ਪਤੀ ਨੇ ਡਾਕਟਰ ਪਤਨੀ ਨੂੰ ਦੋ ਮੁੰਡਿਆਂ ਨਾਲ ਇਤਰਾਜ਼ਯੋਗ ਹਾਲਤ ਵਿਚ ਫੜਿਆ, ਹੋਟਲ ਵਿਚਲੀ ਵੀਡੀਓ ਹੋਈ ਵਾਇਰਲ

ਨੈਸ਼ਨਲ ਡੈਸਕ-ਇਕ ਪਤੀ ਨੇ ਆਪਣੀ ਡਾਕਟਰ ਪਤਨੀ ਨੂੰ ਹੋਟਲ ’ਚ 2 ਲੜਕਿਆਂ ਨਾਲ ਫੜਿਆ। ਤਿੰਨਾਂ ਨੂੰ ਇਤਰਾਜ਼ਯੋਗ ਹਾਲਤ ’ਚ ਵੇਖ ਪਤੀ ਤੇ ਹੋਰ ਪਰਿਵਾਰਕ ਮੈਂਬਰਾਂ…

ਨੈਸ਼ਨਲ ਡੈਸਕ-ਇਕ ਪਤੀ ਨੇ ਆਪਣੀ ਡਾਕਟਰ ਪਤਨੀ ਨੂੰ ਹੋਟਲ ’ਚ 2 ਲੜਕਿਆਂ ਨਾਲ ਫੜਿਆ। ਤਿੰਨਾਂ ਨੂੰ ਇਤਰਾਜ਼ਯੋਗ ਹਾਲਤ ’ਚ ਵੇਖ ਪਤੀ ਤੇ ਹੋਰ ਪਰਿਵਾਰਕ ਮੈਂਬਰਾਂ ਦੇ ਹੋਸ਼ ਉਡ ਗਏ। ਗੁੱਸੇ ਵਿਚ ਆਏ ਪਤੀ ਨੇ ਹੋਰ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਪਤਨੀ ਤੇ ਦੋਵਾਂ ਲੜਕਿਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਪਰੰਤ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਿਸ ਤਿੰਨਾਂ ਨੂੰ ਹਿਰਾਸਤ ’ਚ ਲੈ ਕੇ ਥਾਣੇ ਲੈ ਗਈ ਹੈ। ਉੱਤਰ ਪ੍ਰਦੇਸ਼ ਦੇ ਕਾਸਗੰਜ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। 
ਮਾਮਲਾ ਕਾਸਗੰਜ ਦੇ ਕੋਤਵਾਲੀ ਪਟਿਆਲੀ ਇਲਾਕੇ ਦਾ ਹੈ। ਪਤੀ ਨੇ ਬੁੱਧਵਾਰ ਦੇਰ ਰਾਤ ਆਪਣੀ ਪਤਨੀ ਨੂੰ 2 ਲੜਕਿਆਂ ਸਮੇਤ ਹੋਟਲ ਵਿਚ ਫੜ ਲਿਆ।

ਦੋਵੇਂ ਲੜਕੇ ਗਾਜ਼ੀਆਬਾਦ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਇਸ ਦੇ ਨਾਲ ਹੀ ਪਤੀ ਨੇ ਪਤਨੀ ’ਤੇ ਸ਼ਰਾਬ ਪੀਣ ਤੇ ਸੈਕਸ ਰੈਕੇਟ ’ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਇਸ ਪੂਰੀ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਹੋਟਲ ਦੇ ਕਮਰੇ ਦੇ ਬਾਥਰੂਮ ’ਚ 2 ਲੜਕਿਆਂ ਨਾਲ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਦਾ ਪਤੀ ਆਪਣੇ ਕੁਝ ਪਰਿਵਾਰਕ ਮੈਂਬਰਾਂ ਨਾਲ ਪਹੁੰਚ ਗਿਆ। ਪਤਨੀ ਨੂੰ ਇਤਰਾਜ਼ਯੋਗ ਹਾਲਤ ’ਚ ਦੇਖ ਕੇ ਉਸ ਨੂੰ ਗੁੱਸਾ ਆ ਜਾਂਦਾ ਹੈ।
ਗੁੱਸੇ ’ਚ ਆ ਕੇ ਪਤੀ ਨੇ ਤਿੰਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਪਹਿਲਾਂ ਉਹ ਆਪਣੀ ਪਤਨੀ ਨੂੰ ਥੱਪੜ ਮਾਰਦਾ ਹੈ। ਫਿਰ ਉਹ ਮੁੰਡਿਆਂ ਨੂੰ ਮੁੱਕੇ ਮਾਰਦਾ ਹੈ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਵੀ ਦੋਵਾਂ ਲੜਕਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਔਰਤ ਦਾ ਪਤੀ ਉਸ ਦੀ ਕੁੱਟਮਾਰ ਕਰਦਾ ਹੈ ਤੇ ਗਾਲ੍ਹਾਂ ਵੀ ਕੱਢਦਾ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਾਰਿਆਂ ਨੂੰ ਸ਼ਾਂਤ ਕੀਤਾ। ਇਸ ਤੋਂ ਬਾਅਦ ਸਾਰਿਆਂ ਨੂੰ ਪੁਲਿਸ ਥਾਣੇ ਲੈ ਗਈ।

Leave a Reply

Your email address will not be published. Required fields are marked *