National News : ਮਹਾਰਾਸ਼ਟਰ ਵਿਚ ਇਕ 11 ਸਾਲਾ ਬੱਚੇ ਨਾਲ ਕ੍ਰਿਕਟ ਖੇਡਦਿਆਂ ਦਰਦਨਾਕ ਹਾਦਸਾ ਵਾਪਰ ਗਿਆ ਤੇ ਉਸ ਦੀ ਮੌਤ ਹੋ ਗਈ। ਪੁਣੇ ਦੇ ਲੋਹਗਾਓਂ ਵਿਖੇ ਕ੍ਰਿਕਟ ਖੇਡਦੇ ਸਮੇਂ ਬੱਚੇ ਦੇ ਪ੍ਰਾਈਵੇਟ ਪਾਰਟ ‘ਤੇ ਗੇਂਦ ਲੱਗ ਗਈ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਸ਼ੌਰਿਆ ਉਰਫ਼ ਸ਼ੰਭੂ ਕਾਲੀਦਾਸ ਖਾਂਡਵੇ ਵਜੋਂ ਹੋਈ ਹੈ। ਇਹ ਪੂਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਜਾਣਕਾਰੀ ਮੁਤਾਬਕ ਸ਼ੌਰਿਆ ਗੇਂਦਬਾਜ਼ੀ ਕਰ ਰਿਹਾ ਸੀ ਤੇ ਇਕ ਬੱਚਾ ਬੈਟਿੰਗ ਕਰ ਰਿਹਾ ਸੀ। ਇਸ ਵਿਚਾਲੇ ਜਿਉਂ ਹੀ ਸ਼ੌਰਿਆ ਨੇ ਗੇਂਦ ਸੁੱਟੀ ਤਾਂ ਬੱਲੇਬਾਜ਼ ਨੇ ਸਿੱਧਾ ਸ਼ੋਰਿਆ ਦੀ ਦਿਸ਼ਾ ਵਿਚ ਸ਼ਾਟ ਮਾਰੀ, ਜੋ ਉਸ ਦੇ ਪ੍ਰਾਈਵੇਟ ਪਾਰਟ ‘ਤੇ ਲੱਗ ਗਈ। ਕੁਝ ਹੀ ਦੇਰ ਵਿਚ ਸ਼ੋਰਿਆ ਬੇਹੋਸ਼ ਹੋ ਕੇ ਜ਼ਮੀਨ ‘ਤੇ ਡਿੱਗ ਗਿਆ ਤੇ ਉਸ ਨੇ ਦਮ ਤੋੜ ਦਿੱਤਾ।
ਉਸ ਨੂੰ ਡਿੱਗਦਾ ਵੇਖ ਉਸ ਦੇ ਦੋਸਤ ਤੇ ਹੋਰ ਖਿਡਾਰੀ ਦੌੜਦੇ ਹੋਏ ਉਸ ਕੋਲ ਆਏ ਤੇ ਉਸ ਨੂੰ ਚੁੱਕ ਕੇ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤਕ ਸ਼ੌਰਿਆ ਦੀ ਮੌਤ ਹੋ ਚੁੱਕੀ ਸੀ। ਉੱਥੇ ਹੀ ਹੁਣ ਵਿਮਾਨਤਲ ਥਾਣੇ ਵਿਚ ਅਚਾਨਕ ਮੌਤ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਕ੍ਰਿਕਟ ਖੇਡਦਿਆਂ ਆਈ ਮੌਤ, ਪ੍ਰਾਈਵੇਟ ਪਾਰਟ ਉਤੇ ਵੱਜੀ ਗੇਂਦ, ਵੀਡੀਓ ਵਾਇਰਲ
National News : ਮਹਾਰਾਸ਼ਟਰ ਵਿਚ ਇਕ 11 ਸਾਲਾ ਬੱਚੇ ਨਾਲ ਕ੍ਰਿਕਟ ਖੇਡਦਿਆਂ ਦਰਦਨਾਕ ਹਾਦਸਾ ਵਾਪਰ ਗਿਆ ਤੇ ਉਸ ਦੀ ਮੌਤ ਹੋ ਗਈ। ਪੁਣੇ ਦੇ ਲੋਹਗਾਓਂ…
