AstraZeneca covishield vaccine News : ਬੀਤੇ ਕੁਝ ਦਿਨ ਪਹਿਲਾਂ ਕੋਰੋਨਾ ਵੈਕਸੀਨ Covishield ਦੇ ਗੰਭੀਰ ਮਾੜੇ ਪ੍ਰਭਾਵਾਂ ਬਾਰੇ ਅਦਾਲਤ ਵਿਚ ਸਵੀਕਾਰ ਕਰਨ ਤੋਂ ਬਾਅਦ ਫਾਰਮਾਸਿਊਟੀਕਲ ਕੰਪਨੀ AstraZeneca ਨੇ ਹੁਣ ਇੱਕ ਵੱਡਾ ਫੈਸਲਾ ਲਿਆ ਹੈ। ਕੰਪਨੀ ਨੇ ਕੋਵੀਸ਼ੀਲਡ ਵੈਕਸੀਨ ਨੂੰ ਬਾਜ਼ਾਰ ਤੋਂ ਵਾਪਸ ਲੈ ਲਿਆ ਹੈ।
ਫਾਰਮਾਸਿਊਟੀਕਲ ਕੰਪਨੀ AstraZeneca ਦੀ ਕੋਵਿਡ-19 ਕੋਵੀਸ਼ੀਲਡ ਵੈਕਸੀਨ ਨੂੰ ਵਿਸ਼ਵ ਪੱਧਰ ‘ਤੇ ਮਾਰਕੀਟ ਵਿਚੋਂ ਵਾਪਸ ਬੁਲਾਇਆ ਜਾ ਰਿਹਾ ਹੈ ਕਿਉਂਕਿ ਕੰਪਨੀ ਨੇ ਅਦਾਲਤ ਦੇ ਦਸਤਾਵੇਜ਼ਾਂ ਵਿੱਚ ਮੰਨਿਆ ਕਿ ਇਹ ਇੱਕ ਦੁਰਲੱਭ ਅਤੇ ਖਤਰਨਾਕ ਮਾੜੇ ਪ੍ਰਭਾਵ ਦਾ ਕਾਰਨ ਬਣ ਸਕਦਾ ਹੈ। ਹਾਲਾਂਕਿ, ਫਾਰਮਾ ਕੰਪਨੀ ਨੇ ਕਿਹਾ ਕਿ ਵਪਾਰਕ ਕਾਰਨਾਂ ਕਰ ਕੇ ਟੀਕੇ ਨੂੰ ਬਾਜ਼ਾਰਾਂ ਤੋਂ ਹਟਾਇਆ ਜਾ ਰਿਹਾ ਹੈ।
ਟੈਲੀਗ੍ਰਾਫ ਨੇ ਮੰਗਲਵਾਰ ਨੂੰ ਕਿਹਾ ਕਿ ਕੰਪਨੀ ਨੇ ਕਿਹਾ ਕਿ ਹੁਣ ਵੈਕਸੀਨ ਬਣਾਉਣ ਦਾ ਕੰਮ ਤੇ ਸਪਲਾਈ ਨਹੀਂ ਕੀਤੀ ਜਾ ਰਹੀ ਹੈ। ਕੰਪਨੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਵਿਸ਼ਵ ਪੱਧਰ ‘ਤੇ ਵੈਕਸੀਨ ਨੂੰ ਵਾਪਸ ਲੈ ਰਹੀ ਹੈ। ਹਾਲਾਂਕਿ ਫਾਰਮਾ ਕੰਪਨੀ ਦਾ ਕਹਿਣਾ ਹੈ ਕਿ ਵੈਕਸੀਨ ਨੂੰ ਕਿਸੇ ਹੋਰ ਕਾਰਨ ਕਰ ਕੇ ਬਾਜ਼ਾਰ ਤੋਂ ਹਟਾਇਆ ਜਾ ਰਿਹਾ ਹੈ।
AstraZeneca covishield : ਖਤਰੇ ਦੇ ਖੁਲਾਸੇ ਤੋਂ ਬਾਅਦ ਕੰਪਨੀ ਨੇ ਵਿਸ਼ਵ ਭਰ ਦੀ ਮਾਰਕੀਟ ਤੋਂ ਵਾਪਸ ਮੰਗਵਾਈ ‘ਕੋਵੀਸ਼ੀਲਡ’
AstraZeneca covishield vaccine News : ਬੀਤੇ ਕੁਝ ਦਿਨ ਪਹਿਲਾਂ ਕੋਰੋਨਾ ਵੈਕਸੀਨ Covishield ਦੇ ਗੰਭੀਰ ਮਾੜੇ ਪ੍ਰਭਾਵਾਂ ਬਾਰੇ ਅਦਾਲਤ ਵਿਚ ਸਵੀਕਾਰ ਕਰਨ ਤੋਂ ਬਾਅਦ ਫਾਰਮਾਸਿਊਟੀਕਲ ਕੰਪਨੀ…
