ਚੰਡੀਗੜ੍ਹ : ਹੌਕੀ ਇੰਡੀਆ ਨੇ ਬੈਲਜੀਅਮ ਅਤੇ ਨੀਦਰਲੈਂਡ ਵਿੱਚ 15 ਤੋਂ 30 ਅਗਸਤ ਤੱਕ ਖੇਡੇ ਜਾਣ ਵਾਲੇ FIH ਪੁਰਸ਼ ਹਾਕੀ ਵਿਸ਼ਵ ਕੱਪ ਲਈ 20 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦੀ ਵਾਗਡੋਰ ਸਟਾਰ ਖਿਡਾਰੀ ਹਰਮਨਪ੍ਰੀਤ ਸਿੰਘ ਦੇ ਹੱਥਾਂ ਵਿੱਚ ਹੋਵੇਗੀ। ਚੁਣੀ ਗਈ ਇਸ ਟੀਮ ਵਿੱਚ ਤਜਰਬੇਕਾਰ ਦਿੱਗਜਾਂ ਦੇ ਨਾਲ-ਨਾਲ ਸ਼ਾਨਦਾਰ ਫਾਰਮ ਵਿੱਚ ਚੱਲ ਰਹੇ ਯੁਵਾ ਖਿਡਾਰੀਆਂ ਦਾ ਬਹੂਤ ਵਧੀਆ ਸੰਤੁਲਨ ਦੇਖਣ ਨੂੰ ਮਿਲ ਰਿਹਾ ਹੈ।
ਟੀਮ ‘ਚ ਤਜਰਬੇ ਅਤੇ ਯੂਥ ਦਾ ਸੁਮੇਲ
ਟੀਮ ਦੇ ਗੋਲਕੀਪਿੰਗ ਵਿਭਾਗ ਦੀ ਜ਼ਿੰਮੇਵਾਰੀ ਮੋਹਿਤ ਐਚ.ਐਸ. ਅਤੇ ਸੂਰਜ ਕਰਕੇਰਾ ‘ਤੇ ਹੋਵੇਗੀ। ਡਿਫੈਂਸ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਦੇ ਨਾਲ ਜਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਜੁਗਰਾਜ ਸਿੰਘ, ਸੰਜੇ, ਸੁਮਿਤ ਅਤੇ ਯਸ਼ਦੀਪ ਸਿਵਾਚ ਮੋਰਚਾ ਸੰਭਾਲਣਗੇ। ਮਿਡਫੀਲਡ ਵਿੱਚ ਮਨਪ੍ਰੀਤ ਸਿੰਘ, ਹਾਰਦਿਕ ਸਿੰਘ ਅਤੇ ਵਿਵੇਕ ਸਾਗਰ ਪ੍ਰਸਾਦ ਦੀ ਤਿਕੜੀ ਨਾਲ ਨੀਲਾਕਾਂਤਾ ਸ਼ਰਮਾ, ਰਾਜਿੰਦਰ ਸਿੰਘ ਅਤੇ ਆਦਿਤਿਆ ਅਰਜੁਨ ਲਾਲਾਗੇ ਐਕਸ਼ਨ ਵਿੱਚ ਦਿਸਣਗੇ। ਉੱਥੇ ਹੀ ਅਟੈਕਿੰਗ ਲਾਈਨ (ਫਾਰਵਰਡ) ਵਿੱਚ ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਅਭਿਸ਼ੇਕ, ਸੁਖਜੀਤ ਸਿੰਘ ਅਤੇ ਸ਼ਿਲਾਨੰਦ ਲਾਕੜਾ ਗੋਲ ਕਰਨ ਦੀ ਜ਼ਿੰਮੇਵਾਰੀ ਨਿਭਾਉਣਗੇ।
ਮੁੱਖ ਕੋਚ ਕ੍ਰੇਗ ਫੁਲਟਨ
ਟੀਮ ਦੀ ਚੋਣ ‘ਤੇ ਖੁਸ਼ੀ ਜ਼ਾਹਰ ਕਰਦਿਆਂ ਮੁੱਖ ਕੋਚ ਕ੍ਰੇਗ ਫੁਲਟਨ ਨੇ ਕਿਹਾ, “ਇਹ ਇੱਕ ਬਹੂਤ ਹੀ ਸੰਤੁਲਿਤ ਟੀਮ ਹੈ। ਯੁਵਾ ਖਿਡਾਰੀਆਂ ਨੇ ਆਪਣੇ ਦਮਦਾਰ ਪ੍ਰਦਰਸ਼ਨ ਦੇ ਬਲਬੂਤੇ ਟੀਮ ਵਿੱਚ ਥਾਂ ਬਣਾਈ ਹੈ। ਸਾਡਾ ਧਿਆਨ ਇੱਕ ਸਮੇਂ ‘ਤੇ ਇੱਕ ਹੀ ਮੈਚ ‘ਤੇ ਹੋਵੇਗਾ। 1975 ਵਿੱਚ ਵਿਸ਼ਵ ਕੱਪ ਜਿੱਤਣ ਤੋਂ ਬਾਅਦ 50 ਸਾਲ ਦਾ ਸਮਾਂ ਬੀਤ ਚੁੱਕਾ ਹੈ, ਅਤੇ ਇਸ ਟੀਮ ਕੋਲ ਭਾਰਤੀ ਹਾਕੀ ਦੇ ਇਤਿਹਾਸ ਵਿੱਚ ਨਵਾਂ ਸੁਨਹਿਰੀ ਪੰਨਾ ਲਿਖਣ ਦਾ ਬਹੁਤ ਵੱਡਾ ਮੌਕਾ ਹੈ।”
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

