Punjab Weather Update : ਮਈ ਮਹੀਨੇ ਗਰਮੀ ਨੇ ਛੁਡਾਏ ਪਸੀਨੇ, ਪਾਰਾ 45 ਪਾਰ ! ਹਾਲੇ ਇੰਨੇ ਦਿਨ ਰਹੇਗਾ ਆਹੀ ਹਾਲ

May Punjab Weather Update : ਮਈ ਮਹੀਨਾ ਸ਼ੁਰੂ ਹੁੰਦਿਆਂ ਹੀ ਗਰਮੀ ਨੇ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੂਰਜ ਦੇਵਤਾ ਨੇ ਆਪਣੇ ਤੇਵਰ ਦਿਖਾਏ ਹਨ।…

May Punjab Weather Update : ਮਈ ਮਹੀਨਾ ਸ਼ੁਰੂ ਹੁੰਦਿਆਂ ਹੀ ਗਰਮੀ ਨੇ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੂਰਜ ਦੇਵਤਾ ਨੇ ਆਪਣੇ ਤੇਵਰ ਦਿਖਾਏ ਹਨ। ਦੁਪਹਿਰ ਹੁੰਦਿਆਂ ਹੀ ਪਾਰਾ 45 ਡਿਗਰੀ ਪਹੁੰਚ ਰਿਹਾ ਹੈ। ਵਗਦੀ ਲੂ ਤੋਂ ਬਚਣ ਲਈ ਲੋਕ ਘਰਾਂ ’ਚ ਕੈਦ ਹੋ ਕੇ ਰਹਿ ਗਏ ਹਨ। ਜਿਥੇ ਸ਼ਹਿਰਾਂ ਦੀਆਂ ਮੇਨ ਸੜਕਾਂ ’ਤੇ ਸੁੰਨ ਪਸਰੀ ਰਹਿੰਦੀ ਹੈ। ਲਗਾਤਾਰ ਤਾਪਮਾਨ ਦੇ ਵਧਣ ਨਾਲ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ। ਪਿਛਲੇ ਮਹੀਨੇ ਅਪ੍ਰੈਲ ਵਿਚ ਮੌਸਮ ਪੱਛਮੀ ਗੜਬੜੀ ਕਾਰਨ ਠੰਢਾ ਬਣਿਆ ਹੋਇਆ ਸੀ। ਜਿਥੇ ਰਾਤ ਦਾ ਤਾਪਮਾਨ 18 ਤੋਂ 19 ਡਿਗਰੀ ਦੇ ਵਿਚਕਾਰ ਚੱਲ ਰਿਹਾ ਸੀ, ਉਥੇ ਹੀ ਦਿਨ ਦਾ ਤਾਪਮਾਨ 30 ਡਿਗਰੀ ਦੇ ਆਲੇ-ਦੁਆਲੇ ਰਹਿੰਦਾ ਸੀ ਪਰ ਹੁਣ ਦਿਨ ਵੇਲੇ ਵੱਧ ਤੋਂ ਵੱਧ ਤਾਪਮਾਨ 40.6 ਡਿਗਰੀ ਦਰਜ ਕੀਤਾ ਜਾ ਰਿਹਾ ਹੈ, ਜਿਥੇ ਰਾਤ ਦੇ ਤਾਪਮਾਨ ’ਚ ਉਛਾਲ ਦੇਖਿਆ ਗਿਆ।
ਮੌਸਮ ਮਾਹਿਰਾਂ ਅਨੁਸਾਰ ਅਗਲੇ 5 ਦਿਨਾਂ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਦੇ ਨਾਲ ਹੀ ਤਾਪਮਾਨ ’ਚ ਹੋਰ ਵਾਧਾ ਦੇਖਣ ਨੂੰ ਮਿਲੇਗਾ। ਤਾਪਮਾਨ ਦੇ ਦਿਨ ਵੇਲੇ ਲਗਾਤਾਰ ਹੁੰਦੇ ਵਾਧੇ ਨੂੰ ਦੇਖ ਹੋਣ ਵਾਲੇ ਕੰਮਾਂ ’ਤੇ ਅਸਰ ਪੈਣਾ ਲਾਜ਼ਮੀ ਹੈ। 

Leave a Reply

Your email address will not be published. Required fields are marked *