Kareena Kapoor ਨੇ ਖਾਸ ਅੰਦਾਜ਼ ਵਿੱਚ ਦਿੱਤੀ ਪਤੀ ਸੈਫ ਅਲੀ ਖਾਨ ਨੂੰ ਜਨਮਦਿਨ ਦੀ ਵਧਾਈ, ਪੋਸਟ ਹੋਈ ਵਾਇਰਲ

ਮੁੰਬਈ :  ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੈਫ ਅਲੀ ਖਾਨ ਦਾ ਅੱਜ ਐਤਵਾਰ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ ਅਤੇ ਉਹ 56 ਸਾਲ ਦੇ ਹੋ ਗਏ…

ਮੁੰਬਈ :  ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੈਫ ਅਲੀ ਖਾਨ ਦਾ ਅੱਜ ਐਤਵਾਰ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ ਅਤੇ ਉਹ 56 ਸਾਲ ਦੇ ਹੋ ਗਏ ਹਨ। ਇਸ ਖਾਸ ਮੌਕੇ ‘ਤੇ ਉਨ੍ਹਾਂ ਦੀ ਧਰਮ ਪਤਨੀ ਅਤੇ ਮੰਨੀ-ਪ੍ਰਮੰਨੀ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਖਾਸ ਪੋਸਟ ਸਾਂਝੀ ਕਰਕੇ ਉਨ੍ਹਾਂ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ। ਕਰੀਨਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਅਤੇ ਉਨ੍ਹਾਂ ਨਾਲ ਲਿਖਿਆ ਗਿਆ ਦਿਲ ਨੂੰ ਛੂਹ ਲੈਣ ਵਾਲਾ ਨੋਟ ਪ੍ਰਸ਼ੰਸਕਾਂ ਦਾ ਖਾਸ ਧਿਆਨ ਖਿੱਚ ਰਿਹਾ ਹੈ।

ਕਰੀਨਾ ਦਾ ਰੋਮਾਂਚਕ ਅਤੇ ਮਜ਼ੇਦਾਰ ਅੰਦਾਜ਼

ਕਰੀਨਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, “ਹਰ ਹਾਲ ਵਿੱਚ, ਹਰ ਸਮੇਂ ਮੇਰੇ ਨਾਲ ਖੜ੍ਹਨ ਵਾਲੇ ਮੇਰੇ ਹਮਸਫ਼ਰ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਵਧਾਈਆਂ। ਤੇਰੇ ਤੋਂ ਬਿਨਾਂ ਇਹ ਜ਼ਿੰਦਗੀ ਕਿੰਨੀ ਬੋਰਿੰਗ ਹੋਣੀ ਸੀ।” ਇਸ ਦੇ ਨਾਲ ਹੀ ਕਰੀਨਾ ਨੇ ਮਜ਼ਾਕੀਆ ਲਹਿਜ਼ੇ ਵਿੱਚ ਇਹ ਵੀ ਖੁਲਾਸਾ ਕੀਤਾ ਕਿ ਇਹ ਸਾਰੀਆਂ ਤਸਵੀਰਾਂ ਸੈਫ ਦੀ ਆਪਣੀ ਪਸੰਦ ਦੀਆਂ ਹਨ ਅਤੇ ਉਨ੍ਹਾਂ ਦੀ ਮਨਜ਼ੂਰੀ ਤੋਂ ਬਾਅਦ ਹੀ ਅੱਪਲੋਡ ਕੀਤੀਆਂ ਗਈਆਂ ਹਨ ਕਿਉਂਕਿ ਉਨ੍ਹਾਂ ਨੂੰ ਆਪਣੀਆਂ ਤਸਵੀਰਾਂ ਪੋਸਟ ਕਰਵਾਉਣਾ ਬਹੁਤ ਪਸੰਦ ਹੈ।

ਫਿਲਮੀ ਸਫ਼ਰ ਅਤੇ ਪਰਿਵਾਰਕ ਜੀਵਨ

ਦੱਸਣਯੋਗ ਹੈ ਕਿ ਸੈਫ ਅਤੇ ਕਰੀਨਾ ਨੇ ਸਾਲ 2012 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ ਅਤੇ ਇਸ ਜੋੜੀ ਦੇ ਦੋ ਪੁੱਤਰ- ਤੈਮੂਰ ਅਲੀ ਖਾਨ ਅਤੇ ਜੇਹ ਹਨ। ਇਸ ਖੂਬਸੂਰਤ ਜੋੜੀ ਨੇ ‘ਐਲਓਸੀ ਕਾਰਗਿਲ’ (2003), ‘ਓਮਕਾਰਾ’ (2006), ‘ਟਸ਼ਨ’ (2008), ‘ਕੁਰਬਾਨ’ (2009) ਅਤੇ ‘ਏਜੰਟ ਵਿਨੋਦ’ (2012) ਵਰਗੀਆਂ ਕਈ ਮਸ਼ਹੂਰ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ ਹੈ। ਪ੍ਰਸ਼ੰਸਕ ਪਿਆਰ ਨਾਲ ਇਸ ਜੋੜੀ ਨੂੰ ‘ਸੈਫੀਨਾ’ ਕਹਿ ਕੇ ਬੁਲਾਉਂਦੇ ਹਨ।

ਸੇਲਿਬ੍ਰਿਟੀਜ਼ ਅਤੇ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਦਾ ਹੜ੍ਹ

ਕਰੀਨਾ ਕਪੂਰ ਦੇ ਇਸ ਪੋਸਟ ‘ਤੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕਰਕੇ ਸੈਫ ਅਲੀ ਖਾਨ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ। ਆਮ ਲੋਕਾਂ ਤੋਂ ਇਲਾਵਾ ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰਾਂ ਨੇ ਵੀ ਇਸ ਪੋਸਟ ‘ਤੇ ਪ੍ਰਤੀਕਰਮ ਦਿੱਤਾ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Kareena Kapoor ਨੇ ਖਾਸ ਅੰਦਾਜ਼ ਵਿੱਚ ਦਿੱਤੀ ਪਤੀ ਸੈਫ ਅਲੀ ਖਾਨ ਨੂੰ ਜਨਮਦਿਨ ਦੀ ਵਧਾਈ, ਪੋਸਟ ਹੋਈ ਵਾਇਰਲ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *