ਚਰਨਜੀਤ ਚੰਨੀ ਸੁਦਾਮਾ ਨਹੀਂ, ਸ਼ਕੁਨੀ ਹੈ : ਬਿਕਰਮਜੀਤ ਚੌਧਰੀ, ਲਾਏ ਦੋਸ਼- ਮੰਤਰੀ ਰਹਿੰਦਿਆਂ ਮਹਿਲਾ ਅਧਿਕਾਰੀ ਨੂੰ ਭੇਜੇ ਸੀ ਅਸ਼.ਲੀਲ ਮੈਸੇਜ

ਪੰਜਾਬ ਕਾਂਗਰਸ ਵੱਲੋਂ ਸੀਨੀਅਰ ਨੇਤਾ ਤੇ ਜਲੰਧਰ ਤੋਂ ਸਾਬਕਾ ਸੰਸਦ ਮੈਂਬਰ ਸਵ. ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਦੇ ਬੀਜੇਪੀ ਜੁਆਇਨ ਕਰਨ ਤੋਂ…

ਪੰਜਾਬ ਕਾਂਗਰਸ ਵੱਲੋਂ ਸੀਨੀਅਰ ਨੇਤਾ ਤੇ ਜਲੰਧਰ ਤੋਂ ਸਾਬਕਾ ਸੰਸਦ ਮੈਂਬਰ ਸਵ. ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਦੇ ਬੀਜੇਪੀ ਜੁਆਇਨ ਕਰਨ ਤੋਂ ਬਾਅਦ ਚੰਨੀ ਵੱਲੋਂ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਨੂੰ ਦੁਰਯੋਧਨ ਕਿਹਾ ਗਿਆ ਸੀ। ਹਣ ਇਸ ਨੂੰ ਲੈ ਕੇ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਨੇ ਚੰਨੀ ਨੂੰ ਸ਼ਕੁਨੀ ਮਾਮਾ ਦੱਸਿਆ ਹੈ। ਚੌਧਰੀ ਨੇ ਕਿਹਾ ਕਿ ਖੁਦ ਨੂੰ ਸੁਦਾਮਾ ਕਹਿਣ ਵਾਲੇ ਚੰਨੀ ਦੇ ਘਰੋਂ ਈਡੀ ਨੂੰ 10 ਕਰੋੜ ਰੁਪਏ ਮਿਲੇ ਸੀ। ਚੰਨੀ ਨੂੰ ਤਾਂ ਔਰਤਾਂ ਦਾ ਸਤਿਕਾਰ ਕਰਨਾ ਤਕ ਨਹੀਂ ਆਉਂਦਾ।
ਜਲੰਧਰ ਦੇ ਫਿਲੌਰ ਤੋਂ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਨੇ ਕਿਹਾ,’ਸਿਰਫ ਮੇਰੀ ਮਾਂ ਨੇ ਬੀਜੇਪੀ ਜੁਆਇਨ ਕੀਤੀ ਹੈ, ਮੈਂ ਨਹੀਂ। ਮੇਰੀ ਮਾਂ ਨੇ ਅਜਿਹਾ ਫੈਸਲਾ ਕਿਉਂ ਲਿਆ, ਉਨ੍ਹਾਂ ਨੇ ਜੁਆਇਨਿੰਗ ਸਮੇਂ ਦੱਸ ਦਿੱਤਾ ਸੀ। ਉਥੇ, ਜਦੋਂ ਬਿਕਰਮਜੀਤ ਚੌਧਰੀ ਕੋਲੋਂ ਪੁੱਛਿਆ ਗਿਆ ਕਿ ਚੰਨੀ ਨੇ ਤੁਹਾਨੂੰ ਦੁਰਯੋਧਨ ਕਿਹਾ ਹੈ ਤਾਂ ਚੌਧਰੀ ਨੇ ਕਿਹਾ ਕਿ ਚੰਨੀ ਦੇ ਮੂੰਹੋਂ ਅਜਿਹੀਆਂ ਗੱਲਾਂ ਚੰਗੀਆਂ ਨਹੀਂ ਲਗਦੀਆਂ। ਚੰਨੀ ਰਾਮਾਇਣ ਤੇ ਮਹਾਭਾਰਤ ਦੀਆਂ ਗੱਲਾਂ ਕਰ ਰਹੇ ਹਨ।  ਚੰਨੀ ਕਹਿੰਦੇ ਹਨ ਕਿ ਉਹ ਸੁਦਾਮਾ ਹਨ ਪਰ ਸ਼ਾਇਦ ਕਿਸੇ ਨੇ ਅਜਿਹਾ ਸੁਦਾਮਾ ਨਹੀਂ ਵੇਖਿਆ ਹੋਵੇਗਾ, ਜਿਸ ਦੇ ਘਰੋਂ ਈਡੀ ਨੂੰ 10 ਕਰੋੜ ਰੁਪਏ ਮਿਲ ਗਏ ਹੋਣ। ਜੋ ਵਿਅਕਤੀ ਖੁਦ ਨੂੰ ਸੁਦਾਮਾ ਦੱਸ ਕੇ ਜਲੰਧਰ ਆਇਆ ਹੈ। ਦਰਅਸਲ ਚੰਨੀ ਨੂੰ ਸੁਦਾਮਾ ਨਾਮ ਸੂਟ ਨਹੀਂ ਕਰਦਾ ਬਲਕਿ ਉਨ੍ਹਾਂ ਨੂੰ ਸ਼ਕੁਨੀ ਮਾਮਾ ਨਾਮ ਸੂਟ ਕਰਦਾ ਹੈ। ਕਿਉਂਕਿ ਜਿਹੋ ਜਿਹੀ ਕੰਮ ਸ਼ਕੁਨੀ ਮਾਮਾ ਨੇ ਕੀਤੇ, ਚੰਨੀ ਨੇ ਵੀ ਉਹੀ ਕੰਮ ਕੀਤੇ। ਚੰਨੀ ਨੇ ਮੰਤਰੀ ਰਹਿੰਦਿਆਂ ਇਕ ਮਹਿਲਾ ਆਈਏਐਸ ਅਧਿਕਾਰੀ ਨੂੰ ਅਸ਼.ਲੀਲ ਮੈਸੇਜ ਭੇਜ ਦਿੱਤਾ ਸੀ।
ਦੱਸ ਦੇਈਏ ਕਿ ਬੀਤੇ ਦਿਨੀਂ ਕਰਮਜੀਤ ਕੌਰ ਚੌਧਰੀ ਦੇ ਬੀਜੇਪੀ ਵਿਚ ਸ਼ਾਮਲ ਹੋਣ ਉਤੇ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਉਤੇ ਤੰਜ ਕੱਸੇ ਸੀ। 

Leave a Reply

Your email address will not be published. Required fields are marked *