ਗੁਰੂਹਰਸਹਾਏ : ਇੱਥੋਂ ਸੂਬੇ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਰਖਵਾਲਿਆਂ ਨੇ ਹੀ ਕੁੜੀ ਨਾਲ ਦਰਿੰਦਗੀ ਭਰਿਆ ਕਾਰਾ ਕੀਤਾ। 15 ਸਾਲ ਦੀ ਨਾਬਾਲਿਗਾ ਵੱਲੋਂ ਆਪਣੇ ਪਿਤਾ, ਭਰਾ ਅਤੇ ਮਾਸੜ ਖ਼ਿਲਾਫ ਜਬਰ-ਜਨਾਹ ਅਤੇ ਗਲਤ ਹਰਕਤਾਂ ਕਰਨ ਦੇ ਦੋਸ਼ ਲਾਏ ਗਏ ਹਨ। ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਆਈਪੀਸੀ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਕੰਵਲਜੀਤ ਕੌਰ ਨੇ ਦੱਸਿਆ ਕਿ 15 ਸਾਲਾ ਪੀੜਤ ਲੜਕੀ ਨੇ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਕਰੀਬ 5 ਸਾਲ ਪਹਿਲਾਂ ਉਸ ਦੇ ਪਿਤਾ ਨੇ ਉਸ ਨਾਲ ਘਰ ਵਿਚ ਵਾਰ-ਵਾਰ ਸਰੀਰਕ ਸੰਬੰਧ ਬਣਾਏ। ਇਕ ਵਾਰ ਉਸ ਦੀ ਮਾਤਾ ਨੇ ਗਲਤ ਕੰਮ ਕਰਦੇ ਦੇਖ ਲਿਆ। ਉਸ ਦੀ ਮਾਤਾ ਉਸ ਨੂੰ ਮਾਸੀ ਕੋਲ ਛੱਡ ਆਈ ਪਰ ਉਥੇ ਉਸ ਦੇ ਮਾਸੜ ਨੇ ਵੀ ਉਸ ਨਾਲ ਬਲਾਤਕਾਰ ਕੀਤਾ। ਪੀੜਤਾ ਨੇ ਦੋਸ਼ ਲਗਾਇਆ ਕਿ ਬੀਤੀ 6 ਤਾਰੀਖ ਨੂੰ ਉਸ ਦੇ ਭਰਾ ਨੇ ਵੀ ਉਸ ਨਾਲ ਗਲਤ ਹਰਕਤ ਕੀਤੀ ਅਤੇ ਉਸ ਨੇ ਸਕੂਲ ਜਾ ਕੇ ਆਪਣੀ ਮੈਡਮ ਦੇ ਫੋਨ ਤੋਂ ਹੈਲਪਲਾਈਨ ਨੰਬਰ 1098 ‘ਤੇ ਫੋਨ ਕਰ ਕੇ ਸਾਰੀ ਗੱਲ ਦੱਸੀ। ਪੀੜਤ ਲੜਕੀ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਪਿਤਾ ਅਤੇ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲੜਕੀ ਦੇ ਮਾਸੜ ਦੀ ਗ੍ਰਿਫਤਾਰੀ ਲਈ ਕਰਵਾਈ ਕੀਤੀ ਜਾ ਰਹੀ ਹੈ।
ਸ਼ਰਮਨਾਕ : ਕਲਯੁੱਗੀ ਪਿਤਾ ਨੇ ਧੀ ਨਾਲ ਕੀਤਾ ਬਲਾਤਕਾਰ, ਫਿਰ ਮਾਸੜ ਤੇ ਭਰਾ ਨੇ ਵੀ ਟੱਪੀਆਂ ਹੱਦਾਂ
ਗੁਰੂਹਰਸਹਾਏ : ਇੱਥੋਂ ਸੂਬੇ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਰਖਵਾਲਿਆਂ ਨੇ ਹੀ ਕੁੜੀ ਨਾਲ ਦਰਿੰਦਗੀ ਭਰਿਆ ਕਾਰਾ ਕੀਤਾ। 15 ਸਾਲ ਦੀ ਨਾਬਾਲਿਗਾ…
