Lok Sabha Elections : ਜਲੰਧਰ ਵਿਚ ਨੀਟੂ ਸ਼ਟਰਾਂ ਵਾਲੇ ਨੇ ਸਭ ਤੋਂ ਪਹਿਲਾਂ ਭਰਿਆ ਨਾਮਜ਼ਦਗੀ ਪੱਤਰ, ਪਤਨੀ ਅੰਮ੍ਰਿਤਸਰ ਤੋਂ ਲੜੇਗੀ ਚੋਣਾਂ

Jalandhar News : ਜਲੰਧਰ ਲੋਕ ਸਭਾ ਸੀਟ ਤੋਂ ਬੁੱਧਵਾਰ ਨੂੰ ਪਹਿਲਾ ਨਾਮਜ਼ਦਗੀ ਪੱਤਰ ਦਾਖਲ ਹੋਇਆ। ਇਹ ਨਾਮਜ਼ਦਗੀ ਪੱਤਰ ਹੋਰ ਕਿਸੇ ਨੇ ਨਹੀਂ ਬਲਕਿ ਚੋਣਾਂ ਦੌਰਾਨ…

Jalandhar News : ਜਲੰਧਰ ਲੋਕ ਸਭਾ ਸੀਟ ਤੋਂ ਬੁੱਧਵਾਰ ਨੂੰ ਪਹਿਲਾ ਨਾਮਜ਼ਦਗੀ ਪੱਤਰ ਦਾਖਲ ਹੋਇਆ। ਇਹ ਨਾਮਜ਼ਦਗੀ ਪੱਤਰ ਹੋਰ ਕਿਸੇ ਨੇ ਨਹੀਂ ਬਲਕਿ ਚੋਣਾਂ ਦੌਰਾਨ ਚਰਚਾ ਵਿਚ ਰਹਿਣ ਵਾਲੇ ਨੀਟੂ ਸ਼ਟਰਾਂ ਵਾਲੇ ਨੇ ਭਰਿਆ ਹੈ। ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਨਾਮਜ਼ਦਗੀ ਭਰਨ ਲਈ ਅੱਜ ਡੀਸੀ ਦਫਤਰ ਪਹੁੰਚਿਆ ਸੀ।
ਦੱਸ ਦੇਈਏ ਕਿ ਬੀਤੇ ਕੁਝ ਦਿਨ ਪਹਿਲਾਂ ਨੀਟੂ ਸ਼ਟਰਾਂ ਵਾਲੇ ਨੇ ਅੰਮ੍ਰਿਤਸਰ ਵਿਚ ਐਲ਼ਾਨ ਕੀਤਾ ਸੀ ਕਿ ਉਹ ਜਲੰਧਰ ਤੇ ਵਾਰਾਣਸੀ ਸੀਟ ਤੋਂ ਚੋਣ ਲੜੇਗਾ। ਨੀਟੂ ਨੇ ਕਿਹਾ ਸੀ ਕਿ ਉਸ ਦੀ ਪਤਨੀ ਅੰਮ੍ਰਿਤਸਰ ਤੋਂ ਚੋਣ ਲੜੇਗੀ। ਨੀਟੂ ਨੇ ਕਿਹਾ ਸੀ ਕਿ ਜਿਸ ਵੀ ਸੀਟ ਤੋਂ ਉਹ ਚੋਣ ਮੈਦਾਨ ਵਿਚ ਉਤਰੇਗਾ, ਉਥੋਂ ਜਿੱਤ ਹਾਸਲ ਹੋਵੇਗੀ।


ਸ਼ਕਤੀਮਾਨ ਬਣ ਕੇ ਮੰਗੀਆਂ ਸੀ ਵੋਟਾਂ
ਪਿਛਲੀਆਂ ਚੋਣਾਂ ਦੌਰਾਨ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਨੀਟੂ ਸ਼ਟਰਾਂ ਵਾਲੇ ਨੇ ਅਨੋਖੇ ਢੰਗ ਨਾਲ ਚੋਣ ਪ੍ਰਚਾਰ ਕੀਤਾ ਸੀ। ਉਹ ਸ਼ਕਤੀਮਾਨ ਬਣ ਕੇ ਪੁਰਾਣੀ ਬਾਈਕ ਉਤੇ ਨਿਕਲਿਆ ਤੇ ਬਾਈਕ ਦੀ ਟੰਕੀ ਉਤੇ ਐਂਪਲੀਫਾਇਰ ਤੇ ਮਾਈਕ ਲਾ ਰੱਖਿਆ ਸੀ। ਚੋਣ ਕਮਿਸ਼ਨ ਨੇ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜ ਰਹੇ ਨੀਟੂ ਸ਼ਟਰਾਂ ਵਾਲੇ ਨੂੰ ਆਟੋ ਨਿਸ਼ਾਨ ਚਿੰਨ੍ਹ ਦਿੱਤਾ ਸੀ।

ਇਕ ਵਾਰ ਮੈਨੂੰ ਦਿਓ ਮੌਕਾ
ਕਾਮੇਡੀ ਕਰ ਕੇ ਚਰਚਾ ਵਿਚ ਰਹਿਣ ਵਾਲਾ ਨੀਟੂ ਹਰ ਚੋਣਾਂ ਵਿਚ ਖੜ੍ਹਾ ਹੁੰਦਾ ਹੈ ਤੇ ਹਰ ਵਾਰ ਆਪਣੀ ਜ਼ਮਾਨਤ ਵੀ ਜ਼ਬਤ ਕਰਵਾ ਲੈਂਦਾ ਹੈ। ਉਸ ਨੇ ਕਿਹਾ ਕਿ ਲੋਕ ਇੰਨੇ ਸਾਲਾਂ ਤੋਂ ਅਕਾਲੀ, ਕਾਂਗਰਸ, ਭਾਜਪਾ ਤੇ ਹੋਰਾਂ ਨੂੰ ਮੌਕਾ ਦੇ ਰਹੇ ਹਨ। ਇਕ ਵਾਰ ਉਸ ਨੂੰ ਵੀ ਦੇ ਦੇਣ। ਉਹ ਜਲੰਧਰ ਦੀ ਨੁਹਾਰ ਬਦਲ ਕੇ ਰੱਖ ਦੇਵੇਗਾ।

Leave a Reply

Your email address will not be published. Required fields are marked *