Jalandhar News : ਮਸ਼ਹੂਰ ਸੂਫੀ ਗਾਇਕ ਮਾਸਟਰ ਸਲੀਮ ਨਾਲ ਘਟਨਾ ਵਾਪਰ ਗਈ। ਐਕਟਿਵਾ ਉਤੇ ਸਵਾਰ ਹੋ ਕੇ ਆਏ ਦੋ ਮੁਲਜ਼ਮ ਚੁੱਕੇ ਕੇ ਲੈ ਗਏ ਕੀਮਤੀ ਸਾਮਾਨ। ਗਾਇਕ ਦੇ ਦਫਤਰ ਦੇ ਤਾਲੇ ਤੋੜ ਕੇ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਦਾ ਇਹ ਦਫਤਰ ਜਲੰਧਰ ਦੇ ਆਬਾਦਪੁਰਾ ਨੇੜੇ ਸਥਿਤ ਹੈ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਐਕਟਿਵਾ ’ਤੇ ਸਵਾਰ ਹੋ ਕੇ ਦੋ ਮੁਲਜ਼ਮਾਂ ਨੇ ਦਫ਼ਤਰ ਦੇ ਤਾਲੇ ਤੋੜ ਕੇ ਅੰਦਰੋਂ ਲਾਕਾਰ ਅਤੇ ਇਨਵਰਟਰ ਚੋਰੀ ਕਰ ਫ਼ਰਾਰ ਹੋ ਗਏ ਹਨ। ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਕਰੀਬ 2.40 ਵਜੇ ਵਾਪਰੀ। ਚੋਰੀ ਕਰਨ ਆਏ ਮੁਲਜ਼ਮ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਹਨ। ਚੋਰਾਂ ਨੇ ਦਫ਼ਤਰ ਵਿੱਚ ਲੱਗੇ ਕੈਮਰੇ ਨੂੰ ਤੋੜ ਦਿੱਤਾ। ਇਸ ਤੋਂ ਬਾਅਦ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਇਸ ਘਟਨਾ ‘ਚ ਕਿੰਨਾ ਨੁਕਸਾਨ ਹੋਇਆ ਹੈ, ਇਸ ਦਾ ਸਹੀ ਪਤਾ ਨਹੀਂ ਲੱਗ ਸਕਿਆ ਹੈ।
ਮਾਸਟਰ ਸਲੀਮ ਦੇ ਪੀਏ ਅਭਿਸ਼ੇਕ ਨੇ ਦੱਸਿਆ ਕਿ ਮਨੀ ਨਾਮਕ ਲੜਕੇ ਨੂੰ ਕੰਮ ਕਰਨ ਲਈ ਰੱਖਿਆ ਗਿਆ ਹੈ। ਉਹ ਸਵੇਰੇ ਦਸ ਵਜੇ ਦੇ ਕਰੀਬ ਪਹੁੰਚਦਾ ਹੈ। ਰੋਜ਼ ਵਾਂਗ ਅੱਜ ਵੀ ਉਹ ਦਸ ਵਜੇ ਕੰਮ ’ਤੇ ਆਇਆ ਸੀ। ਇਸ ਦੌਰਾਨ ਉਸ ਨੇ ਦੇਖਿਆ ਕਿ ਦਫ਼ਤਰ ਦੇ ਦਰਵਾਜ਼ੇ ਦਾ ਪਹਿਲਾਂ ਹੀ ਖੁੱਲ੍ਹਾ ਪਿਆ ਸੀ।
