Commonwealth Games 2026 (Day 3): ਤੈਰਾਕੀ ਅਤੇ ਬਾਸਕਟਬਾਲ ‘ਚ ਨਿਰਾਸ਼ਾ, ਮੁੱਕੇਬਾਜ਼ੀ ਤੇ ਲੌਨ ਬਾਲ ‘ਚ ਭਾਰਤ ਦੀ ਸ਼ਾਨਦਾਰ ਵਾਪਸੀ

ਦਿੱਲੀ : ਰਾਸ਼ਟਰਮੰਡਲ ਖੇਡਾਂ ਦੇ ਤੀਜੇ ਦਿਨ ਭਾਰਤ ਦੀ ਝੋਲੀ ‘ਚ ਭਾਵੇਂ ਕੋਈ ਤਗਮਾ ਨਹੀਂ ਆਇਆ, ਪਰ ਮਿਲੇ-ਜੁਲੇ ਨਤੀਜੇ ਦੇਖਣ ਨੂੰ ਮਿਲੇ। ਜਿੱਥੇ ਤੈਰਾਕੀ ਅਤੇ…

Commonwealth Games 2026

ਦਿੱਲੀ : ਰਾਸ਼ਟਰਮੰਡਲ ਖੇਡਾਂ ਦੇ ਤੀਜੇ ਦਿਨ ਭਾਰਤ ਦੀ ਝੋਲੀ ‘ਚ ਭਾਵੇਂ ਕੋਈ ਤਗਮਾ ਨਹੀਂ ਆਇਆ, ਪਰ ਮਿਲੇ-ਜੁਲੇ ਨਤੀਜੇ ਦੇਖਣ ਨੂੰ ਮਿਲੇ। ਜਿੱਥੇ ਤੈਰਾਕੀ ਅਤੇ ਵ੍ਹੀਲਚੇਅਰ ਬਾਸਕਟਬਾਲ ‘ਚ ਭਾਰਤੀ ਖਿਡਾਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਮੁੱਕੇਬਾਜ਼ੀ ‘ਚ ਸਚਿਨ ਸਿਵਾਚ ਅਤੇ ਲੌਨ ਬਾਲ ‘ਚ ਮਹਿਲਾ ਜੋੜੀ ਨੇ ਦਮਦਾਰ ਪ੍ਰਦਰਸ਼ਨ ਕਰਦਿਆਂ ਅਗਲੇ ਦੌਰ ‘ਚ ਜਗ੍ਹਾ ਪੱਕੀ ਕੀਤੀ।

400 ਮੀਟਰ ਫ਼੍ਰੀਸਟਾਈਲ ਦੇ ਫ਼ਾਈਨਲ ਚ ਜਗ੍ਹਾ ਬਣਾਉਣ ਚ ਨਾਕਾਮ ਰਹੇ ਭਾਰਤੀ ਤੈਰਾਕ

ਸ਼ਨੀਵਾਰ ਨੂੰ ਪੁਰਸ਼ਾਂ ਦੇ 400 ਮੀਟਰ ਫ਼੍ਰੀਸਟਾਈਲ ਮੁਕਾਬਲੇ ਵਿੱਚ ਭਾਰਤੀ ਤੈਰਾਕਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਧਕਸ਼ਨ ਸ਼ਸ਼ੀਕੁਮਾਰ ਨੇ ਟੋਲਕਰੌਸ ਸਵਿਮਿੰਗ ਸੈਂਟਰ ‘ਚ ਖੇਡੀ ਗਈ ਹੀਟ ‘ਚ 3:58.09 ਮਿੰਟ ਦਾ ਸਮਾਂ ਕੱਢ ਕੇ 15ਵਾਂ ਸਥਾਨ ਹਾਸਲ ਕੀਤਾ, ਜਦਕਿ ਆਰੀਅਨ ਨੇਹਰਾ 4:00.26 ਮਿੰਟ ਦੇ ਸਮੇਂ ਨਾਲ 16ਵੇਂ ਸਥਾਨ ‘ਤੇ ਰਹੇ। ਸ਼ਸ਼ੀਕੁਮਾਰ ਨੇ ਹੀਟ ਦੇ ਵਿਚਕਾਰ ਤੱਕ 7ਵੇਂ ਨੰਬਰ ‘ਤੇ ਪਹੁੰਚ ਕੇ ਉਮੀਦਾਂ ਜਗਾਈਆਂ ਸਨ, ਪਰ ਆਖਰੀ ਪਲਾਂ ‘ਚ ਉਹ ਪਿੱਛੇ ਰਹਿ ਗਏ। ਦੂਜੇ ਪਾਸੇ ਆਰੀਅਨ ਸ਼ੁਰੂਆਤ ਤੋਂ ਹੀ ਪੱਛੜ ਗਏ ਅਤੇ ਫ਼ਾਈਨਲ ਦੀ ਦੌੜ ਤੋਂ ਬਾਹਰ ਹੋ ਗਏ।

