ਪਟਿਆਲਾ (ਮਨਪ੍ਰੀਤ ਸਿੰਘ)- ਇੰਡੀਅਨ ਮੈਡੀਕਲ ਐਸੋਸੀਏਸ਼ਨ (Indian medical Association) ਵਲੋਂ ਸ਼ੁੱਕਰਵਾਰ ਨੂੰ ਆਈ.ਐੱਮ.ਏ. ਵਿਰੋਧ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਆਈ.ਐੱਮ.ਏ. ਪਟਿਆਲਾ (patiyala) ਦੇ ਪ੍ਰਧਾਨ ਡਾ. ਨੀਰਜ ਗੋਇਲ (Neeraj Goyal) ਨੇ ਦੱਸਿਆ ਕਿ ਡਾਕਟਰਾਂ ‘ਤੇ ਹਮਲਿਆਂ ਦੀਆਂ ਵਿਧਦੀਆਂ ਘਟਨਾਵਾਂ ਅਤੇ ਹਸਪਤਾਲਾਂ ਵਿਚ ਤੋੜਭੰਨ ਕਰਨ ‘ਤੇ ਆਪਣੀ ਚਿੰਤਾ ਜ਼ਾਹਿਰ ਕਰਨ ਲਈ ਐਸੋਸੀਏਸ਼ਨ ਵਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਵਿਰੋਧ ਦੌਰਾਨ ਸਾਰੇ ਡਾਕਟਰ ਇਕਜੁੱਟਤਾ ਦਿਖਾਉਣ ਅਤੇ ਸਰਕਾਰ ਨੂੰ ਅਹਿਸਾਸ ਕਰਵਾਉਣ ਲਈ ਪੋਸਟਰ ਅਤੇ ਤਖਤੀਆਂ ਸਣੇ ਕਾਲੇ ਬਿੱਲੇ ਅਤੇ ਕਾਲਾ ਮਾਸਕ ਪਹਿਨਣਗੇ।
Read this-ਹੁਣ ਸਾਬਰਮਤੀ ਦੇ ਪਾਣੀ ਵਿਚੋਂ ਮਿਲਿਆ ਕੋਰੋਨਾ ਵਾਇਰਸ, ਵਧੀ ਚਿੰਤਾ
ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਅੱਜ ਦੇ ਦਿਵਸ ਮੌਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦਿਤੇ ਜਾ ਰਹੇ ਹਨ ਕਿ ਡਾਕਟਰਾਂ ਦੇ ਕੰਮ ਦੌਰਾਨ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਪੀੜਤ ਪਰਿਵਾਰ ਡਾਕਟਰ ਦਾ ਨੁਕਸਾਨ ਕਰਦਾ ਹੈ ਤਾਂ ਡਾਕਟਰਾਂ ਦੀ ਸੁਰੱਖਿਆ ਲਈ ਕੋਈ ਸਖ਼ਤ ਕਾਨੂੰਨ ਬਣਾਇਆ ਜਾਵੇ। ਕਰੋਨਾ ਦੌਰਾਨ ਕਈ ਡਾਕਟਰਾਂ ਦੀਆਂ ਮੌਤਾਂ ਵੀ ਹੋ ਚੁੱਕੀਆਂ ਹਨ, ਜਿਨ੍ਹਾਂ ਦੇ ਪਰਿਵਾਰ ਨੂੰ ਸਰਕਾਰ ਕੋਈ ਯੋਗ ਮੁਆਵਜ਼ਾ ਦਿਤਾ ਜਾਵੇ।
Read this- ਵਾਇਰਸ ਅਜੇ ਵੀ ਸਾਡੇ ਵਿਚਾਲੇ, ਮਿਊਟੇਸ਼ਨ ਦਾ ਡਰ ਬਰਕਰਾਰ : ਪੀ.ਐੱਮ. ਮੋਦੀ
ਆਈ.ਐੱਮ.ਏ. ਪਟਿਆਲਾ ਦੀ ਸਕੱਤਰ ਡਾ. ਨਿਧੀ ਬੰਸਲ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਗ ਆਈ.ਪੀ.ਸੀ.ਅਤੇ ਸੀ.ਆਰ.ਪੀ.ਸੀ. ਟੈਗ ਦੇ ਨਾਲ ਕੇਂਦਰੀ ਹਸਪਤਾਲ ਅਤੇ ਨਿੱਜੀ ਅਤੇ ਸਿਹਤ ਵਿਭਾਗ ਦੇ ਮਾਹਰਾਂ ਦੀ ਸੁਰੱਖਿਆ ਐਕਟ, ਹਰੇਕ ਹਸਪਤਾਲ ਦੀ ਸੁਰੱਖਿਆ ਵਧਾਉਣਾ, ਹਸਪਤਾਲਾਂ ਨੂੰ ਸੇਫ ਜ਼ੋਨ ਐਲਾਨ ਕਰਨਾ ਅਤੇ ਡਾਕਟਰਾਂ ਜਾਂ ਹਸਪਤਾਲ ‘ਤੇ ਹਮਲੇ ਦੇ ਮੁਲਜ਼ਮਾਂ ਨੂੰ ਛੇਤੀ ਤੋਂ ਛੇਤੀ ਸਜ਼ਾ ਦੇਣਾ ਹੈ। ਉਨ੍ਹਾਂ ਨੇ ਕਿਹਾ ਕਿ ਉਕਤ ਮੰਗਾਂ ਦੇ ਸਬੰਧ ਵਿਚ ਐਸੋਸੀਏਸ਼ਨ ਵਲੋਂ ਸਥਾਨਕ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਨਾਲ ਹੀ ਮੈਡੀਕਲ ਵਿਦਿਆਰਥੀਆੰ, ਮੈਡੀਕਲ ਕਾਲਜ ਅਧਿਆਪਕ ਸੰਘ ਅਤੇ ਸਾਰੇ ਨਿੱਜੀ ਅਤੇ ਸਿਹਤ ਵਿਭਾਗ ਦੇ ਡਾਕਟਰਾਂ ਦੇ ਨਾਲ ਵਿਰੋਧ ਦਿਵਸ-ਰੱਖਿਅਕਾਂ ਨੂੰ ਬਚਾਓ ਦੇ ਰੂਪ ਵਿਚ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।





