ਆਰਡਰ ਕੀਤੇ ਪੀਜ਼ਾ ਵਿਚੋਂ ਨਿਕਲਿਆ ਕਾਕਰੋਚ, ਮਾਲਕ ਨੇ ਦਿੱਤਾ ਅਜੀਬ ਜਵਾਬ

ਮਾਛੀਵਾੜਾ ਸਾਹਿਬ ਦੇ “ਹੈਲੋ ਫੂਡ” ਤੋਂ ਪਿੰਡ ਰਤੀਪੁਰ ਦੇ ਇੱਕ ਵਿਅਕਤੀ ਨੇ ਪੀਜ਼ਾ ਆਰਡਰ ਕੀਤਾ। ਜਦੋਂ ਉਸ ਪੀਜ਼ੇ ਘਰ ਡਿਲੀਵਰ ਹੋਇਆ ਤਾਂ ਡੱਬਾ ਖੋਲ੍ਹ ਕੇ…

ਮਾਛੀਵਾੜਾ ਸਾਹਿਬ ਦੇ “ਹੈਲੋ ਫੂਡ” ਤੋਂ ਪਿੰਡ ਰਤੀਪੁਰ ਦੇ ਇੱਕ ਵਿਅਕਤੀ ਨੇ ਪੀਜ਼ਾ ਆਰਡਰ ਕੀਤਾ। ਜਦੋਂ ਉਸ ਪੀਜ਼ੇ ਘਰ ਡਿਲੀਵਰ ਹੋਇਆ ਤਾਂ ਡੱਬਾ ਖੋਲ੍ਹ ਕੇ ਬੱਚਿਆਂ ਨੇ ਖਾਣਾ ਸ਼ੁਰੂ ਕੀਤਾ। ਇਸ ਦੌਰਾਨ ਇੱਕ ਕਾਕਰੋਜ ਪੀਜ਼ੇ ਵਿੱਚੋਂ ਨਿਕਲਿਆ, ਜਿਸ ਤੋਂ ਬਾਅਦ ਤੁਰੰਤ ਵਿਅਕਤੀ ਵੱਲੋਂ ਡਿਲੀਵਰੀ ਬੁਆਏ ਨਾਲ ਗੱਲ ਕੀਤੀ।

ਇਹ ਪੀਜ਼ਾ ਆਰਡਰ ਕਰਨ ਵਾਲੇ ਰਤੀਪੁਰ ਵਾਸੀ ਹਰਦੀਪ ਸਿੰਘ ਨਾਗਰਾ ਨੇ ਦੱਸਿਆ ਕਿ ਉਸ ਨੇ ਅੱਜ ਇਸ ਫਾਸਟ ਫੂਡ ਦੀ ਦੁਕਾਨ ਤੋਂ ਪੀਜ਼ਾ ਅਤੇ ਗਾਰਲਿਕ ਬਰੈੱਡ ਦਾ ਆਰਡਰ ਕੀਤਾ ਸੀ ਅਤੇ ਡਿਲੀਵਰੀ ਬੁਆਏ ਨੇ ਕਰੀਬ 3 ਵਜੇ ਉਸ ਦੇ ਘਰ ਡਿਲੀਵਰੀ ਕਰ ਦਿੱਤੀ। ਜਦੋਂ ਅਸੀਂ ਪੀਜ਼ਾ ਖਾਣ ਲੱਗੇ ਤਾਂ ਦੇਖਿਆ ਕਿ ਉਸ ਵਿੱਚ ਇੱਕ ਮਰਿਆ ਹੋਇਆ ਕਾਕਰੋਚ ਪਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਡਿਲੀਵਰੀ ਬੁਆਏ ਨਾਲ ਗੱਲ ਕੀਤੀ ਤਾਂ ਉਸ ਨੇ ਨੇ ਹੈਲੋ ਫੂਡ ਦੇ ਮਾਲਕ ਨਾਲ ਗੱਲ ਕਰਵਾਈ। ਇਸ ਦੌਰਾਨ ਮਾਲਕ ਨੇ ਕਿਹਾ ਕਿ ਗਲਤੀ ਤਾਂ ਇਨਸਾਨ ਤੋਂ ਹੀ ਹੁੰਦੀ ਹੈ ਤਾਂ ਕਿ ਹੋਇਆ ਜੇ ਪੀਜ਼ੇ ਵਿੱਚੋਂ ਕਾਕਰੋਜ ਨਿਕਲ ਆਇਆ। ਮੈਂ ਪੀਜ਼ਾ ਦੂਸਰਾ ਭੇਜ ਦਿੰਨਾ ਹਾਂ। ਵਿਅਕਤੀ ਵੱਲੋਂ ਕਿਹਾ ਗਿਆ ਕਿ ਜੇ ਇਹ ਪਿੱਜ਼ਾ ਮੇਰੇ ਬੱਚੇ ਖਾ ਲੈਂਦੇ ਤਾਂ ਕੁਝ ਵੀ ਹੋ ਸਕਦਾ ਸੀ ਮੇਰੇ ਬੱਚੇ ਬਿਮਾਰ ਹੋ ਸਕਦੇ ਸਨ ਇਸ ਦਾ ਕੌਣ ਜ਼ਿੰਮੇਵਾਰ ਹੈ।

Leave a Reply

Your email address will not be published. Required fields are marked *