ਦਫ਼ਤਰ ਵਿੱਚ ਕੰਮ ਕਰਦੇ ਮਨੀ ਨੇ ਦੱਸਿਆ ਕਿ ਉਹ ਸ਼ਨੀਵਾਰ ਸਵੇਰੇ 9 ਵਜੇ ਦੇ ਕਰੀਬ ਦਫ਼ਤਰ ਆਇਆ ਸੀ। ਫਿਰ ਉਸ ਨੇ ਵੇਖਿਆ ਕਿ ਦਫ਼ਤਰ ਦਾ ਦਰਵਾਜ਼ਾ ਪਹਿਲਾਂ ਹੀ ਖੁੱਲ੍ਹਾ ਸੀ। ਤਾਲਾ ਟੁੱਟ ਕੇ ਹੇਠਾਂ ਡਿੱਗ ਪਿਆ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਅੰਦਰ ਗਿਆ ਤਾਂ ਵੇਖਿਆ ਕਿ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਅੰਦਰੋਂ ਮਾਸਟਰ ਸਲੀਮ ਦਾ ਲਾਕਰ ਅਤੇ ਇਨਵਰਟਰ ਗਾਇਬ ਸੀ। ਇਸ ਤੋਂ ਬਾਅਦ ਉਸ ਨੇ ਮਾਸਟਰ ਸਲੀਮ ਅਤੇ ਉਸ ਦੇ ਸਾਥੀਆਂ ਨੂੰ ਚੋਰੀ ਦੀ ਸੂਚਨਾ ਦਿੱਤੀ।
ਜਾਣਕਾਰੀ ਅਨੁਸਾਰ ਇਹ ਘਟਨਾ ਸ਼ਹਿਰ ਦੇ ਸਭ ਤੋਂ ਪੌਸ਼ ਇਲਾਕੇ ਮਾਡਲ ਟਾਊਨ ਦੇ ਨਾਲ ਲੱਗਦੇ ਅਬਾਦਪੁਰ ਨੇੜੇ ਪ੍ਰੀਤ ਨਗਰ ਵਿੱਚ ਵਾਪਰੀ। ਦੱਸ ਦਈਏ ਕਿ ਉਕਤ ਇਲਾਕੇ ‘ਚ ਹਮੇਸ਼ਾ ਹੀ ਪੁਲਿਸ ਗਸ਼ਤ ਕਰਦੀ ਰਹਿੰਦੀ ਹੈ ਪਰ ਫਿਰ ਵੀ ਦੋਸ਼ੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ।
ਮਾਸਟਰ ਸਲੀਮ ਦੇ ਕਰੀਬੀ ਅਤੇ ਉਸ ਦੇ ਪੀਏ ਅਭਿਸ਼ੇਕ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮਾਮਲੇ ਦੀ ਸੂਚਨਾ ਤੁਰੰਤ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੂੰ ਦਿੱਤੀ ਗਈ। ਅਭਿਸ਼ੇਕ ਨੇ ਕਿਹਾ- ਇੱਕ ਪ੍ਰੋਗਰਾਮ ਦੇ ਪੈਸੇ ਲਾਕਰ ਵਿੱਚ ਪਏ ਸਨ। ਮੁਲਜ਼ਮ ਆਪਣੇ ਨਾਲ ਵੱਡਾ ਇਨਵਰਟਰ ਵੀ ਲੈ ਗਏ ਸਨ।
ਗਾਇਕ ਮਾਸਟਰ ਸਲੀਮ ਨਾਲ ਹੋਈ ਮਾੜੀ, ਸਕੂਟੀ ਉਤੇ ਸਵਾਰ ਹੋ ਕੇ ਆਏ ਦੋ ਮੁਲਜ਼ਮ ਚੁੱਕ ਕੇ ਲੈ ਗਏ…!
Jalandhar News : ਮਸ਼ਹੂਰ ਸੂਫੀ ਗਾਇਕ ਮਾਸਟਰ ਸਲੀਮ ਨਾਲ ਘਟਨਾ ਵਾਪਰ ਗਈ। ਐਕਟਿਵਾ ਉਤੇ ਸਵਾਰ ਹੋ ਕੇ ਆਏ ਦੋ ਮੁਲਜ਼ਮ ਚੁੱਕੇ ਕੇ ਲੈ ਗਏ ਕੀਮਤੀ…
