ਕਸ਼ਮੀਰ ਦੇ ਐਕਸੀਡੈਂਟ ਜ਼ੋਨ ਵਿਚ ਚਲੇ ਗਏ ਸੈਲਾਨੀ, ਵਾਪਰ ਗਿਆ ਉਹੀ ਜਿਸ ਦਾ ਡਰ ਸੀ, ਚਾਰ ਦੀ ਮੌ.ਤ

National News : ਜੰਮੂ-ਕਸ਼ਮੀਰ ਦੇ ਸੋਨਮਰਗ ਵਿਚ ਗਗਨਗੈਰ ਇਲਾਕੇ ਵਿਚ ਸ਼੍ਰੀਨਗਰ-ਲੇਹ ਹਾਈਵੇ ਉਤੇ ਇਕ ਕਾਰ ਸਿੰਧ ਨਦੀ ਵਿਚ ਜਾ ਡਿੱਗੀ। ਕਾਰ ਵਿਚ ਸਵਾਰ 9 ਲੋਕਾਂ…

National News : ਜੰਮੂ-ਕਸ਼ਮੀਰ ਦੇ ਸੋਨਮਰਗ ਵਿਚ ਗਗਨਗੈਰ ਇਲਾਕੇ ਵਿਚ ਸ਼੍ਰੀਨਗਰ-ਲੇਹ ਹਾਈਵੇ ਉਤੇ ਇਕ ਕਾਰ ਸਿੰਧ ਨਦੀ ਵਿਚ ਜਾ ਡਿੱਗੀ। ਕਾਰ ਵਿਚ ਸਵਾਰ 9 ਲੋਕਾਂ ਵਿਚੋਂ 4 ਦੀ ਮੌ.ਤ ਹੋ ਗਈ ਹੈ, ਜਦਕਿ 3 ਲੋਕਾਂ ਨੂੰ ਬਚਾ ਲਿਆ ਗਿਆ ਹੈ, ਜਦਕਿ 2 ਹਾਲੇ ਵੀ ਲਾਪਤਾ ਹਨ। ਕਾਰ ਵਿਚ ਸਵਾਰ ਸਾਰੇ ਸੈਲਾਨੀ ਕਸ਼ਮੀਰ ਤੋਂ ਬਾਹਰ ਦੇ ਦੱਸੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ NDRF-SDRF ਵੱਲੋਂ ਬਚਾਏ ਗਏ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਟੀਮ ਵੱਲੋਂ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਪੁਲਿਸ ਟੀਮ, ਅਸਾਮ ਰਾਈਫਲਜ਼, ਟ੍ਰੈਫਿਕ ਗ੍ਰਾਮੀਣ ਪੁਲਿਸ, ਸਥਾਨਕ ਪ੍ਰਸ਼ਾਸਨ, NDRF, SDRF ਅਤੇ ਸਥਾਨਕ ਲੋਕ ਤਲਾਸ਼ੀ ਮੁਹਿੰਮ ਵਿੱਚ ਸ਼ਾਮਲ ਹਨ। ਮਾਰੇ ਗਏ ਅਤੇ ਜ਼ਖਮੀ ਹੋਏ ਸਾਰੇ ਲੋਕਾਂ ਦੇ ਪਰਿਵਾਰਾਂ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ।
ਪੁਲਿਸ ਨੇ ਦੱਸਿਆ ਕਿ ਹਾਦਸਾ ਕਿਵੇਂ ਵਾਪਰਿਆ, ਇਸ ਦੀ ਜਾਂਚ ਲਈ ਟ੍ਰੈਫਿਕ ਪੁਲਿਸ ਟੀਮ ਬਣਾਏਗੀ। ਦਰਅਸਲ, ਜਿਸ ਇਲਾਕੇ ‘ਚ ਇਹ ਹਾਦਸਾ ਹੋਇਆ ਹੈ, ਉਸ ਨੂੰ ਐਕਸੀਡੈਂਟ ਜ਼ੋਨ ਕਿਹਾ ਜਾਂਦਾ ਹੈ। ਇੱਥੇ ਗੱਡੀ ਚਲਾਉਣਾ ਬਹੁਤ ਔਖਾ ਹੈ। ਡਰਾਈਵਰਾਂ ਨੂੰ ਇਸ ਖੇਤਰ ਵਿੱਚ ਕੰਟਰੋਲ ਨਾਲ ਗੱਡੀ ਚਲਾਉਣ ਦੀ ਹਦਾਇਤ ਕੀਤੀ ਜਾਂਦੀ ਹੈ।

Leave a Reply

Your email address will not be published. Required fields are marked *