ਮੁੰਬਈ : ਸੋਸ਼ਲ ਮੀਡੀਆ ‘ਤੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੈਫ ਅਲੀ ਖਾਨ ਦੀਆਂ ਕੁਝ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਉਹ ਜੰਮੂ-ਕਸ਼ਮੀਰ ਦੇ ਉਰੀ ਸਥਿਤ ਇਤਿਹਾਸਕ ‘ਕਮਾਨ ਅਮਨ ਸੇਤੂ’ ‘ਤੇ ਨਜ਼ਰ ਆ ਰਹੇ ਹਨ। ਛੇਲਮ ਨਦੀ ‘ਤੇ ਬਣੇ ਇਸ ਪੁਲ ਦਾ ਦੌਰਾ ਕਰਨ ਪਹੁੰਚੇ ਸੈਫ ਅਲੀ ਖਾਨ ਨੇ ਉੱਥੇ ਤਾਇਨਾਤ ਭਾਰਤੀ ਫ਼ੌਜ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਖ਼ੁਸ਼ਗਵਾਰ ਸਮਾਂ ਬਿਤਾਇਆ।
ਬਹਾਦਰੀ ਦੀਆਂ ਕਹਾਣੀਆਂ
ਉਰੀ ਵਿੱਚ ਤਾਇਨਾਤ ਸੈਨਿਕਾਂ ਨੂੰ ਮਿਲ ਕੇ ਸੈਫ ਅਲੀ ਖਾਨ ਕਾਫ਼ੀ ਖ਼ੁਸ਼ ਨਜ਼ਰ ਆਏ। ਉਨ੍ਹਾਂ ਨੇ ਜਵਾਨਾਂ ਦੇ ਨਾਲ ਆਪਣੇ ਮਸ਼ਹੂਰ ਹਿੱਟ ਗੀਤਾਂ ‘ਤੇ ਸ਼ਾਨਦਾਰ ਡਾਂਸ ਕੀਤਾ ਅਤੇ ਸੈਨਿਕਾਂ ਨਾਲ ਮੁਕਾਬਲਾ ਕਰਦਿਆਂ ਪੁਸ਼-ਅੱਪਸ ਵੀ ਲਗਾਏ। ਇਸ ਦੌਰਾਨ ਅਦਾਕਾਰ ਨੇ ਜਵਾਨਾਂ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ ਅਤੇ ਉਨ੍ਹਾਂ ਦੀ ਬਹਾਦਰੀ ਤੇ ਦੇਸ਼ ਸੇਵਾ ਦੀਆਂ ਪ੍ਰੇਰਨਾਦਾਇਕ ਕਹਾਣੀਆਂ ਵੀ ਸੁਣੀਆਂ।
ਆਉਣ ਵਾਲੀ ਫ਼ਿਲਮ ‘ਹੈਵਾਨ’ ਨੂੰ ਲੈ ਕੇ ਚਰਚਾ ਵਿੱਚ ਸੈਫ
ਕੰਮ ਦੀ ਗੱਲ ਕਰੀਏ ਤਾਂ ਸੈਫ ਅਲੀ ਖਾਨ ਜਲਦੀ ਹੀ ਆਉਣ ਵਾਲੀ ਐਕਸ਼ਨ-ਡਰਾਮਾ ਫ਼ਿਲਮ ‘ਹੈਵਾਨ’ ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ ਵਿੱਚ ਉਨ੍ਹਾਂ ਨਾਲ ਅਕਸ਼ੈ ਕੁਮਾਰ ਵੀ ਮੁੱਖ ਭੂਮਿਕਾ ਵਿੱਚ ਹਨ, ਜਦਕਿ ਸਾਊਥ ਸਿਨੇਮਾ ਦੇ ਦਿੱਗਜ ਅਦਾਕਾਰ ਮੋਹਨਲਾਲ ਇਸ ਵਿੱਚ ਖ਼ਾਸ ਕੈਮਿਓ ਕਰਦੇ ਦਿਖਾਈ ਦੇਣਗੇ। ਮਸ਼ਹੂਰ ਨਿਰਦੇਸ਼ਕ ਪ੍ਰਿਯਦਰਸ਼ਨ ਵੱਲੋਂ ਬਣਾਈ ਜਾ ਰਹੀ ਇਹ ਫ਼ਿਲਮ ਇਸੇ ਸਾਲ 11 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਵਿੱਚ ਸੈਫ ਅਲੀ ਖਾਨ ਇੱਕ ਅੰਨ੍ਹੇ ਵਿਅਕਤੀ ਦਾ ਚੁਣੌਤੀਪੂਰਨ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



