ਅੰਬਰੋਂ ਵਰ੍ਹ ਰਹੀ ਅੱਗ, ਗਰਮੀ ਨੇ ਤੋੜਿਆ 13 ਸਾਲ ਦਾ ਰਿਕਾਰਡ, ਇਸ ਦਿਨ ਮਿਲੇਗੀ ਰਾਹਤ, ਪਵੇਗਾ ਮੀਂਹ

Weather Update : ਪੰਜਾਬ ਵਿੱਚ ਇਨ੍ਹੀਂ ਦਿਨੀਂ ਅੰਬਰੋਂ ਅੱਗ ਵਰ੍ਹ ਰਹੀ ਹੈ। ਗਰਮੀ ਨੇ ਲੋਕਾਂ ਨੂੰ ਬੇਹਾਲ ਕੀਤਾ ਹੋਇਆ ਹੈ। ਪਾਰਾ 41 ਡਿਗਰੀ ਤੋਂ ਉਪਰ…

Weather Update : ਪੰਜਾਬ ਵਿੱਚ ਇਨ੍ਹੀਂ ਦਿਨੀਂ ਅੰਬਰੋਂ ਅੱਗ ਵਰ੍ਹ ਰਹੀ ਹੈ। ਗਰਮੀ ਨੇ ਲੋਕਾਂ ਨੂੰ ਬੇਹਾਲ ਕੀਤਾ ਹੋਇਆ ਹੈ। ਪਾਰਾ 41 ਡਿਗਰੀ ਤੋਂ ਉਪਰ ਪਹੁੰਚ ਚੁੱਕਾ ਹੈ। ਮਈ ਮਹੀਨੇ ਵਿੱਚ ਤਾਪਮਾਨ ਵਿੱਚ ਹੋਇਆ ਇਹ ਵਾਧਾ ਸਾਫ਼ ਦਰਸਾਉਂਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵਧੇਗੀ। ਪਿਛਲੇ 13 ਸਾਲਾਂ ‘ਚ ਪਹਿਲੀ ਵਾਰ ਮਈ ਦੇ ਪਹਿਲੇ ਹਫ਼ਤੇ ਹੀ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਨੂੰ ਪਾਰ ਕਰ ਗਿਆ ਹੈ। ਅੰਮ੍ਰਿਤਸਰ, ਫਰੀਦਕੋਟ, ਬਰਨਾਲਾ, ਫ਼ਿਰੋਜ਼ਪੁਰ ਵਿੱਚ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਰਿਹਾ। ਗੁਰਦਾਸਪੁਰ, ਰੋਪੜ ਅਤੇ ਪਟਿਆਲਾ ਵਿੱਚ ਤਾਪਮਾਨ 40 ਡਿਗਰੀ ਅਤੇ ਨਵਾਂਸ਼ਹਿਰ ਵਿੱਚ 39.5 ਡਿਗਰੀ ਰਿਹਾ। ਹਿਮਾਚਲ ‘ਚ ਵੀ ਗਰਮੀ ਵਧ ਗਈ ਹੈ। ਊਨਾ ਵਿੱਚ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।
ਮੰਗਲਵਾਰ ਨੂੰ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 43.6 ਡਿਗਰੀ ਸੈਲਸੀਅਸ ਰਿਹਾ। 2011 ਤੋਂ 2023 ਦੌਰਾਨ 15 ਮਈ ਤੋਂ ਬਾਅਦ ਹੀ ਤਾਪਮਾਨ 43 ਡਿਗਰੀ ਤੋਂ ਉਪਰ ਰਿਹਾ ਸੀ। 2019 ਵਿੱਚ 19 ਮਈ ਨੂੰ ਵੱਧ ਤੋਂ ਵੱਧ ਤਾਪਮਾਨ 43.7 ਡਿਗਰੀ, 2014 ਵਿੱਚ 30 ਮਈ ਨੂੰ 43.5 ਡਿਗਰੀ, 2021 ਵਿੱਚ 28 ਮਈ ਨੂੰ 43.1 ਡਿਗਰੀ ਅਤੇ 2023 ਵਿੱਚ 23 ਮਈ ਨੂੰ 45.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। 
ਇਨ੍ਹਾਂ ਦਿਨਾਂ ਵਿਚ ਮਿਲ ਸਕਦੀ ਹੈ ਰਾਹਤ
ਮੌਸਮ ਵਿਭਾਗ ਅਨੁਸਾਰ ਝੁਲਸਾਉਣ ਵਾਲੀ ਗਰਮੀ ਤੋਂ ਕੁਝ ਦਿਨ ਰਾਹਤ ਮਿਲਣ ਜਾ ਰਹੀ ਹੈ। 10 ਮਈ ਦੀ ਸ਼ਾਮ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ। 11 ਅਤੇ 12 ਮਈ ਨੂੰ ਕਈ ਜ਼ਿਲ੍ਹਿਆਂ ਵਿੱਚ ਕਿਣਮਿਣ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 

Leave a Reply

Your email address will not be published. Required fields are marked *