ਵ੍ਹੀਲਚੇਅਰ ਬਾਸਕਟਬਾਲ

ਮਹਿਲਾ ਵ੍ਹੀਲਚੇਅਰ 3×3 ਬਾਸਕਟਬਾਲ ਦੇ ਗਰੁੱਪ-ਬੀ ਮੈਚ ਵਿੱਚ ਵੇਲਜ਼ ਨੇ ਭਾਰਤ ਨੂੰ 16-1 ਦੇ ਵੱਡੇ ਅੰਤਰ ਨਾਲ ਮਾਤ ਦਿੱਤੀ। ਵੇਲਜ਼ ਦੀਆਂ ਖਿਡਾਰਨਾਂ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਅਕ੍ਰਾਮਕ ਖੇਡ ਦਿਖਾਈ। ਭਾਰਤੀ ਟੀਮ ਉਨ੍ਹਾਂ ਦੀ ਰਫ਼ਤਾਰ ਅੱਗੇ ਸੰਘਰਸ਼ ਕਰਦੀ ਨਜ਼ਰ ਆਈ ਅਤੇ ਆਪਣੇ 12 ਯਤਨਾਂ ਵਿੱਚੋਂ ਸਿਰਫ਼ ਇੱਕ ਅੰਕ ਹੀ ਬਣਾ ਸਕੀ। ਹੁਣ ਭਾਰਤ ਨੂੰ ਟੂਰਨਾਮੈਂਟ ਵਿੱਚ ਬਣੇ ਰਹਿਣ ਲਈ ਆਉਣ ਵਾਲੇ ਮੈਚਾਂ ‘ਚ ਜ਼ਬਰਦਸਤ ਵਾਪਸੀ ਕਰਨੀ ਪਵੇਗੀ।

ਸਚਿਨ ਸਿਵਾਚ ਨੇ ਕੈਨੇਡੀਅਨ ਮੁੱਕੇਬਾਜ਼ ਨੂੰ ਧੂੜ ਚਟਾ ਕੇ ਪ੍ਰਵੇਸ਼ ਕੀਤਾ ਰਾਊਂਡ ਆਫ਼ 16 ‘

ਭਾਰਤੀ ਫ਼ਾਈਟਰ ਸਚਿਨ ਸਿਵਾਚ ਨੇ ਪੁਰਸ਼ਾਂ ਦੇ 60 ਕਿੱਲੋ ਭਾਰ ਵਰਗ ਦੇ ਰਾਊਂਡ ਆਫ਼ 32 ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ। ਸਚਿਨ ਨੇ 2022 ਰਾਸ਼ਟਰਮੰਡਲ ਖੇਡਾਂ ਦੇ ਕਾਂਸੀ ਤਗਮਾ ਜੇਤੂ ਕੈਨੇਡਾ ਦੇ ਕੇਓਮਾ ਅਲ ਅਹਿਮਦੀਹ ਨੂੰ 4-1 ਦੇ ਵੰਡੇ ਹੋਏ ਫ਼ੈਸਲੇ (split decision) ਨਾਲ ਹਰਾ ਕੇ ਰਾਊਂਡ ਆਫ਼ 16 ਵਿੱਚ ਆਪਣੀ ਜਗ੍ਹਾ ਪੱਕੀ ਕੀਤੀ।

ਰੂਪਾ ਰਾਣੀ ਤੇ ਪਿੰਕੀ ਦੀ ਜੋੜੀ ਸੈਮੀਫ਼ਾਈਨਲ ਦੇ ਨਜ਼ਦੀਕ

ਲੌਨ ਬਾਲ ਦੇ ਮਹਿਲਾ ਪੇਅਰਜ਼ (ਸੈਕਸ਼ਨ-ਬੀ) ਵਿੱਚ ਭਾਰਤ ਦੀ ਰੂਪਾ ਰਾਣੀ ਤਿਰਕੀ ਅਤੇ ਪਿੰਕੀ ਸਿੰਘ ਦੀ ਤਜਰਬੇਕਾਰ ਜੋੜੀ ਨੇ ਟੋਂਗਾ ਨੂੰ ਟਾਈ-ਬ੍ਰੇਕਰ ਵਿੱਚ 2-0 ਨਾਲ ਹਰਾ ਕੇ ਸੈਮੀਫ਼ਾਈਨਲ ਦੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ। ਦੋਵੇਂ ਖਿਡਾਰਨਾਂ 2022 ਬਰਮਿੰਘਮ ਖੇਡਾਂ ‘ਚ ਸੋਨ ਤਗਮਾ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੀਆਂ ਹਨ। ਸੈਕਸ਼ਨ-ਬੀ ਵਿੱਚ ਭਾਰਤ ਅਤੇ ਇੰਗਲੈਂਡ ਦੋਵਾਂ ਨੇ ਆਪਣੇ ਤਿੰਨੇ ਮੈਚ ਜਿੱਤੇ ਹਨ, ਪਰ ਇੱਕ ਵੱਧ ਸੈੱਟ ਜਿੱਤਣ ਕਾਰਨ ਇੰਗਲੈਂਡ ਅੰਕ ਸੂਚੀ ‘ਚ ਭਾਰਤ ਤੋਂ ਅੱਗੇ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

NEET ਵਿਵਾਦ ਤੋਂ ਬਾਅਦ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ, ਪ੍ਰਹਲਾਦ ਜੋਸ਼ੀ ਬਣੇ ਦੇਸ਼ ਦੇ ਨਵੇਂ ਕੇਂਦਰੀ ਸਿੱਖਿਆ ਮੰਤਰੀ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *