੀਓ ਬਣਾ ਲਈ। ਹੁਣ ਸਾਰੇ ਉਸ ਨੂੰ ਧਮਕੀ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਗੱਲ ਕੀਤੀ ਤਾਂ ਉਹ ਉਸ ਨਾਲ ਅਜਿਹਾ ਹੀ ਕਰਨਗੇ। ਔਰਤ ਦੀ ਸ਼ਿਕਾਇਤ ‘ਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਚਾਰਾਂ ਦੋਸ਼ੀਆਂ ਖਿਲਾਫ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *