ਸੱਸ ਨਾਲ ਜਵਾਈ ਨੇ ਪਾ ਲਿਆ ਪਿਆਰ, ਰੰਗੇ ਹੱਥੀਂ ਫੜੇ ਗਏ ਤਾਂ ਸਹੁਰੇ ਸਾਹਮਣੇ ਭਰਿਆ ਮਾਂਗ ਵਿਚ ਸੰਦੂਰ ! ਪੂਰਾ ਮਾਮਲਾ ਜਾਣ ਰਹਿ ਜਾਓਗੇ ਹੈਰਾਨ

ਬਿਹਾਰ ਦੇ ਬਾਂਕਾ ਵਿੱਚ ਪਿਆਰ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਜਵਾਈ ਨੇ ਸੱਸ ਨਾਲ ਹੀ ਨਾਜਾਇਜ਼ ਸਬੰਧ ਬਣਾ ਲਏ। ਜਵਾਈ ਤੇ ਸੱਸ…

ਬਿਹਾਰ ਦੇ ਬਾਂਕਾ ਵਿੱਚ ਪਿਆਰ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਜਵਾਈ ਨੇ ਸੱਸ ਨਾਲ ਹੀ ਨਾਜਾਇਜ਼ ਸਬੰਧ ਬਣਾ ਲਏ। ਜਵਾਈ ਤੇ ਸੱਸ ਵਿਚ ਪਿਆਰ ਵਧਣ ਲੱਗਾ। ਇਸ ਗੱਲ ਦੀ ਭਿਣਕ ਸਹੁਰੇ ਨੂੰ ਲੱਗ ਗਈ ਤਾਂ ਉਸ ਨੇ ਆਪਣੇ ਜਵਾਈ ਦਾ ਵਿਆਹ ਆਪਣੀ ਪਤਨੀ ਨਾਲ ਕਰਵਾ ਦਿੱਤਾ। ਇਹ ਮਾਮਲਾ ਬਾਂਕਾ ਥਾਣਾ ਅਧੀਨ ਛਤਰਪਾਲ ਪੰਚਾਇਤ ਦੇ ਪਿੰਡ ਹੀਰ ਮੋਤੀ ਦਾ ਹੈ, ਜੋ ਇਸ ਵੇਲੇ ਚਰਚਾ ਵਿਚ ਹੈ।
ਦੱਸਿਆ ਜਾ ਰਿਹਾ ਹੈ ਕਿ 55 ਸਾਲਾ ਦਿਲੇਸ਼ਵਰ ਦਰਵੇ ਦੀ ਪਤਨੀ 45 ਸਾਲਾ ਗੀਤਾ ਦੇਵੀ ਦਾ ਆਪਣੇ ਜਵਾਈ ਸਿਕਦਾਰ ਯਾਦਵ (ਵਾਸੀ ਕਟੋਰੀਆ ਥਾਣਾ ਖੇਤਰ ਦੇ ਪਿੰਡ ਧੋਨੀ) ਨਾਲ ਪ੍ਰੇਮ ਸਬੰਧ ਚੱਲ ਰਹੇ ਸਨ। ਪਤਨੀ ਦੀ ਮੌ.ਤ ਤੋਂ ਬਾਅਦ ਜਵਾਈ ਆਪਣੇ ਸਹੁਰੇ ਘਰ ਰਹਿਣ ਲੱਗ ਪਿਆ। ਇਸ ਦੌਰਾਨ ਸੱਸ ਅਤੇ ਜਵਾਈ ਇੱਕ ਦੂਜੇ ਦੇ ਨੇੜੇ ਆ ਗਏ। ਜਦੋਂ ਗੀਤਾ ਦੇਵੀ ਦੇ ਪਤੀ ਨੂੰ ਸ਼ੱਕ ਹੋਇਆ ਤਾਂ ਉਸ ਨੇ ਜਾਂਚ ਕੀਤੀ। ਇਸ ਤੋਂ ਬਾਅਦ ਦੋਵਾਂ ਨੂੰ ਰੰਗੇ ਹੱਥੀਂ ਫੜ ਲਿਆ ਗਿਆ। 
ਦਿਲੇਸ਼ਵਰ ਨੇ ਇਸ ਸਬੰਧੀ ਪੰਚਾਇਤ ਨੂੰ ਸੂਚਿਤ ਕੀਤਾ। ਸਿਕੰਦਰ ਯਾਦਵ ਨੇ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਾਹਮਣੇ ਆਪਣੀ ਸੱਸ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਇਸ ਤੋਂ ਬਾਅਦ, ਦਿਲੇਸ਼ਵਰ ਅਤੇ ਪਿੰਡ ਵਾਸੀਆਂ ਨੇ ਮਿਲ ਕੇ ਸਿਕੰਦਰ ਅਤੇ ਗੀਤਾ ਦੇਵੀ ਦਾ ਵਿਆਹ ਕਰਵਾਇਆ। ਇੰਨਾ ਹੀ ਨਹੀਂ ਦਿਲੇਸ਼ਵਰ ਨੇ ਆਪਣੀ ਪਤਨੀ ਅਤੇ ਜਵਾਈ ਦਾ ਕੋਰਟ ‘ਚ ਵਿਆਹ ਵੀ ਕਰਵਾਇਆ। ਪਿੰਡ ਵਾਸੀਆਂ ਦੇ ਸਾਹਮਣੇ ਸਿਕੰਦਰ ਗੀਤਾ ਦੇਵੀ ਨਾਲ ਆਪਣੇ ਘਰ ਲਈ ਰਵਾਨਾ ਹੋ ਗਿਆ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਿਕੰਦਰ ਦਾ ਵਿਆਹ 30 ਸਾਲ ਪਹਿਲਾਂ ਦਿਲੇਸ਼ਵਰ ਅਤੇ ਗੀਤਾ ਦੇਵੀ ਦੀ ਧੀ ਨਾਲ ਹੋਇਆ ਸੀ। ਸਿਕੰਦਰ ਦੀ ਪਤਨੀ ਆਪਣੇ ਪਿੱਛੇ ਇੱਕ ਧੀ ਅਤੇ ਇੱਕ ਪੁੱਤਰ ਛੱਡ ਗਈ ਹੈ। ਇਸ ਤੋਂ ਬਾਅਦ, ਸਿਕੰਦਰ ਆਪਣੇ ਸਹੁਰੇ ਘਰ ਰਹਿਣ ਲੱਗਾ। ਇਸ ਦੌਰਾਨ ਉਸ ਦਾ ਆਪਣੀ ਸੱਸ ਨਾਲ ਪ੍ਰੇਮ ਸਬੰਧ ਸ਼ੁਰੂ ਹੋ ਗਏ। ਜਦੋਂ ਦਿਲੇਸ਼ਵਰ ਨੂੰ ਇਸ ਗੱਲ ਦੀ ਹਵਾ ਮਿਲੀ ਤਾਂ ਉਸ ਨੇ ਦੋਹਾਂ ਦਾ ਵਿਆਹ ਕਰਵਾ ਲਿਆ।

Leave a Reply

Your email address will not be published. Required fields are marked *