ਚੰਡੀਗੜ੍ਹ-ਚੰਡੀਗੜ੍ਹ ‘ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ ਬੀਏ ਦਾ ਅੱਜ ਪਹਿਲਾ ਪੇਪਰ ਦੇਣ ਜਾਂਦੀ ਇਕ ਵਿਦਿਆਰਥਣ ਤੇ ਆਟੋ ਚਾਲਕ ਦੀ ਮੌਤ ਹੋ ਗਈ। ਇਹ ਹਾਦਸਾ ਸੁਖਨਾ ਝੀਲ ਤੋਂ ਗਵਰਨਰ ਹਾਊਸ ਨੂੰ ਜਾਂਦੀ ਸੜਕ ‘ਤੇ ਵਾਪਰਿਆ ਦੱਸਿਆ ਜਾ ਰਿਹਾ ਹੈ। ਇੱਕ ਐਸਯੂਵੀ ਅਤੇ ਇੱਕ ਆਟੋ ਵਿਚਕਾਰ ਭਿਆਨਕ ਟੱਕਰ ਹੋਈ ਹੈ, ਜਿਸ ਦੌਰਾਨ ਆਟੋ ਦੇ ਪਰਖੱਚੇ ਉੱਡ ਗਏ। ਚਾਰ ਹੋਰ ਵਿਦਿਆਰਥਣਾਂ ਜ਼ਖਮੀ ਦੱਸੀਆਂ ਜਾ ਰਹੀਆਂ ਹਨ। ਇਸ ਸੜਕ ਹਾਦਸੇ ਵਿਚ ਆਟੋ ਵਿਚ ਕੁੱਲ ਪੰਜ ਵਿਦਿਆਰਥਣਾਂ ਸਵਾਰ ਸਨ। ਇਨ੍ਹਾਂ ਵਿਚੋਂ ਇੱਕ ਦੀ ਮੌਤ ਹੋ ਗਈ ਤੇ ਬਾਕੀ ਚਾਰ ਜ਼ਖ਼ਮੀ ਹਨ। ਇਨ੍ਹਾਂ ਚਾਰ ਵਿਦਿਆਰਥੀਆਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਸ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਤੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ, ਜਦਕਿ ਮ੍ਰਿਤਕਾ ਦੀ ਪਛਾਣ ਅੰਜਲੀ ਵਜੋਂ ਹੋਈ ਹੈ। ਉਹ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੀ ਵਸਨੀਕ ਹੈ।
ਜਦਕਿ ਜ਼ਖਮੀ ਵਿਦਿਆਰਥਣਾਂ ਲੱਦਾਖ ਦੀਆਂ ਦੱਸੀਆਂ ਜਾਂਦੀਆਂ ਹਨ। ਅਜੇ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਅੰਜਲੀ ਬੀਏ ਫਾਈਨਲ ਦੀ ਵਿਦਿਆਰਥਣ ਸੀ। ਜਦੋਂ ਕਿ ਚਾਰ ਹੋਰ ਲੜਕੀਆਂ ਵਿੱਚੋਂ ਤਿੰਨ ਲੜਕੀਆਂ ਬੀਐਸਸੀ ਦੀਆਂ ਵਿਦਿਆਰਥਣਾਂ ਸਨ ਅਤੇ ਚੌਥੀ ਵਿਦਿਆਰਥਣ ਅੰਜਲੀ ਦੇ ਨਾਲ ਬੀਐਸਸੀ ਫਾਈਨਲ ਵਿੱਚ ਪੜ੍ਹ ਰਿਹਾ ਸੀ।
ਇਹ ਸਾਰੀਆਂ ਵਿਦਿਆਰਥਣਾਂ ਆਪਣੇ ਪੇਪਰ ਦੇਣ ਲਈ ਖਾਲਸਾ ਕਾਲਜ ਜਾ ਰਹੀਆਂ ਸਨ। ਉਸ ਨੇ ਮੁਹਾਲੀ ਦੇ ਨਵਾਂਗਾਓਂ ਤੋਂ ਆਟੋ ਲਿਆ ਸੀ। ਅੱਜ ਕਾਲਜ ਵਿਚ ਉਹਨਾਂ ਦਾ ਪਹਿਲਾ ਪੇਪਰ ਸੀ। ਇਸ ਹਾਦਸੇ ਤੋਂ ਬਾਅਦ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਟੀਮ ਨੇ ਜ਼ਖ਼ਮੀ ਵਿਦਿਆਰਥਣਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ। ਜਦਕਿ ਵਿਦਿਆਰਥਣ ਅੰਜਲੀ ਦੀ ਲਾਸ਼ ਨੂੰ ਮੁਰਦਾਘਰ ‘ਚ ਰਖਵਾਇਆ ਗਿਆ ਹੈ।
ਆਟੋ ਤੇ SUV ਤੇ ਆਟੋ ਦੀ ਭਿਆਨਕ ਟੱਕਰ, ਬੀਏ ਦਾ ਪਹਿਲਾ ਪੇਪਰ ਦੇਣ ਜਾਂਦੀ ਵਿਦਿਆਰਥਣ ਤੇ ਆਟੋ ਚਾਲਕ ਦੀ ਮੌ.ਤ
ਚੰਡੀਗੜ੍ਹ-ਚੰਡੀਗੜ੍ਹ ‘ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ ਬੀਏ ਦਾ ਅੱਜ ਪਹਿਲਾ ਪੇਪਰ ਦੇਣ ਜਾਂਦੀ ਇਕ ਵਿਦਿਆਰਥਣ ਤੇ ਆਟੋ ਚਾਲਕ ਦੀ ਮੌਤ ਹੋ…
