ਮਾਡਲ ਅਤੇ ਅਦਾਕਾਰਾ ਅੰਤਰਾ ਬੈਨਰਜੀ ਚਲਦੀ ਰੇਲਗੱਡੀ ਵਿੱਚ ਗ੍ਰਿਫ਼ਤਾਰ: TTE ਅਤੇ RPF ਜਵਾਨ ਨਾਲ ਹੋਇਆ ਹਾਈ-ਵੋਲਟੇਜ ਡਰਾਮਾ

ਮੁੰਬਈ :  ਬਾਲੀਵੁੱਡ ਅਤੇ ਮਾਡਲਿੰਗ ਜਗਤ ਨਾਲ ਜੁੜੀ ਅਦਾਕਾਰਾ ਅੰਤਰਾ ਬੈਨਰਜੀ ਆਪਣੀ ਕਿਸੇ ਫਿਲਮ ਜਾਂ ਪ੍ਰੋਜੈਕਟ ਨੂੰ ਲੈ ਕੇ ਨਹੀਂ, ਸਗੋਂ ਇੱਕ ਅਜੀਬੋ-ਗਰੀਬ ਅਤੇ ਹੈਰਾਨ…

ਮੁੰਬਈ :  ਬਾਲੀਵੁੱਡ ਅਤੇ ਮਾਡਲਿੰਗ ਜਗਤ ਨਾਲ ਜੁੜੀ ਅਦਾਕਾਰਾ ਅੰਤਰਾ ਬੈਨਰਜੀ ਆਪਣੀ ਕਿਸੇ ਫਿਲਮ ਜਾਂ ਪ੍ਰੋਜੈਕਟ ਨੂੰ ਲੈ ਕੇ ਨਹੀਂ, ਸਗੋਂ ਇੱਕ ਅਜੀਬੋ-ਗਰੀਬ ਅਤੇ ਹੈਰਾਨ ਕਰਨ ਵਾਲੀ ਘਟਨਾ ਕਾਰਨ ਸੁਰਖੀਆਂ ਵਿੱਚ ਆ ਗਈ ਹੈ। ਮਿਲੀ ਜਾਣਕਾਰੀ ਮੁਤਾਬਕ 31 ਸਾਲਾ ਅੰਤਰਾ 12 ਅਗਸਤ ਨੂੰ ਸੂਰਤ ਵਿਖੇ ਕਿਸੇ ਸ਼ੂਟਿੰਗ ਲਈ ਰੇਲਗੱਡੀ ਰਾਹੀਂ ਸਫ਼ਰ ਕਰ ਰਹੀ ਸੀ। ਉਸ ਕੋਲ ਸਲੀਪਰ ਕਲਾਸ ਦਾ ਟਿਕਟ ਸੀ, ਪਰ ਉਹ ਸਲੀਪਰ ਦੀ ਬਜਾਏ ਏ.ਸੀ. ਡੱਬੇ ਵਿੱਚ ਜਾ ਕੇ ਬੈਠ ਗਈ। ਜਦੋਂ ਉੱਥੇ ਬੈਠੇ ਇੱਕ ਯਾਤਰੀ ਨੇ ਉਸ ਨੂੰ ਸੀਟ ਖਾਲੀ ਕਰਨ ਲਈ ਕਿਹਾ ਤਾਂ ਅਦਾਕਾਰਾ ਨੇ ਉਸ ਦੀ ਇੱਕ ਨਾ ਸੁਣੀ, ਜਿਸ ਤੋਂ ਬਾਅਦ ਮਾਮਲਾ ਟੀ.ਟੀ.ਈ. ਤੱਕ ਪਹੁੰਚ ਗਿਆ।

