Punjab Roadways ਦੀ ਹੜਤਾਲ ਦਾ ਇਸ ਥਾਂ ਵਿਆਪਕ ਅਸਰ: 57 ‘ਚੋਂ ਚੱਲ ਰਹੀਆਂ ਸਿਰਫ਼ 7 ਬੱਸਾਂ, ਯਾਤਰੀ ਬੁਰੇ ਹਾਲ

ਗੁਰਦਾਸਪੁਰ : ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. (PRTC) ਦੇ ਠੇਕਾ ਮੁਲਾਜ਼ਮਾਂ ਵੱਲੋਂ ਸ਼ੁਰੂ ਕੀਤੀ ਗਈ ਹੜਤਾਲ ਕਾਰਨ ਆਮ ਲੋਕਾਂ ਦੀ ਆਵਾਜਾਈ ਬੁਰੀ ਤਰ੍ਹਾਂ ਲੀਹੋਂ ਲਹਿ…

ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. (PRTC) ਦੇ ਠੇਕਾ ਮੁਲਾਜ਼ਮਾਂ ਵੱਲੋਂ ਸ਼ੁਰੂ ਕੀਤੀ ਗਈ ਹੜਤਾਲ ਕਾਰਨ ਆਮ ਲੋਕਾਂ ਦੀ ਆਵਾਜਾਈ ਬੁਰੀ

ਗੁਰਦਾਸਪੁਰ : ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. (PRTC) ਦੇ ਠੇਕਾ ਮੁਲਾਜ਼ਮਾਂ ਵੱਲੋਂ ਸ਼ੁਰੂ ਕੀਤੀ ਗਈ ਹੜਤਾਲ ਕਾਰਨ ਆਮ ਲੋਕਾਂ ਦੀ ਆਵਾਜਾਈ ਬੁਰੀ ਤਰ੍ਹਾਂ ਲੀਹੋਂ ਲਹਿ ਗਈ ਹੈ। ਇਸ ਹੜਤਾਲ ਦਾ ਸਭ ਤੋਂ ਵੱਡਾ ਅਸਰ ਬਟਾਲਾ ਬੱਸ ਸਟੈਂਡ ‘ਤੇ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਆਉਣ-ਜਾਣ ਵਾਲੇ ਯਾਤਰੀਆਂ ਦੀ ਭਾਰੀ ਖੱਜਲ-ਖੁਆਰੀ ਹੋ ਰਹੀ ਹੈ। ਬਟਾਲਾ ਡੀਪੂ ਤੋਂ ਚੱਲਣ ਵਾਲੀਆਂ ਕੁੱਲ 57 ਸਰਕਾਰੀ ਬੱਸਾਂ ਵਿੱਚੋਂ ਜ਼ਿਆਦਾਤਰ ਦੇ ਪਹੀਏ ਥੰਮ੍ਹ ਗਏ ਹਨ ਅਤੇ ਫਿਲਹਾਲ ਮਹਿਜ਼ 7 ਬੱਸਾਂ ਦੇ ਸਹਾਰੇ ਹੀ ਰੂਟ ਚਲਾਏ ਜਾ ਰਹੇ ਹਨ।

ਓਵਰਲੋਡ ਹੋ ਕੇ ਚੱਲ ਰਹੀਆਂ ਬੱਸਾਂ

ਬਟਾਲਾ ਬੱਸ ਅੱਡਾ ਇੰਚਾਰਜ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਰਕਾਰੀ ਬੱਸ ਸੇਵਾ ਦਾ ਢਾਂਚਾ ਪੂਰੀ ਤਰ੍ਹਾਂ ਡਗਮਗਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੋ ਕੇਵਲ 7 ਬੱਸਾਂ ਸੜਕਾਂ ‘ਤੇ ਉਤਾਰੀਆਂ ਗਈਆਂ ਹਨ, ਉਹ ਸਵਾਰੀਆਂ ਨਾਲ ਨੱਕੋ-ਨੱਕ ਭਰੀਆਂ ਹੋਈਆਂ ਹਨ। ਬੱਸਾਂ ਦੀ ਭਾਰੀ ਘਾਟ ਕਾਰਨ ਲੋਕਾਂ ਨੂੰ ਆਪਣੇ ਨਿਰਧਾਰਤ ਸਥਾਨਾਂ ‘ਤੇ ਪਹੁੰਚਣ ਲਈ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪੈ ਰਿਹਾ ਹੈ।

ਹਿਮਾਚਲ ਸਮੇਤ ਦੂਜੇ ਰਾਜਾਂ ਦੇ ਰੂਟ ਠੱਪ

ਅੱਡਾ ਇੰਚਾਰਜ ਮੁਤਾਬਕ ਬਟਾਲਾ ਤੋਂ ਹਿਮਾਚਲ ਪ੍ਰਦੇਸ਼ ਅਤੇ ਹੋਰ ਗੁਆਂਢੀ ਸੂਬਿਆਂ ਨੂੰ ਜੋੜਨ ਵਾਲੇ ਲੰਮੇ ਰੂਟਾਂ ‘ਤੇ ਪ੍ਰਾਈਵੇਟ ਬੱਸਾਂ ਦੀ ਸੇਵਾ ਉਪਲਬਧ ਨਹੀਂ ਹੈ। ਇਹਨਾਂ ਅੰਤਰਰਾਜੀ ਰੂਟਾਂ ‘ਤੇ ਸਿਰਫ਼ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਬੱਸਾਂ ਹੀ ਚੱਲਦੀਆਂ ਹਨ। ਹੜਤਾਲ ਕਾਰਨ ਦੂਜੇ ਰਾਜਾਂ ਨੂੰ ਜਾਣ ਵਾਲੇ ਇਹ ਸਾਰੇ ਅਹਿਮ ਰੂਟ ਪੂਰੀ ਤਰ੍ਹਾਂ ਠੱਪ ਹੋ ਗਏ ਹਨ, ਜਿਸ ਕਰਕੇ ਦੂਰ-ਦੁਰਾਡੇ ਦਾ ਸਫ਼ਰ ਕਰਨ ਵਾਲੇ ਸ਼ਰਧਾਲੂਆਂ ਅਤੇ ਯਾਤਰੀਆਂ ਦੀ ਖੱਜਲ-ਖੁਆਰੀ ਬੇਹੱਦ ਵਧ ਗਈ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Murder Case In Ludhiana : ਸਾਲੇ ‘ਤੇ ਜੀਜੇ ਦੇ ਕਤਲ ਦਾ ਆਰੋਪ, ਵਾਰਦਾਤ ਤੋਂ ਬਾਅਦ ਮੁਲਜ਼ਮ ਫ਼ਰਾਰ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *