ਨੇਵੀ ਦੀ ਪਰੇਡ ਦੌਰਾਨ ਦੋ ਹੈਲੀਕਾਪਟਰ ਹਵਾ ਵਿਚ ਟਕਰਾਏ, 10 ਜਵਾਨਾਂ ਦੀ ਮੌ.ਤ, ਵੇਖੋ ਵੀਡੀਓ

ਕੁਆਲਾਲੰਪੁਰ-ਰਾਇਲ ਮਲੇਸ਼ੀਅਨ ਨੇਵੀ ਪਰੇਡ ਦੀ ਰਿਹਰਸਲ ਦੌਰਾਨ 2 ਹੈਲੀਕਾਪਟਰ ਉਡਾਣ ਦੌਰਾਨ ਆਪਸ ਵਿਚ ਟਕਰਾ ਗਏ। ਇਸ ਹਾਦਸੇ ਵਿਚ 10 ਲੋਕਾਂ ਦੀ ਮੌ.ਤ ਹੋ ਗਈ। ਇਸ…

ਕੁਆਲਾਲੰਪੁਰ-ਰਾਇਲ ਮਲੇਸ਼ੀਅਨ ਨੇਵੀ ਪਰੇਡ ਦੀ ਰਿਹਰਸਲ ਦੌਰਾਨ 2 ਹੈਲੀਕਾਪਟਰ ਉਡਾਣ ਦੌਰਾਨ ਆਪਸ ਵਿਚ ਟਕਰਾ ਗਏ। ਇਸ ਹਾਦਸੇ ਵਿਚ 10 ਲੋਕਾਂ ਦੀ ਮੌ.ਤ ਹੋ ਗਈ। ਇਸ ਹਾਦਸੇ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ । ਇਸ ਹਾਦਸੇ ਬਾਰੇ ਜਲ ਸੈਨਾ ਨੇ ਜਾਣਕਾਰੀ ਦਿੱਤੀ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਈ ਹੈਲੀਕਾਪਟਰ ਇਕੱਠੇ ਉਡਾਣ ਭਰਦੇ ਹਨ। ਇਸ ਦੌਰਾਨ 2 ਹੈਲੀਕਾਪਟਰ ਆਪਸ ਵਿਚ ਟਕਰਾਉਣ ਮਗਰੋਂ ਆਸਮਾਨ ਤੋਂ ਜ਼ਮੀਨ ‘ਤੇ ਡਿੱਗ ਜਾਂਦੇ ਹਨ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਦੋਵਾਂ ਜਹਾਜ਼ਾਂ ‘ਚ ਚਾਲਕ ਦਲ ਦੇ ਘੱਟੋ-ਘੱਟ 10 ਮੈਂਬਰ ਸਵਾਰ ਸਨ।

ਜਲ ਸੈਨਾ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਹੈਲੀਕਾਪਟਰ ਉੱਤਰੀ ਪੇਰਾਕ ਰਾਜ ਵਿੱਚ ਜਲ ਸੈਨਾ ਦੀ 90ਵੀਂ ਵਰ੍ਹੇਗੰਢ ਦੇ ਜਸ਼ਨਾਂ ਦੀ ਤਿਆਰੀ ਵਿੱਚ ਇੱਕ ਨੇਵੀ ਬੇਸ ਵਿੱਚ ਰਿਹਰਸਲ ਵਿੱਚ ਹਿੱਸਾ ਲੈ ਰਹੇ ਸਨ। ਅਗਲੇ ਮਹੀਨੇ ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ ਹੈ। ਬਿਆਨ ਮੁਤਾਬਕ, ‘ਦੋਵਾਂ ਹੈਲੀਕਾਪਟਰਾਂ ‘ਚ ਸਵਾਰ ਸਾਰੇ ਲੋਕਾਂ ਦੀ ਮੌਕੇ ‘ਤੇ ਹੀ ਮੌ.ਤ ਹੋ ਗਈ।’ ਹਵਾਈ ਸੈਨਾ ਨੇ ਬਿਆਨ ‘ਚ ਕਿਹਾ ਕਿ ਮ੍ਰਿਤ.ਕਾਂ ਦੀ ਪਛਾਣ ਲਈ ਲਾ.ਸ਼ਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ।

Leave a Reply

Your email address will not be published. Required fields are marked *