ਗਾਲੀ-ਗਲੋਚ, ਕੱਪੜੇ ਉਤਾਰਨਾ ਅਤੇ ਰੇਜ਼ਰ ਨਾਲ ਹਮਲਾ

ਗੱਲ ਇੱਥੇ ਹੀ ਖ਼ਤਮ ਨਹੀਂ ਹੋਈ, ਸਗੋਂ ਵਿਵਾਦ ਇੰਨਾ ਵਧ ਗਿਆ ਕਿ ਆਖ਼ਰਕਾਰ ਰੇਲਵੇ ਸੁਰੱਖਿਆ ਬਲ (RPF) ਨੂੰ ਮੌਕੇ ‘ਤੇ ਬੁਲਾਉਣਾ ਪਿਆ। ਅਧਿਕਾਰੀਆਂ ਨੇ ਅਦਾਕਾਰਾ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਮੰਨਣ ਦੀ ਬਜਾਏ ਗਾਲੀ-ਗਲੋਚ ਕਰਨ ਲੱਗੀ। ਵਿਵਾਦ ਨੂੰ ਹੋਰ ਵਧਦਿਆਂ ਦੇਖ ਅਦਾਕਾਰਾ ਨੇ ਚਲਦੀ ਟਰੇਨ ਵਿੱਚ ਹੀ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਆਪਣੇ ਕੋਲੋਂ ਰੇਜ਼ਰ ਕੱਢ ਲਿਆ। ਇਸ ਹੰਗਾਮੇ ਦੌਰਾਨ ਉਸ ਨੇ ਏ.ਐੱਸ.ਆਈ. ਮਿਸ਼ਰਾ ਅਤੇ ਖੁਦ ਨੂੰ ਜ਼ਖਮੀ ਕਰ ਲਿਆ। ਇਸ ਹਮਲੇ ਦੌਰਾਨ ਪੁਲਿਸ ਅਧਿਕਾਰੀ ਦੀ ਵਰਦੀ ਪਾਟ ਗਈ ਅਤੇ ਉਨ੍ਹਾਂ ਦਾ ਮੋਬਾਈਲ ਫੋਨ ਤੇ ਚਸ਼ਮਾ ਵੀ ਟੁੱਟ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਬੋਰੀਵਲੀ ਅਤੇ ਦਹਾਨੂ ਵਿਚਕਾਰ ਰਾਤ ਨੂੰ ਲਗਭਗ 9:30 ਵਜੇ ਵਾਪਰੀ।

ਸ਼ੀਸ਼ਾ ਤੋੜਨ ਦੀ ਕੋਸ਼ਿਸ਼ ਅਤੇ ਜੀ.ਆਰ.ਪੀ. ਦੇ ਹਵਾਲੇ

ਹਾਲਾਤ ਬੇਕਾਬੂ ਹੁੰਦੇ ਦੇਖ ਆਰ.ਪੀ.ਐੱਫ. ਕਰਮਚਾਰੀਆਂ ਨੇ ਸੁਰੱਖਿਆ ਦੇ ਮੱਦੇਨਜ਼ਰ ਏ.ਸੀ. ਕੋਚ ਦੇ ਦਰਵਾਜ਼ੇ ਬੰਦ ਕਰ ਦਿੱਤੇ। ਪੁਲਿਸ ਮੁਤਾਬਕ ਇਸ ਤੋਂ ਬਾਅਦ ਗੁੱਸੇ ਵਿੱਚ ਆਈ ਅੰਤਰਾ ਨੇ ਕੋਚ ਦਾ ਸ਼ੀਸ਼ਾ ਤੋੜ ਕੇ ਬਾਹਰ ਨਿਕਲਣ ਦੀ ਵੀ ਕੋਸ਼ਿਸ਼ ਕੀਤੀ। ਆਖ਼ਰਕਾਰ, ਅਦਾਕਾਰਾ ਨੂੰ ਦਹਾਨੂ ਰੇਲਵੇ ਸਟੇਸ਼ਨ ‘ਤੇ ਟਰੇਨ ਵਿੱਚੋਂ ਹੇਠਾਂ ਉਤਾਰ ਲਿਆ ਗਿਆ ਅਤੇ ਅਗਲੇਰੀ ਕਾਰਵਾਈ ਲਈ ਜੀ.ਆਰ.ਪੀ. (GRP) ਦੇ ਹਵਾਲੇ ਕਰ ਦਿੱਤਾ ਗਿਆ, ਜਿੱਥੋਂ ਬਾਅਦ ਵਿੱਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ਮਾਡਲ ਅਤੇ ਅਦਾਕਾਰਾ ਅੰਤਰਾ ਬੈਨਰਜੀ ਚਲਦੀ ਰੇਲਗੱਡੀ ਵਿੱਚ ਗ੍ਰਿਫ਼ਤਾਰ: TTE ਅਤੇ RPF ਜਵਾਨ ਨਾਲ ਹੋਇਆ ਹਾਈ-ਵੋਲਟੇਜ ਡਰਾਮਾ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *