ਹੱਕੀ ਮੰਗਾਂ ਲਈ ਡੱਟੇ ਹੋਏ ਹਨ ਅਧਿਆਪਕ, ਸਰਕਾਰ ਨੂੰ ਕੀਤੀ ਇਹ ਮੰਗ

ਮੋਹਾਲੀ (ਬਿਊਰੋ)-ਆਪਣੇ ਹੱਕਾਂ ਨੂੰ ਲੈ ਕੇ ਕੱਚੇ ਅਧਿਆਪਕ ਯੂਨੀਅਨ (Non-permanent teachers) ਸੰਘਰਸ਼ ਦੇ ਰਾਹ ਪੈ ਚੁੱਕੇ ਹਨ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਦੇ…

ਮੋਹਾਲੀ (ਬਿਊਰੋ)-ਆਪਣੇ ਹੱਕਾਂ ਨੂੰ ਲੈ ਕੇ ਕੱਚੇ ਅਧਿਆਪਕ ਯੂਨੀਅਨ (Non-permanent teachers) ਸੰਘਰਸ਼ ਦੇ ਰਾਹ ਪੈ ਚੁੱਕੇ ਹਨ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਦੇ ਬਾਹਰ ਦੋ ਦਿਨ ਅਤੇ ਦੋ ਰਾਤਾਂ ਤੋਂ ਡਟੇ ਹੋਏ ਹਨ। ਇਸ ਦੌਰਾਨ ਅਧਿਆਪਕ ਵੱਖ-ਵੱਖ ਤਰੀਕਿਆਂ ਰਾਹੀਂ ਆਪਣੇ ਦੁੱਖੜੇ ਸੁਣਾ ਰਹੇ ਹਨ ਅਤੇ ਖੁਦ ਨੂੰ ਰੈਗੂਲਰ (Regular) ਕਰਨ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ (Government of Punjab) ਨੂੰ ਗੁਹਾਰ ਲਗਾਈ ਹੈ ਕਿ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਇਸ ਲਈ ਉਨ੍ਹਾਂ ਦੀਆਂ ਵੀ ਮੰਗਾਂ ਮੰਨ ਲਈਆਂ ਜਾਣ।

Read this- ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਮਨਾਇਆ ਜਾ ਰਿਹੈ ਵਿਰੋਧ ਦਿਵਸ, ਪ੍ਰਸ਼ਾਸਨ ਨੂੰ ਦਿੱਤੇ ਜਾਣਗੇ ਮੰਗ ਪੱਤਰ

ਇਕ ਅਧਿਆਪਕ ਨੇ ਮੀਡੀਆ (Media) ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ 5500 ਰੁਪਏ ਤਨਖਾਹ ਹੈ ਅਤੇ 20 ਕਿਲੋਮੀਟਰ ਰੋਜ਼ਾਨਾ ਉਨ੍ਹਾਂ ਨੂੰ ਆਉਣਾ-ਜਾਣਾ ਪੈਂਦਾ ਹੈ। ਇਸ ਤੋਂ ਇਲਾਵਾ ਉਹ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਅਖਬਾਰ ਵੇਚਦੇ ਹਨ। ਇੱਕ ਮੈਡਮ ਦਾ ਬੇਟਾ ਬੀਮਾਰ ਹੋ ਗਿਆ ਤਨਖ਼ਾਹ ਘੱਟ ਹੈ ਪਰ ਕਰਜ਼ਾ ਉਸ ਦੇ ਸਿਰ ਜ਼ਿਆਦਾ ਚੜ੍ਹ ਗਿਆ ਹੈ। ਅਧਿਆਪਕਾਂ ਨੇ ਸਰਕਾਰ ਨੂੰ ਗੁਹਾਰ ਲਗਾਈ ਕਿ ਸਾਡੀ ਮੰਗਾਂ ਮੰਨੀਆਂ ਜਾਣ। ਲੀਡਰਾਂ ਦੇ ਜਵਾਕਾਂ ਨੂੰ ਤਾਂ ਤਰਸ ਦੇ ਆਧਾਰ ਤੇ ਵੀ ਨੌਕਰੀ ਮਿਲ ਜਾਂਦੀ ਹੈ ਸਾਨੂੰ ਤਜ਼ਰਬੇ ਦੇ ਆਧਾਰ ‘ਤੇ ਤਾਂ ਪੱਕੇ ਕਰ ਦਿਓ।

Read this-ਹੁਣ ਸਾਬਰਮਤੀ ਦੇ ਪਾਣੀ ਵਿਚੋਂ ਮਿਲਿਆ ਕੋਰੋਨਾ ਵਾਇਰਸ, ਵਧੀ ਚਿੰਤਾ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੱਚੇ ਅਧਿਆਪਕ ਯੂਨੀਅਨ  ਦੀ ਸਕੱਤਰ ਸਕੂਲ ਸਿੱਖਿਆ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਵੀ ਹੋਈ ਸੀ। ਜਿਸ ਵਿਚ ਸਿੱਖਿਆ ਸਕੱਤਰ ਵਲੋਂ 27 ਜੂਨ 2021 ਨੂੰ ਐਨ.ਟੀ .ਟੀ. ਅਧਿਆਪਕਾਂ ਦੀ ਭਰਤੀ ਸਬੰਧੀ ਹੋਣ ਵਾਲੀ ਪ੍ਰੀਖਿਆ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਸੀ। ਕੱਚੇ ਅਧਿਆਪਕ ਯੂਨੀਅਨ ਵਲੋਂ ਬੀਤੇ ਦਿਨੀਂ ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਸਿੱਖਿਆ ਸਕੱਤਰ ਦੇ ਦਫ਼ਤਰ ਦਾ ਘਿਰਾਓ ਕਰ ਕੇ ਪੰਜਾਬ ਸਰਕਾਰ ਤੇ ਸਕੱਤਰ ਸਕੂਲ ਸਿੱਖਿਆ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਦੇ ਚਲਦੇ ਰੈਗੂਲਰ ਕਰਨ ਦੀ ਮੰਗ ਬਾਰੇ ਕੱਚੇ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਵੀ ਹੋਈ। ਇਨ੍ਹਾਂ ਮੀਟਿੰਗਾਂ ਦੇ ਬਾਵਜੂਦ ਅਧਿਆਪਕਾਂ ਦੇ ਹੱਥ ਖਾਲੀ ਹਨ।

Leave a Reply

Your email address will not be published. Required fields are marked *